ਬੱਧਨੀ ਕਲਾਂ 18 ਨਵੰਬਰ (ਚਮਕੌਰ ਲੋਪੋਂ) ਨੌਜ਼ਵਾਨ ਵਰਗ ਵਿਚ ਵੱਧ ਰਹੀ ਨਸ਼ਿਆਂ ਦੀ ਗੰਦੀ ਲਾਹਨਤ ਨੂੰ ਰੋਕਣ ਲਈ ਸਿੱਖਿਆ ਵਿਭਾਗ ਨੇ ਹੁਣ ਪੰਜਾਬ ਦੇ ਸਰਕਾਰੀ ਅਤੇ ਸਹਾਇਤਾ ਪ੍ਰਾਪਤ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋਂ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਵਿਚ ਡੁੱਬ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾਂ ਸਕੇ।ਹਾਸਿਲ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਸਕੂਲ ਸਿੱਖਿਆ ਕਾਹਨ ਸਿੰਘ ਪੰਨੂੰ ਨੇ ਜ਼ਿਲ•ਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਭੇਜ ਕੇ ਹਦਾਇਤ ਕੀਤੀ ਹੈ ਕਿ 19 ਅਤੇ 20 ਨਵੰਬਰ ਨੂੰ ਨਸ਼ਾ ਵਿਰੋਧੀ ਦਿਵਸ ’ਤੇ ਸਮੁੱਚੇ ਸਕੂਲਾਂ ਵਿਚ ਸਮਾਗਮ ਕੀਤੇ ਜਾਣ। ਪੱਤਰ ਵਿਚ ਇਹ ਵੀ ਦਰਸਾਇਆ ਗਿਆ ਹੈ ਇਸ ਦਿਨ ਜ਼ਿਲ•ਾ ਸਿੱਖਿਆ ਅਫ਼ਸਰਾਂ ਦੀ ਅਗਵਾਈ ਹੇਠ ਚੈਕਿੰਗ ਟੀਮਾਂ ਦਾ ਗਠਨ ਵੀ ਕੀਤਾ ਜਾਵੇਗਾ ਜਿਹੜਾ ਸਕੂਲਾਂ ਵਿਚ ਜਾ ਕੇ ਸਮਾਗਮ ਦੇ ਚੰਗੇ ਅਤੇ ਮਾੜੇ ਪ੍ਰਬੰਧਾਂ ਦੀ ਬਕਾਇਦਾ ਰਿਪੋਰਟ ਤਿਆਰ ਕਰਕੇ ਡਾਇਰੈਕਟਰ ਜਨਰਲ ਆਫ਼ ਸਕੂਲ ਸਿੱਖਿਆ ਨੂੰ ਭੇਜੇਗਾ। ਪੱਤਰ ਰਾਹੀਂ ਸਕੂਲ ਮੁਖੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ ਕਿ 19 ਨਵੰਬਰ ਨੂੰ ਸਕੂਲ ਦੀ ਪ੍ਰਰਾਥਨਾ ਸਭਾ ਦੌਰਾਨ ਨਸ਼ਿਆਂ ਦੇ ਸਰੀਰ ਉੱਪਰ ਪੈ ਰਹੇ ਮਾਰੂ ਪ੍ਰਭਾਵਾਂ ਦੇ ਲੈਕਚਰ ਦੇਣ ਤੋਂ ਇਲਵਾ 20 ਨਵੰਬਰ ਨੂੰ ਸਕੂਲਾਂ ਵਿਚ ਵਿਦਿਆਰਥੀ ਦੇ ਖ਼ੇਡ, ਕਵਿਤਾ, ਭਾਸ਼ਣ ਮੁਕਾਬਲੇ ਕਰਵਾਉਣ ਦੇ ਨਾਲ-ਨਾਲ ਪਿੰਡਾਂ ਅਤੇ ਸ਼ਹਿਰਾਂ ਵਿਚ ਨਸ਼ਿਆਂ ਵਿਰੋਧੀ ਜਾਗਰੂਕਤਾ ਰੈਲੀਆ ਵੀ ਕੱਢੀਆ ਜਾਣ।ਇਸ ਸਬੰਧੀ ਸਮਾਜ ਸੇਵੀ ਬਲਰਾਜ ਗੁਪਤਾ ਦਾ ਕਹਿਣਾ ਸੀ ਕਿ ਸਿੱਖਿਆ ਵਿਭਾਗ ਦੁਬਾਰਾ ਦੇਰੀ ਨਾਲ ਚੁੱਕਿਆ ਗਿਆ ਸਹੀ ਕਦਮ ਹੈ। ਉਨ•ਾਂ ਕਿਹਾ ਕਿ ਇਸ ਨਾਲ ਜਿੱਥੇ ਨੌਜ਼ਵਾਨ ਵਰਗ ਭਵਿੱਖ ਵਿਚ ਆਪ ਨਸ਼ਾ ਰਹਿਤ ਹੋਵੇਗਾ ਉੱਥੇ ਉਹ ਦੂਸਰੇ ਨੌਜ਼ਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰੱਖਣ ਇੱਕ ਕੜੀ ਦਾ ਕੰਮ ਕਰੇਗਾ। ਉਨ•ਾਂ ਸਿੱਖਿਆ ਵਿਭਾਗ ਨੂੰ ਅਪੀਲ ਕੀਤੀ ਕਿ ਉਹ ਸਕੂਲਾਂ ਦੇ ਵਿਦਿਆਰਥੀਆਂ ਸਮਾਜ ਵਿਚ ਫੈਲੀਆਂ ਸਮਾਜਿਕ ਕੁਰੀਤੀਆਂ ਨਸ਼ੇ, ਭਰੂਣ ਹੱਤਿਆ ਅਤੇ ਦਹੋਜ ਪ੍ਰਥਾ ਨੂੰ ਜੜੋਂ ਉਖਾੜਨ ਲਈ ਮੋਹਰੀ ਰੋਲ ਅਦਾ ਕਰਨ ਸਬੰਧੀ ਪ੍ਰੇਰਿਤ ਕਰਨ ਤਾਂ ਜੋਂ ਉਸਾਰੂ ਪੰਜਾਬ ਦੀ ਸਿਰਜਣਾ ਹੋ ਸਕੇ। ਇਸ ਸਬੰਧੀ ਜ਼ਿਲ•ਾ ਨੋਡਲ ਸਿੱਖਿਆ ਅਧਿਕਾਰੀ ਸੰਦੀਪ ਸੇਠੀ ਨੇ ਕਿਹਾ ਕਿ ਜ਼ਿਲ•ੇ ਦੇ ਸਮੁੱਚੇ ਸਕੂਲਾਂ ਦੇ ਮੁਖੀਆਂ ਨੂੰ ਪ੍ਰੋਗਾਰਮ ਸਬੰਧੀ ਜਾਣਕਾਰੀ ਭੇਜੀ ਜਾਂ ਚੁੱਕੀ ਹੈ। ਸ੍ਰੀ ਸੇਠੀ ਨੇ ਦੱਸਿਆ ਕਿ ਇਨ•ਾਂ ਮੁਕਾਬਲਿਆਂ ਵਿੱਚੋਂ ਜਿਹੜੇ ਵਿਦਿਆਰਥੀ ਅਵੱਲ ਰਹਿਣਗੇ ਉਨ•ਾਂ ਨੂੰ ਨਗਦ ਇਨਾਮ ਦੇਣ ਤੋਂ ਇਲਾਵਾ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਜ਼ਿਲ•ਾ ਸਿੱਖਿਆ ਅਫ਼ਸਰ ਐਲੀਮੈਂਟਰੀ ਭੁਪਿੰਦਰ ਕੌਰ ਸੰਧੂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਨਸ਼ਾਂ ਵਿਰੋਧੀ ਸਮਾਗਮ ਕਰਵਾਉਣ ਸਬੰਧੀ ਜ਼ਿਲ•ੇ ਦੇ ਉੱਚ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆ ਗਈਆ ਹਨ। ਉਨ•ਾਂ ਕਿਹਾ ਕਿ ਪ੍ਰੋਗਰਾਮਾਂ ਦੀਆਂ ਨਿਰੀਖਣ ਕਰਨ ਲਈ ਇੱਕ ਛੇ ਮੈਂਬਰੀ ਸਿੱਖਿਆ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਜ਼ਿਲ•ੇ ਦੀਆਂ ਚਾਰੇ ਬਲਾਕਾਂ ਦੇ ਸਿੱਖਿਆ ਅਫ਼ਸਰਾਂ ਤੋਂ ਇਲਵਾ ਦੋ ਹੋਰ ਸਿੱਖਿਆ ਅਧਿਕਾਰੀ ਵੀ ਸ਼ਾਮਿਲ ਕੀਤੇ ਗਏ ਹਨ ਜਿਹੜੇ ਸਕੂਲਾਂ ਦੇ ਚੰਗੇ ਮਾੜੇ ਪ੍ਰਬੰਧਾਂ ਸਬੰਧੀ ਆਪਣੀ ਰਿਪੋਰਟ ਪੇਸ਼ ਕਰਨਗੇ।

Post a Comment