ਦਸ਼ਹਿਣਾ/ਭਦੌੜ 6 ਨਵੰਬਰ (ਸਾਹਿਬ ਸੰਧੂ) ਦੁਬਈ ਦੇ ਸ਼ਹਿਰ ਸ਼ਾਹਜਾਹ ਵਿਖੇ ਹੋਏ ਕਬ¤ਡੀ ਕ¤ਪ ‘ਚ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਕੇ ਵਾਪਸ ਵਤਨ ਪਰਤੇ ਕਬ¤ਡੀ ਖਿਡਾਰੀ ਕੀਪਾ ਭੋਤਨਾ ਦਾ ਪਿੰਡ ਵਾਸੀਆਂ ਤੇ ਸ਼ਹੀਦ ਭਗਤ ਸਿੰਘ ਕਲ¤ਬ ਵ¤ਲੋਂ ਭਰਵਾ ਸਵਾਗਤ ਕੀਤਾ ਗਿਆ। ਕਲ¤ਬ ਪ੍ਰਧਾਨ ਕਮਲਜੀਤ ਭੋਤਨਾ ਤੇ ਮਾਸਟਰ ਗੁਰਚਰਨ ਸਿੰਘ ਭੋਤਨਾ ਨੇ ਕਿਹਾ ਕਿ ਕੀਪਾ ਖਿਡਾਰੀ ਵਿਦੇਸ਼ਾਂ ‘ਚ ਪਿੰਡ ਦਾ ਨਾਂਅ ਰੌਸ਼ਨ ਕਰ ਕੇ ਆਇਆ ਹੈ। ਜਿਸ ਤੇ ਪਿੰਡ ਨੂੰ ਸਦਾ ਮਾਣ ਰਹੇਗਾ। ਇਸ ਸਮੇਂ ਪਿੰਡ ਤੇ ਕਲ¤ਬ ਵ¤ਲੋਂ ਕੀਪੇ ਦਾ ਸਨਮਾਨ ਕੀ ਕੀਤਾ ਗਿਆ। ਇਸ ਮੌਕੇ ਹੰਮੀ ਭੋਤਨਾ, ਯਾਦਵਿੰਦਰ ਸਿੰਘ, ਲਭਜੀਤ ਸਿੰਘ, ਬਾਬਾ ਜ¤ਗਰ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।

Post a Comment