ਲੁਧਿਆਣਾ (ਸਤਪਾਲ ਸੋਨੀ ) ਮਾੜੇ ਅਨਸਰਾਂ ਤੇ ਨੱਥ ਪਾਉਣ ਦੇ ਮੰਤਵ ਨਾਲ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਸ਼ਿਮਲਾਪੁੱਰੀ ਸਮੇਤ ਥਾਣਾਪੁਲਿਸ ਪਾਰਟੀ ਜਨਤਾ ਨਗਰ ਚੌਂਕ ਵਿੱਖੇ ਨਾਕਾਬੰਦੀ ਕੀਤੀ ਸੀ ਤਾਂ ਗਿੱਲ ਚੌਂਕ
ਵਲੋਂ ਇਕ ਏਸੰਟ ਕਾਲੇ ਰੰਗ ਦੀ ਕਾਰ ਜਿਸ ਨੂੰ ਇਕ ਸਰਦਾਰ ਵਿਅਕਤੀ ਚਲਾਰਿਹਾ ਸੀ ਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇਨਾਮ ਪਤਾ ਪੁਛਣ ਤੇ ਉਸ ਨੇ ਆਪਣਾ ਨਾਮ ਸੰਤੋਖ ਸਿੰਘ ਪੁੱਤਰ ਨਿਰਮਲ ਸਿੰਘਵਾਸੀ ਪਿੰਡ ਦੱਦਾਹੂਰ ਤਹਿਸਲਿ ਰਾਏਕੋਟ ਜਿਲਾ ਲੁਧਿਆਣਾ ਮੌਜੂਦਾ ਵਾਸੀ
ਕਿਰਾਏਦਾਰ ਮਕਾਨ ਨੰ: 4293/1,ਗਲੀ ਨੰ: 6 ਚਿਮਨੀ ਰੋਡ,ਸ਼ਿਮਲਾਪੁੱਰੀਦਸਿਆ। ਏਸੰਟ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਦੀ ਡਿੱਗੀ ਵਿੱਚੋਂ ਪਲਾਸਟਿਕਦੇ ਭਰੇ ਹੋਏ ਬੋਰੇ ਬਰਾਮਦ ਹੋਏ, ਬੋਰੇ ਖੋਲਣ ਤੇ ਉਹਨਾਂ ਵਿੱਚੋਂ 680 ਰੈਕਲ ਕਫ ਸ਼ੀਸ਼ੀਆਂ ,10000 ਪਾਰਵਨ ਸਪਾਸ ਕੈਪਸੁਲ,8496 ਪਰਾਕਸੀਵਨ ਕੈਪਸੂਲ,17500 ਲੀਮੋਟਿਲ ਗੋਲੀਆਂ,59300 ਲੋਮੋਟਿਲ ਲੂਜ ਗੋਲੀਆਂ,1 ਲੱਖ ਮੋਮੋਲਿਫਗੋਲੀਆਂ,1 ਲੱਖ ਫੋਨੋਟਿਲ ਗੋਲੀਆਂ ਅਤੇ 240 ਏਵਐਕ ਇੰਜੈਕਸ਼ਨ ਜਿਨ੍ਹਾਂ ਦੀਕੀਮਤ ਤਕਰੀਬਨ 4 ਲੱਖ ਰੁੱਪਏ ਹੈ, ਬਰਾਮਦ ਹੋਏ।ਉਪਰੋਕਤ ਦਵਾਈਆ ਰੱਖਣ ਸਬੰਧੀ ਦੋਸ਼ੀ ਕਿਸੇ ਤਰ੍ਹਾਂ ਦਾ ਲਾਇੰਸਸ ਜਾਂ ਪਰਮਿਟ ਪੇਸ਼ ਨਹੀਂ ਕਰ ਸਕਿਆ
ਜਿਸ ਕਾਰਨ ਦੋਸ਼ੀ ਤੇ ਥਾਨਾ ਸ਼ਿਮਲਾਪੁੱਰੀ ਵਿੱਖੇ ਐਨ.ਡੀ.ਪੀ.ਐਸ ਐਕਟ ਅਧੀਨ ਮੁੱਕਦਮਾ ਦਰਜ ਕਰਕੇ ਪੁੱਛ-ਗਿੱਛ ਦੌਰਾਨ ਦੋਸ਼ੀ ਸੰਤੋਖ ਸਿੰਘ ਨੇ ਦਸਿਆ ਕਿ ਦੋਸ਼ੀ ਬੀ.ਏ.ਪਾਸ ਸ਼ਾਦੀ ਸ਼ੁਦਾ ਨੌਜਵਾਨ ਹੈ। ਉਸ ਦੇ ਪਿਤਾ ਅਤੇ ਭਰਾ ਦੀ ਆਪਣਾ ਕਾਰਖਾਨਾ ਹੈ । ਉਹ ਪਿਛਲੇ ਸੱਤ ਸਾਲਾਂ ਤੋਂ ਗੈਰ ਕਾਨੰਨੀ ਤਰੀਕੇ ਨਾਲ ਲੁਧਿਆਣੇ ਦੇ ਨਾਲਲਗਦੇ ਇਲਾਕਿਆਂ ਵਿੱਚ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਕਰਦਾ ਆ ਰਿਹਾ ਹੈ। ਦੋਸ਼ੀ ਪਾਸੋਂ ਹੋਰ ਵੀ ਪੁੱਛ-ਗਿੱਛ ਜਾਰੀ ਹੈ ਅਤੇ ਪਤਾ ਲਗਾਇਆ ਜਾਵੇਗਾ ਕਿਉਹ ਕਿਥੋਂ ਨਸ਼ੀਲੀਆਂ ਦਵਾਈਆਂ ਖਰੀਦਦਾ ਸੀ ਅਤੇ ਕਿਥੱੇ-ਕਿੱਥੇ ਵੇਚਦਾ ਸੀ ।

Post a Comment