ਕੋਟਕਪੂਰਾ, 18 ਨਵੰਬਰ /ਜੇ.ਆਰ.ਅਸੋਕ/ਨੈਸ਼ਨਲ ਬੁੱਕ ਟਰੱਸਟ ਭਾਰਤ ਨਵੀਂ ਦਿੱਲੀ ਵੱਲੋਂ ਰਾਸ਼ਟਰੀ ਪੁਸਤਕ ਹਫਤੇ ਨੂੰ ਸਮਰਪਿਤ ਪੀਪਲਜ਼ ਫ਼ੋਰਮ ਬਰਗਾੜੀ ਦੇ ਸਹਿਯੋਗ ਨਾਲ 19 ਤੋਂ 22 ਨਵੰਬਰ ਤੱਕ ਵੱਖ-ਵੱਖ ਸਾਹਿਤਕ ਸਮਾਗਮ ਤੇ ਪੁਸਤਕ ਪ੍ਰਦਰਸ਼ਨੀ ਆਯੋਜਿਤ ਕੀਤੀ ਜਾ ਰਹੀ ਹੈ। ਟਰੱਸਟ ਦੇ ਸੰਯੁਕਤ ਨਿਰਦੇਸ਼ਕ ਡਾ. ਬਲਦੇਵ ਸਿੰਘ ਬੱਧਣ ਤੇ ਪੀਪਲਜ਼ ਫ਼ੋਰਮ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 19 ਤੇ 20 ਨਵੰਬਰ ਨੂੰ ਮੇਜਰ ਅਜਾਇਬ ਸਿੰਘ ਮੈਮੋਰੀਅਲ ਸਕੂਲ ਜੀਵਨਵਾਲਾ ਵਿਖੇ ਪੁਸਤਕ ਵਿਮੋਚਨ ਅਤੇ ਲੇਖਕਾਂ ਨਾਲ ਮਿਲਣੀ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ, ਜਿਸ ’ਚ ਬਾਲ ਸਾਹਿਤ ਲੇਖਕ ਡਾ.ਦਰਸ਼ਨ ਸਿੰਘ ਆਸ਼ਟ ਅਤੇ ਬਾਲ ਗੀਤ ਗਾਇਕ ਕੰਵਲਜੀਤ ਨੀਲੋਂ ਨਾਲ ਰੂਬਰੂ ਹੋਵੇਗਾ। ਬਾਲ ਸਾਹਿਤ ਦੀਆਂ ਨਵੀਆਂ ਪੁਸਤਕਾਂ ਜਾਰੀ ਕੀਤੀਆਂ ਜਾਣਗੀਆਂ, ਜਿਨ•ਾਂ ਬਾਰੇ ਪ੍ਰੋ. ਬ੍ਰਹਮਜਗਦੀਸ਼ ਸਿੰਘ ਜਾਣ-ਪਛਾਣ ਕਰਵਾਉਣਗੇ।
ਇਸੇ ਤਰ•ਾਂ 21 ਤੇ 22 ਨਵੰਬਰ ਨੂੰ ਬਾਬਾ ਵਡਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ (ਮੋਗਾ) ਵਿਖੇ ਪਾਠਕਾਂ ’ਚ ਘਟ ਰਹੀ ਪੜ•ਨ ਦੀ ਰੁਚੀ ਵਿਸ਼ੇ ’ਤੇ ਵਿਚਾਰ ਗੋਸ਼ਟੀ ਆਯੋਜਿਤ ਕੀਤੀ ਜਾਵੇਗੀ ਅਤੇ ਕਵੀ ਦਰਬਾਰ ਹੋਵੇਗਾ ਜਿਸ ’ਚ ਵਿਜੇ ਵਿਵੇਕ, ਪ੍ਰੋ.ਲੋਕ ਨਾਥ, ਮਹਿੰਦਰ ਸਾਥੀ, ਪ੍ਰੋ.ਸਾਧੂ ਸਿੰਘ, ਡਾ.ਸਤਪਾਲ ਕੌਰ, ਹਰਮੰਦਰ ਸਿੰਘ ਕੋਹਾਰਵਾਲਾ, ਹਰੀ ਸਿੰਘ ਮੋਹੀ, ਹਰਦਮ ਮਾਨ, ਕਰਮ ਸਿੰਘ ਜਖ਼ਮੀ, ਭੁਪਿੰਦਰ ਕੌਰ ਪ੍ਰੀਤ, ਨੀਤੂ ਅਰੋੜਾ, ਤਰਸੇਮ, ਜਗਰਾਜ ਧੌਲਾ, ਹਰਮੇਲ ਪ੍ਰੀਤ, ਨਰਾਇਣ ਸਿੰਘ ਮੰਘੇੜਾ, ਹਾਕਮ ਸਿੰਘ ਰੂੜ•ੇ ਕੇ, ਮਨਜਿੰਦਰ ਕੌਰ ਭੱਲਾ, ਰਮਿੰਦਰ ਬੇਰੀ ਅਤੇ ਕੁਲਵਿੰਦਰ ਵਿਰਕ ਆਦਿ ਸ਼ਿਰਕਤ ਕਰਨਗੇ। ਸਮਾਗਮ ਦੀ ਪ੍ਰਧਾਨਗੀ ਮੱਖਣ ਸਿੰਘ ਵਾਈਸ ਚੇਅਰਮੈਨ ਕਰਨਗੇ। ਉਕਤ ਸਮਾਗਮਾਂ ਦੌਰਾਨ ਨੈਸ਼ਨਲ ਬੁੱਕ ਟਰੱਸਟ ਵੱਲੋਂ ਪੰਜਾਬੀ, ਹਿੰਦੀ ਤੇ ਅੰਗਰੇਜੀ ਪੁਸਤਕਾਂ ਦੀ ਪ੍ਰਦਰਸ਼ਨੀ ਵੀ ਲਾਈ ਜਾਵੇਗੀ।

Post a Comment