ਸ੍ਰੀ ਮੁਕਤਸਰ ਸਾਹਿਬ, 4 ਨਵੰਬਰ /ਜ਼ਿਲ੍ਹੇ ਦੇ ਪਿੰਡ ਸਰਾਏਨਾਗਾ ਦੀ ਨਿਵਾਸੀ ਰਾਣੀ ਕੌਰ ਪਤਨੀ ਗੁਰਪ੍ਰੀਤ ਸਿੰਘ ਉਨ੍ਹਾਂ ਲੋਕਾਂ ਵਿਚੋਂ ਇਕ ਹੈ ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ ਸਤੰਬਰ ਮਹੀਨੇ ਦੌਰਾਨ ਪਿੰਡ ਬਾਦਲ ਵਿਖੇ ਲਗਾਇਆ ਮੈਗਾ ਮੈਡੀਕਲ ਕੈਂਪ ਸਿਹਤਮੰਦ ਜਿੰਦਗੀ ਦੀ ਇਕ ਨਵੀਂ ਸੌਗਾਤ ਲੈ ਕੇ ਆਇਆ ਹੈ। ਰਾਣੀ ਕੌਰ ਦੇ ਪਿੱਤੇ ਵਿਚ ਪੱਥਰੀ ਸੀ ਜਿਸ ਕਾਰਨ ਉਸਦੇ ਬਹੁਤ ਪੇਟ ਵਿਚ ਦਰਦ ਰਹਿੰਦਾ ਸੀ। ਪਰਿਵਾਰ ਦੀ ਆਰਥਿਕ ਹਾਲਤ ਅਜਿਹੀ ਨਹੀਂ ਸੀ ਕਿ ਆਪ੍ਰੇਸ਼ਨ ਦਾ ਖਰਚ ਸਹਿਣ ਕੀਤਾ ਜਾ ਸਕਦਾ। ਮੈਗਾ ਮੈਡੀਕਲ ਕੈਂਪ ਦੌਰਾਨ ਉਸਨੂੰ ਡਾਕਟਰਾਂ ਨੇ ਆਪ੍ਰੇਸ਼ਨ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਰੈਫਰ ਕੀਤਾ ਸੀ ਜਿੱਥੇ ਮੁਫ਼ਤ ਆਪ੍ਰੇਸ਼ਨ ਤੋਂ ਬਾਅਦ ਹੁਣ ਉਹ ਪੂਰੀ ਤਰਾਂ ਸਿਹਤਮੰਦ ਹੈ।
ਇੱਥੇ ਜਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੁਲਤਾਂ ਦੇਣ ਲਈ ਪਿੰਡ ਬਾਦਲ ਵਿਚ ਸਤੰਬਰ ਮਹੀਨੇ ਦੌਰਾਨ ਲਗਾਏ ਮੈਗਾ ਮੈਡੀਕਲ ਕੈਂਪ ਦੌਰਾਨ ਜਿੱਥੇ ਹਜਾਰਾਂ ਲੋਕਾਂ ਨੇ ਡਾਕਟਰੀ ਜਾਂਚ ਸਹੁਲਤ ਦਾ ਲਾਹਾ ਲਿਆ ਸੀ, ਉੱਥੇ ਉਕਤ ਕੈਂਪ ਦੌਰਾਨ ਜ਼ਿਨ੍ਹਾਂ ਮਰੀਜਾਂ ਨੂੰ ਅਗਲੇਰੇ ਇਲਾਜ ਲਈ ਰੈਫਰ ਕੀਤਾ ਗਿਆ ਸੀ, ਉਨ੍ਹਾਂ ਮਰੀਜਾਂ ਦਾ ਇਸ ਸਮੇਂ ਵੱਖ ਵੱਖ ਹਸਪਤਾਲਾਂ ਵਿਚ ਇਲਾਜ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿ 23 ਅਤੇ 24 ਸਤੰਬਰ 2012 ਨੂੰ ਲੱਗੇ ਆਪਣੀ ਕਿਸਮ ਦੇ ਪੰਜਾਬ ਦੇ ਪਹਿਲੇ ਮੈਡੀਕਲ ਚੈਕਅੱਪ ਕੈਂਪ ਵਿਚ 18997 ਮਰੀਜਾਂ ਨੇ ਆਪਣੀ ਸਿਹਤ ਜਾਂਚ ਕਰਵਾਈ ਸੀ ਅਤੇ ਇੰਨ੍ਹਾਂ ਵਿਚੋਂ 398 ਦੀ ਈ.ਸੀ.ਜੀ. 937 ਦੇ ਐਕਸਰੇ, 1245 ਦੇ ਅਲਟਰਾ ਸਾਉਂਡ ਅਤੇ 5718 ਮਰੀਜਾਂ ਦੇ ਲੈਬ ਟੈਸਟ ਸਮੇਤ ਕੁੱਲ 8298 ਮਰੀਜਾਂ ਦੇ ਟੈਸਟ ਵੀ ਕੀਤੇ ਗਏ ਸਨ। ਕੈਂਪ ਦੌਰਾਨ ਸਧਾਰਨ ਮਰੀਜਾਂ ਨੂੰ ਮੁਫ਼ਤ ਦਵਾਈਆਂ ਮੌਕੇ ਤੇ ਹੀ ਤਕਸੀਮ ਕੀਤੀਆਂ ਗਈਆਂ ਸਨ। ਪਰ ਰਾਣੀ ਕੌਰ ਵਰਗੇ ਜਿਹੜ੍ਹੇ ਮਰੀਜ਼ ਗੰਭੀਰ ਬਿਮਾਰੀਆਂ ਨਾਲ ਪੀੜਤ ਸਨ ਉਨ੍ਹਾਂ ਨੂੰ ਅਗਲੇਰੇ ਇਲਾਜ ਲਈ ਵੱਡੇ ਹਸਪਤਾਲਾਂ ਲਈ ਰੈਫਰ ਕੀਤਾ ਸੀ।ਜ਼ਿਲ੍ਹੇ ਦੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਅਨੁਸਾਰ ਕੈਂਪ ਦੌਰਾਨ 384 ਮਰੀਜਾਂ ਨੂੰ ਰੈਫਰ ਕੀਤਾ ਗਿਆ ਸੀ। ਰੈਫਰ ਕੀਤੇ ਮਰੀਜਾਂ ਵਿਚ 32 ਦਿਲ ਦੇ ਰੋਗਾਂ ਦੇ, 63 ਔਰਤਾਂ ਦੇ ਰੋਗਾਂ ਦੇ, 9 ਸਰਜਰੀ ਲਈ, ਬਾਲ ਰੋਗ ਨਾਲ ਸਬੰਧਤ 7, ਕੈਂਸਰ ਦੇ 15, ਲਿਵਰ ਦਾ 1, ਗੁਰਦੇ ਦੇ 12, ਛਾਤੀ ਅਤੇ ਟੀ.ਬੀ. ਦੇ 6. ਨਾੜੀਤੰਤਰ ਦੇ 91, ਮਾਨਸਿਕ ਰੋਗਾਂ ਦੇ 5, ਚਮੜੀ ਦੇ 24, ਹੱਡੀਆਂ ਦੇ 76, ਮੈਡੀਸਿਨ ਦੇ 27 ਅਤੇ ਨੱਕ, ਕੰਨ ਗਲੇ ਦੇ 16 ਮਰੀਜ ਸ਼ਾਮਿਲ ਸਨ। ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਇੰਨ੍ਹਾਂ ਮਰੀਜਾਂ ਦਾ ਤਿੰਨ ਮਹੀਨੇ ਤੱਕ ਮੁਫ਼ਤ ਇਲਾਜ ਕਰਨ ਦਾ ਐਲਾਣ ਕੀਤਾ ਸੀ, ਜਿਸ ਅਨੁਸਾਰ ਰੋਗ ਅਨੁਸਾਰ ਇੰਨ੍ਹਾਂ ਮਰੀਜਾਂ ਦਾ ਇਲਾਜ ਰਾਜ ਦੇ ਵੱਖ ਵੱਖ ਹਸਪਤਾਲਾਂ ਵਿਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਵਿਚੋਂ ਬਹੁਤਿਆਂ ਦੇ ਆਪ੍ਰੇਸ਼ਨ ਆਦਿ ਹੋ ਗਏ ਹਨ ਅਤੇ ਜ਼ਿਆਦਾਤਰ ਮਰੀਜ ਹੁਣ ਸਿਹਤਮੰਦ ਜਿੰਦਗੀ ਬਤੀਤ ਕਰ ਰਹੇ ਹਨ।
4 ਐਮ.ਕੇ.ਟੀ. 01.ਜੇ.ਪੀ.ਜੀ. ਪਿੰਡ ਸਰਾਏਨਾਗਾ ਦੀ ਰਾਣੀ ਕੌਰ ਜ਼ਿਨ੍ਹਾਂ ਦਾ ਆਪ੍ਰੇਸ਼ਨ ਹੋਇਆ ਸੀ ਅਤੇ ਹੁਣ ਉਹ ਸਿਹਤਮੰਦ ਹੈ, ਦਾ ਪਰਿਵਾਰ ਡਾਕਟਰ ਦਾ ਧੰਨਵਾਦ ਕਰਦਾ ਹੋਇਆ।


Post a Comment