ਅਨੰਦਪੁਰ ਸਾਹਿਬ, 2 ਨਵੰਬਰ (ਸੁਰਿੰਦਰ ਸਿੰਘ ਸੋਨੀ) ਅਜਾਦ ਭਾਰਤ ਵਿਚ 1984 ਨੂੰ ਸਿੱਖਾਂ ਦਾ ਕੀਤਾ ਗਿਆ ਕਤਲੇਆਮ ਭਾਰਤ ਦੇ ਮੱਥੇ ਤੇ ਕ¦ਕ ਹੈ ਜੋ ਰਹਿੰਦੀ ਦੁਨੀਆਂ ਤੱਕ ਉਸ ਘਿਨਾਉਣੇ ਸਮੇਂ ਦੀ ਯਾਦ ਦੁਆਉਂਦਾ ਰਹੇਗਾ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਮੁੱਖ ਸੇਵਾਦਾਰ ਗਿ:ਤਰਲੋਚਨ ਸਿੰਘ,ਸ਼੍ਰੋਮਣੀ ਕਮੇਟੀ ਮੈਂਬਰ ਪਿੰਰ:ਸੁਰਿੰਦਰ ਸਿੰਘ,ਭਾਈ ਅਮਰਜੀਤ ਸਿੰਘ ਚਾਵਲਾ,ਗੁਰਿੰਦਰ ਸਿੰਘ ਗੋਗੀ,ਠੇਕੇਦਾਰ ਗੁਰਨਾਮ ਸਿੰਘ,ਜਥੇ:ਸੰਤੋਖ ਸਿੰਘ,ਇੰਦਰਜੀਤ ਸਿੰਘ ਅਰੋੜਾ,ਜਥੇ:ਹੀਰਾ ਸਿੰਘ,ਮਾਤਾ ਗੁਰਚਰਨ ਕੋਰ,ਬੀਬੀ ਕੁਲਵਿੰਦਰ ਕੋਰ ਨੇ ਸਾਂਝੇ ਰੁੂਪ ਵਿਚ ਕੀਤਾ। ਆਗੂਆਂ ਨੇ ਕਿਹਾ ਕਿ ਇਤਹਾਸ ਦੇ ਪੰਨੇ ਇਸ ਗੱਲ ਦੇ ਗਵਾਹ ਹਨ ਕਿ ਸਿੱਖਾਂ ਨੇ ਘੱਟ ਗਿਣਤੀ ਵਿਚ ਹੋਣ ਦੇ ਬਾਵਜੁਦ ਭਾਰਤ ਨੂੰ ਅਜਾਦ ਕਰਵਾਉਣ ਲਈ ਸਾਰਿਆਂ ਤੋ ਵੱਧ ਕੁਰਬਾਨੀਆਂ ਦਿਤੀਆਂ ਪਰ ਬਹੁ ਗਿਣਤੀ ਦੇ ਆਗੁਆਂ ਵਲੋ ਦੇਸ਼ ਅਜਾਦ ਹੁੰਦੇ ਹੀ ਅੱਖਾਂ ਫੇਰ ਲਈਆਂ ਗਈਆਂ ਤੇ ਸਿੱਖਾਂ ਨਾਲ ਬੇਇਨਸਾਫੀਆਂ ਦਾ ਦੋਰ ਸ਼ੁਰੁੂ ਹੋ ਗਿਆ। ਉਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਆਪਣੇ ਹੀ ਦੇਸ਼ ਵਿਚ ਸਿੱਖਾਂ ਨੂੰ ਤਿੰਨ ਦਿਨ ਲਗਾਤਾਰ ਸ਼ਰੇਆਮ ਅੱਗਾਂ ਲਾ ਕੇ,ਗੋਲੀਆਂ,ਗੰਡਾਸਿਆਂ,ਡਾਗਾਂ,ਕਿਰਪਾਨਾਂ ਨਾਲ ਮਾਰਿਆ ਕੁਟਿਆ ਗਿਆ,ਸਿੱਖਾਂ ਦੇ ਘਰ ਘਾਟ ਫੂਕ ਦਿਤੇ ਗਏ,ਜਾਇਦਾਦਾਂ ਤੇ ਕਬਜੇ ਕੀਤੇ ਗਏ,ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ ਪਰ ਇਨਾਂ ਚੌਂ ਕਿਸੇ ਨੂੰ ਵੀ ਕੋਈ ਸਜਾ ਨਹੀ ਦਿਤੀ ਗਈ। ਉਨਾਂ ਕਿਹਾ ਇਹ ਜੁਲਮ ਦੀ ਇੰਤਹਾ ਹੈ ਕਿ ਆਪਣੇ ਹੀ ਦੇਸ਼ ਵਿਚ ਲਗਾਤਾਰ 28 ਸਾਲ ਇਨਸਾਫ ਲੈਣ ਲਈ ਭਟਕਣਾ ਪੈ ਰਿਹਾ ਹੈ ਪਰ ਅਜੇ ਤਕ ਇਨਸਾਫ ਨਹੀ ਮਿਲਿਆ। ਉਨਾਂ ਕਿਹਾ ਕਿ ਇਸੇ ਹੀ ਬੇਇਨਸਾਫੀ ਦੇ ਸਮੇ ਦੋਰਾਨ ਸਿੱਖ ਜਵਾਨੀ ਦਾ ਘਾਣ ਕੀਤਾ ਗਿਆ ਤੇ ਅੱਜ ਵੀ ਕਿਸ਼ੋਰੀ ਲਾਲ ਵਰਗਿਆਂ ਦੀ ਸਜਾ ਮਾਫ ਕਰਨ ਦੀਆਂ ਵਿਉਂਤਬੰਦੀਆਂ ਕਰਕੇ ਸਿੱਖਾਂ ਦੇ ਮਨਾਂ ਵਿਚ ਗੁਲਾਮ ਹੋਣ ਦਾ ਅਹਿਸਾਸ ਕਰਾਇਆ ਜਾ ਰਿਹਾ ਹੈ ਜੋ ਖਤਰਨਾਕ ਰੁਝਾਨ ਹੈ। ਆਗੂਆਂ ਨੇ ਕਿਹਾ ਕਿ ਅਜੇ ਵੀ ਸਮਾਂ ਹੈ ਸਿੱਖਾਂ ਤੇ ਜੁਲਮ ਕਰਨ ਵਾਲੇ ਦਰਿੰਦਿਆਂ ਖਿਲਾਫ ਸਖਤ ਕਾਰਵਾਈ ਕਰਕੇ ਸਿਖਾਂ ਦੇ ਜਖਮਾਂ ਤੇ ਮਲਮ ਲਾਈ ਜਾਵੇ ਤਾਂ ਕਿ ਸਿੱਖਾਂ ਚੌਂ ਬੇਗਾਨਗੀ ਦੀ ਭਾਵਨਾ ਖਤਮ ਹੋ ਸਕੇ ਤੇ ਸਿੱਖ ਵੀ ਅਜਾਦੀ ਦਾ ਨਿੱਘ ਮਾਣ ਸਕਣ।


Post a Comment