ਦਲਿਤ ਸਮਾਜ ਨੇ ਦਿ¤ਤਾ ਪੰਜਾਬ ਸਰਕਾਰ ਨੂੰ ਅਲਟੀਮੇਟਮ - 6 ਦਸੰਬਰ ਤ¤ਕ ਡਾ. ਅੰਬੇਦਕਰ ਭਵਨ ਦਾ ਨਿਰਮਾਣ ਸ਼ੁਰੂ ਨਾ ਹੋਇਆ ਤੇ ਹੋਵੇਗਾ ਵ¤ਡੇ ਪ¤ਧਰ ਤੇ ਅੰਦੋਲਨ

Friday, November 23, 20120 comments


ਲੁਧਿਆਣਾ 23 ਨਵੰਬਰ (  ਸਤਪਾਲ ਸੋਨ9 ) ਲੁਧਿਆਣਾ ਵਿ¤ਖੇ ਡਾ. ਅੰਬੇਦਕਰ ਭਵਨ ਦਾ ਨਿਰਮਾਣ ਕੰਮ ਸ਼ੁਰੂ ਕਰਨ ਵਿ¤ਚ ਕੀਤੀ ਜਾ ਰਹੀ ਲਾਰੇਬਾਜੀ ਤੋਂ ਦ¤ੁਖੀ ਹੋ ਕੇ ਡਾ. ਬੀ.ਆਰ.ਅੰਬੇਦਕਰ ਸੰਘਰਸ਼ ਕਮੇਟੀ ਨੇ ਸੂਬਾ ਸਰਕਾਰ ਨੂੰ ਅਲਟੀਮੇਟਮ ਦਿਤਾ ਕਿ ਜੇਕਰ ਬਾਬਾ ਸਾਹਿਬ ਦੇ ਪ੍ਰੀ ਨਿਰਵਾਣ ਦਿਵਸ 6 ਦਸੰਬਰ ਤ¤ਕ ਡਾ. ਅੰਬੇਦਕਰ ਭਵਨ ਦਾ ਨਿਰਮਾਣ ਆਰੰਭ ਨਾ ਹੋਇਆ ਤੇ ਬਾਬਾ ਸਾਹਿਬ ਦੇ ਪੈਰੋਕਾਰ ਸੰਘਰਸ਼ ਦੇ ਰਾਹ ਤੁਰਣ ਲਈ ਮਜਬੂਰ ਹੋਣਗੇ। ਉ¤ਕਤ ਚਿਤਾਵਨੀ ਡਾ. ਬੀ ਆਰ ਅੰਬੇਦਕਰ ਸੰਘਰਸ਼ ਕਮੇਟੀ ਦੇ ਕਨਵੀਨਰ ਰਮਨਜੀਤ ਲਾਲੀ ਨੇ ਸ਼ੁਕਰਵਾਰ ਨੂੰ ਸਥਾਨਕ ਸਰਕਟ ਹਾਉਸ ਵਿਖੇ ਸੰਘਰਸ ਕਮੇਟੀ ਦੀ ਮਿੰਟੀਗ ਤੋਂ ਬਾਅਦ ਆਯੋਜਿਤ ਪ¤ਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਦਿਤੀ। ਅੰਬੇਦਕਰ ਭਵਨ ਦੇ ਨਿਰਮਾਣ ਵਿ¤ਚ ਕੀਤੀ ਜਾ ਰਹੀ ਲਾਰੇਬਾਜੀ ਤੋਂ ਦੁ¤ਖੀ ਲਾਲੀ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ ਡੇਢ ਵਰ•ੇ ਤੋਂ ਭਵਨ ਦਾ ਨਿਰਮਾਣ ਸ਼ੁਰੂ ਕਰਨ ਦੇ ਲਾਰੇ ਲਗਾ ਕੇ ਦਲਿਤ ਸਮਾਜ ਤੇ ਪਿਛੜੇ ਵਰਗ ਦੇ ਰਹਿਬਰ ਡਾ. ਬੀ ਆਰ ਅੰਬੇਦਕਰ ਜੀ ਦਾ ਅਪਮਾਨ ਕਰ ਕਰਨ ਦੇ ਨਾਲ ਨਾਲ ਦਲਿਚ ਸਮਾਜ ਦੀਆਂ ਭਵਾਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਉਹਨਾਂ ਕਿਹਾ ਕਿ ਕਰੀਬ ਡੇਢ ਸਾਲ ਦੇ ਸੰਘਰਸ਼ ਤੋਂ ਬਾਅਦ ਪੰਜਾਬ ਦੇ ਮੁ¤ਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਲੰਧਰ ਬਾਈਪਾਸ ਨੇੜੇ ਇ¤ਕ ਏਕੜ ਥਾਂ ਵਿ¤ਚ ਭਵਨ ਦਾ ਨਿਰਮਾਣ ਕਰਨ ਲਈ ਇ¤ਕ ਕਰੋੜ ਰੁਪਏ ਵੀ ਜਾਰੀ ਕਰਨ ਦਾ ਐਲਾਨ ਕੀਤਾ ਸੀ ਤੇ ਪੰਜਾਬ ਸਰਕਾਰ ਦੇ ਇ¤ਕ ਕੈਬਨਿਟ ਰੈਕ ਦੇ ਮੰਤਰੀ ਹੀਰਾ ਸਿੰਘ ਗਾਬੜੀਆ ਨੇ ਭਵਨ ਦਾ ਨੀਂਹ ਪ¤ਥਰ ਰ¤ਖ ਕੇ 9 ਮਹੀਨੇ ਦੇ ਅੰਦਰ ਨਿਰਮਾਣ ਪੂਰਾ ਕਰਨ ਦਾ ਵਾਅਦਾ ਵੀ ਕੀਤਾ ਸੀ। ਪਰ ਨੀਂਹ ਪ¤ਥਰ ਰ¤ਖਣ ਦੇ ਇ¤ਕ ਸਾਲ ਬੀਤਣ ਤੇ ਵੀ ਭਵਨ ਨਿਰਮਾਣ ਸ਼ੁਰੂ ਨਹੀਂ ਹੋਇਆ। ਜਿਸਦੇ ਚਲਦੇ ਬਾਬਾ ਸਾਹਿਬ ਦੇ ਪੈਰੋਕਾਰਾਂ ਵਿ¤ਚ ਗੁ¤ਸੇ ਦੀ ਲਹਿਰ ਹੈ। ਉਹਨਾਂ ਦਸਿਆ ਕਿ  ਡਾ. ਬੀ.ਆਰ.ਅੰਬੇਦਕਰ ਸੰਘਰਸ਼ ਕਮੇਟੀ ਦੇ ਬੈਨਰ ਥ¤ਲੇ ਵ¤ਡੀ ਗਿਣਤੀ ਵਿ¤ਚ ਬਾਬਾ ਸਾਹਿਬ ਦੇ ਪੈਰੋਕਾਰ ਜਲੰਧਰ ਬਾਈਪਾਸ ਨੇੜੇ ਪ੍ਰਸਤਾਵਿਤ ਅੰਬੇਦਕਰ ਭਵਨ ਵਾਲੀ ਥਾਂ ਤੇ 6 ਦਸੰਬਰ ਨੂੰ ਬਾਬਾ ਸਾਹਿਬ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਉਣਗੇ। ਤੇ ਅੰਬੇਦਕਰ ਭਵਨ ਦਾ ਨਿਰਮਾਣ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ ਤੇ ਦਬਾਅ ਬਣਾਉਣ ਲਈ ਅਗਲੀ ਰਣਨਿਤੀ ਦੀ ਰੂਪ ਰੇਖਾ ਵੀ ਤਿਆਰ ਕਰਨਗੇ। ਇਸ ਮੋਕੇ ਕੌਂਸਲਰ ਹੰਸਰਾਜ,ਕੌਂਸਲਰ ਅਸ਼ੋਕ ਕੁਮਾਰ,ਮਹਿੰਦਰ ਸਿੰਘ ਢੰਢਾਰੀ,ਗਿਆਨ ਸਿੰਘ ਬਾਲੀ,ਸਾਬਕਾ ਕੌਂਸਲਰ ਸੋਹਣ ਲਾਲ ਸ਼ੂਦਰ,ਪ੍ਰਿ. ਬਲਦੇਵ ਸਿੰਘ,ਲਾਭ ਸਿੰਘ ਭ¤ਟੀ,ਕੁਨਾਲ ਸੋਫਤ,ਬਲਦੇਵ ਸਿੰਘ ਦੇਬੂ,ਬਲਬੀਰ ਰਾਜਗੜ੍ਰ,ਜਸਵਿੰਦਰ ਸਿੰਘ, ਦੇਸ ਰਾਜ ਚੋਹਾਨ,ਨਰੇਸ਼ ਬਸਰਾ, ਖਵਾਜਾ ਪ੍ਰਸਾਦ,ਮਹਿੰਦਰ ਪਾਲ,ਚਰਨ ਦਾਸ ਮਾਂਗਟ,ਤੀਰਥ ਸਮਰਾ,ਕਮਲਜੀਤ ਭ¤ਟੀਆ,ਜਗਸੀਰ ਸੰਧੂ,ਰਾਮ ਦਾਸ,ਸੁਰਿੰਦਰ ਸੋਨੀ,ਹਰਬੰਸ ਲਾਲ ਸੁਆਮੀ,ਕੇਸ਼ਵ ਬਵੇਜਾ,ਸਰਪੰਚ ਤਰਸੇਮ ਲਾਲ,ਸੁਰਿੰਦਰ ਸਿੰਘ ਮੇਹਰਬਾਨ,ਪ੍ਰਸ਼ੋਤਮ ਮੂਮ,ਜਗਦੀਸ਼ ਸਿੰਘ ਜਸੋਵਾਲ,ਮਹਿੰਦਰਪਾਲ,ਕਮਲ ਹੀਰ,ਬੂਟਾ ਸਿੰਘ ਸੰਗੋਵਾਲ,ਬਹਾਦਰ ਸਿੰਘ ਸਰੀਂਹ,ਹਰਬੰਸ ਸਿੰਘ ਬਾੜੇਵਾਲ,
ਰਜਿੰਦਰ ਕੁਮਾਰ,ਜਸਵੀਰ ਸਿੰਘ,ਮੁਕੰਦ ਸਿੰਘ ਲਸਾੜਾ,ਸਰਬਜੀਤ ਸਿੰਘ ਲੁਹਾਰਾ,ਸਿੰਕਦਰ ਸਿੰਘ ਡਾਬਾ,ਮੰਗਲਸਿੰਘ,ਚਰਨਜੀਤਸਿੰਘ,ਹਰਬੰਸ ਸਿੰਘ ਗਿ¤ਲ,ਪ੍ਰਮੇਦ ਕੇਸਲਾ ਤੇ ਹੋਰ ਵੀ ਹਾਜਰ ਸਨ।



Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger