ਸ਼ਾਹਕੋਟ 2 ਨਵੰਬਰ (ਰਣਜੀਤ ਬਹਾਦੁਰ): ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਇੱਕ ਵਿਸ਼ੇਸ ਮੀਟਿੰਗ ਬਲਾਕ ਪ੍ਰਧਾਨ ਸੁਨੀਤਾ ਰਾਣੀ ਦੀ ਅਗਵਾਈ ਹੇਠ ਹੋਈ,ਜਿਸ ਵਿੱਚ ਬਲਾਕ ਲੋਹੀਆ ਅਤੇ ਸ਼ਾਹਕੋਟ ਦੀਆ ਸੈਂਕੜੇ ਵਰਕਰਾਂ ਨੇ ਹਿੱਸਾ ਲਿਆ।
ਇਸ ਮੌਕੇ ‘ਤੇ ਇਕੱਠ ਨੂੰ ਸੰਬੋਧਨ ਕਰਦਿਆ ਵੱਖ ਵੱਖ ਬੁਲਾਰਿਆ ਨੇ ਕਿਹਾ ਕਿ ਕੁੱਝ ਮੁਲਾਜਮ ਯੂਨੀਅਨ ਨੂੰ ਢਾਅ ਲਗਾਉਣਾਂ ਚਾਹੁੰਦੇ ਹਨ ਅਤੇ ਉਹ ਯੂਨੀਅਨ ਦੇ ਨਾਲ ਰਲਕੇ ਨਹੀਂ ਚਲਣਾਂ ਚਾਹੁੰਦੇ।ਜਿਨ੍ਹਾਂ ਤੋ ਸੁਚੇਤ ਰਹਿਣ ਦੀ ਜਰੂਰਤ ਹੈ।ਉਨਾਂ ਨੇ ਯੂਨੀਅਨ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਵਿਚਾਰ ਕੀਤਾ।ਇਸ ਮੌਕੇ ‘ਤੇ ਇੱਕ ਅਹਿਮ ਫੈਸਲਾ ਲੈਂਦਿਆਂ ਉਨਾਂ ਨੇ ਕਿਹਾ ਕਿ ਕੁਲਵੰਤ ਕੌਰ ਅਤੇ ਲਖਵਿੰਦਰ ਕੌਰ ਯੂਨੀਅਨ ਦੀ ਕੌਮੀ ਪ੍ਰਧਾਨ ਹਰਗੋਬਿੰਦ ਕੌਰ ਵੱਲੋ ਦਿਤੀ ਜੁੰਮੇਵਾਰੀ ਨੂੰ ਸਹਿਜ ਢੰਗ ਨਾਲ ਨਹੀਂ ਲੈ ਰਹੀਆ ਜਿਸ ਕਾਰਨ ਉਨਾਂ ਨੂੰ ਯੂਨੀਅਨ ਵਿੱਚੋਂ ਖਾਰਜ ਕੀਤਾ ਜਾ ਰਿਹਾ ਹੈ।ਹੁਣ ਉਨਾਂ ਦਾ ਇਸ ਜਥੇਬੰਦੀ ਨਾਲ ਕੋਈ ਸਬੰਧ ਨਹੀ ਹੈ।
ਇਸ ਮੌਕੇ ‘ਤੇ ਸੁਨੀਤਾ ਰਾਣੀ ਬਲਾਕ ਪ੍ਰਧਾਨ ਤੋਂ ਇਲਾਵਾ ਭਜਨ ਕੌਰ ਖਹਿਰਾ ਮੀਤ ਪ੍ਰਧਾਨ,ਜਗਦੀਸ਼ ਕੌਰ ਬਦਲੀ,ਵੀਰ ਕੌਰ ਮੂਲੇਵਾਲ ਅਰਾਈਆਂ,ਬਲਜੀਤ ਕੌਰ ਨਿਹਾਲੂਵਾਲ,ਪ੍ਰਮਜੀਤ ਕੌਰ ਗੱਟੀ ਰਾਇਪੁਰ,ਸੁਖਜਿੰਦਰ ਕੌਰ,ਕਮਲਜੀਤ ਵਾੜਾ ਜਗੀਰ,ਜਸਵੰਤ ਕੌਰ ਜਲਾਲਪੁਰ,ਜਸਪਾਲ ਕੌਰ ਵਿੱਤ ਸਕੱਤਰ,ਕਮਲਜੀਤ ਕੌਰ ਹੁੰਦਲ ਢੱਡਾ,ਸ਼ਿੰਦਰਪਾਲ ,ਹਰਜੀਤ ਕੌਰ ਤਲਵੰਡੀ,ਕਮਲਦੀਪ ਕੌਰ,ਹਰਵਿੰਦਰ ਕੌਰ,ਸਰਬਦੀਪ ਕੌਰ,ਸ਼ਮੀਲਾ,ਸੁਮਨ,ਬਲਵਿੰਦਰ ਕੌਰ,ਸੁਮਿਤਰਾ,ਜਗਦੀਸ਼ ਕਿਲੀ, ਅਤੇ ਹੋਰ ਵੀ ਹਾਜਰ ਸਨ।

Post a Comment