ਸੰਗਰੂਰ, 6 ਨਵੰਬਰ (ਸੂਰਜ ਭਾਨ ਗੋਇਲ)-ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਸਪੋਰਟਸ ਅਥਾਰਟੀ ਆਫ਼ ਇੰਡੀਆ ਦੇ ਸਹਿਯੋਗ ਨਾਲ ਪੰਚਾਇਤ ਯੁਵਾ ਕਰੀੜਾ ਔਰ ਖੇਲ ਅਭਿਆਨ ਤਹਿਤ ਸਾਲ 2012-13 ਦੇ ਸੈਸ਼ਨ ਲਈ ਮਿਤੀ 18 ਨਵੰਬਰ 2012 ਤੋਂ 20 ਨਵੰਬਰ 2012 ਤੱਕ ਪੰਜਾਬ ਰਾਜ ਪੇਂਡੂ ਖੇਡਾ (ਲੜਕੀਆਂ) ਬਠਿੰਡਾ ਵਿਖੇ ਕਰਵਾਈਆਂ ਜਾ ਰਹੀਆਂ ਹਨ। ਜ਼ਿਲ•ਾ ਖੇਡ ਅਫ਼ਸਰ ਸ. ਰਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ•ਾਂ ਖੇਡਾਂ ਵਿੱਚ ਅਥਲੈਟਿਕਸ, ਬਾਸਕਿਟਬਾਲ, ਹਾਕੀ, ਕਬੱਡੀ,ਖੋ-ਖੋ, ਹੈਂਡਬਾਲ, ਵੇਟਲਿਫਟਿੰਗ, ਕੁਸਤੀ, ਬਾਲੀਬਾਲ, ਬਾਕਸਿੰਗ ਅਤੇ ਜੂਡੋ ਦੇ ਮੁਕਾਬਲੇ ਕਰਵਾਏ ਜਾਣਗੇ। ਉਨ•ਾਂ ਦੱਸਿਆ ਇਹਨਾਂ ਪੇਂਡੂ ਖੇਡਾਂ ਵਿੱਚ ਜ਼ਿਲ•ਾ ਸੰਗਰੂਰ ਦੀਆਂ ਉਕਤ ਖੇਡਾ ਦੇ ਵਿੱਚ ਭਾਗ ਲੈਣ ਲਈ ਮਿਤੀ 12 ਨਵੰਬਰ 2012 ਨੂੰ ਸਥਾਨਕ ਵਾਰ ਹੀਰੋਜ਼ ਸਟੇਡੀਅਮ ਵਿਖੇ ਸਵੇਰੇ 9 ਟਰਾਇਲ ਕਰਵਾਏ ਜਾਣਗੇ। ਉਨ•ਾਂ ਕਿਹਾ ਇਹਨਾਂ ਟਰਾਇਲਾਂ ਵਿੱਚ ਭਾਗ ਲੈਣ ਵਾਲੀ ਖਿਡਾਰਣਾਂ ਦੀ ਉਮਰ 31 ਦਸੰਬਰ, 2012 ਤੱਕ 16 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਉਹੀ ਖਿਡਾਰਨਾਂ ਇਨ•ਾਂ ਖੇਡਾਂ ਵਿੱਚ ਭਾਗ ਲੈ ਸਕਦੀਆਂ ਹਨ। ਉਨ•ਾਂ ਕਿਹਾ ਕਿ ਖਿਡਾਰਨਾਂ ਉਮਰ ਅਤੇ ਰਿਹਾਇਸ਼ ਦੇ ਤਸਦੀਕਸ਼ੁਦਾ ਸਬੂਤਾਂ ਨਾਲ 12 ਨਵੰਬਰ 2012 ਨੂੰ ਸਵੇਰੇ 9 ਵਜੇ ਵਾਰ ਹੀਰੋਜ਼ ਸਟੇਡੀਅਮ ਵਿਖੇ ਪਹੁੰਚ ਸਕਦੀਆਂ ਹਨ।

Post a Comment