ਸੰਗਰੂਰ, 20 ਨਵੰਬਰ (ਸੂਰਜ ਭਾਨ ਗੋਇਲ)-ਜ਼ਿਲ•ਾ ਸੰਗਰੂਰ ਅੰਦਰ ਕਿਰਤ ਵਿਭਾਗ ਵੱਲੋਂ ਬਾਲ ਮਜ਼ਦੂਰੀ ਖਾਤਮਾ ਸਪਤਾਹ ਮਨਾਉਣ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਇੰਦੂ ਮਲਹੋਤਰਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਮੀਟਿੰਗ ’ਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਸਹਾਇਕ ਕਿਰਤ ਕਮਿਸ਼ਨਰ ਸ੍ਰੀਮਤੀ ਮੋਨਾ ਪੁਰੀ ਨੇ ਵਧੀਕ ਡਿਪਟੀ ਕਮਿਸ਼ਨਰ ਸਾਹਿਬ ਨੂੰ ਦੱਸਿਆ ਕਿ ਜ਼ਿਲ•ੇ ਅੰਦਰ ਬਾਲ ਮਜ਼ਦੂਰੀ ਕਿਰਤ ਖਾਤਮਾ ਸਪਤਾਹ 22 ਨਵੰਬਰ ਤੋਂ 28 ਨਵੰਬਰ 2012 ਤੱਕ ਮਨਾਇਆ ਜਾਵੇਗਾ। ਇਸ ਸਪਤਾਹ ਦੌਰਾਨ ਜ਼ਿਲ•ੇ ਦੇ ਵੱਖ-ਵੱਖ ਹੋਟਲਾਂ, ਢਾਬਿਆਂ ਅਤੇ ਅਹਾਤਿਆਂ ’ਤੇ ਜ਼ਿਲ•ਾ ਟਾਸਕ ਫੋਰਸ ਕਮੇਟੀ ਵੱਲੋਂ ਛਾਪੇਮਾਰੀ ਕੀਤੀ ਜਾਵੇਗੀ। ਬਾਲ ਮਜਦੂਰੀ ਸੰਬੰਧੀ ਕਿਸੇ ਕਿਸਮ ਦੀ ਸ਼ਿਕਾਇਤ 01672-232268 ਜਾਂ ਪੁਲਿਸ ਕੰਟਰੋਲ ਰੂਮ ਨੰਬਰ 8054545100 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰੀ ਮਤੀ ਮੋਨਾ ਪੁਰੀ ਨੇ ਚਾਈਲਡ ਲੇਬਰ ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ ਐਕਟ 1986 ਦੀ ਧਾਰਾ (3) ਪੰਜਾਬ ਫੈਕਟਰੀਜ਼ ਐਕਟ 1948 ਦੀ ਧਾਰਾ (67) ਅਤੇ ਪੰਜਾਬ ਸ਼ਾਪਸ ਐਂਡ ਕਮਰੀਸ਼ਅਲ ਐਸ਼ਟੈਬਲਿਸ਼ਮੈਂਟ ਐਕਟ 1958 ਦੀ ਧਾਰਾ (29) ਦਾ ਹਵਾਲਾ ਦਿੰਦਿਆਂ ਦੱਸਿਆ ਕਿ 14 ਸਾਲ ਦੀ ਉਮਰ ਤੋਂ ਘੱਟ ਬੱਚਿਆਂ ਤੋਂ ਕੰਮ ਕਰਵਾਉਣਾ ਗੈਰ ਕਾਨੂੰਨੀ ਹੈ। ਇਸ ਐਕਟ ਅਧੀਨ ਬਾਲ ਮਜ਼ਦੂਰੀ ਕਰਵਾਉਣ ਵਾਲੇ ਨੂੰ 20,000 ਰੁਪਏ ਜੁਰਮਾਨਾ ਅਤੇ 6 ਮਹੀਨੇ ਦੀ ਕੈਦ ਹੋ ਸਕਦੀ ਹੈ ਅਤੇ ਦੁਬਾਰਾ ਕਾਨੂੰਨ ਦੀ ਉ¦ਘਣਾ ਕਰਨ ’ਤੇ 2 ਸਾਲ ਦੀ ਕੈਦ ਹੋ ਸਕਦੀ ਹੈ।
ਸ੍ਰੀਮਤੀ ਇੰਦੂ ਮਲਹੋਤਰਾ ਨੇ ਸ੍ਰੀਮਤੀ ਮੋਨਾ ਪੁਰੀ ਨੂੰ ਇਸ ਪੂਰੇ ਸਪਤਾਹ ਅੰਦਰ ਸਾਰੇ ਜ਼ਿਲੇ• ਦੀ ਸਬ ਤਹਿਸੀਲਾਂ ਅਤੇ ਬਲਾਕਾਂ ’ਚ ਰੋਜ਼ਾਨਾ ਛਾਪੇਮਾਰੀ ਕਰਕੇ ਬੰਧੂਆਂ ਮਜ਼ਦੂਰਾਂ ਨੂੰ ਉਨ•ਾਂ ਦੇ ਮਾਲਕਾਂ ਦੀ ਪਕੜ ਤੋਂ ਅਜ਼ਾਦ ਕਰਵਾਉਣ ਦੀ ਸਖ਼ਤ ਹਦਾਇਤ ਕੀਤੀ। ਉਨ•ਾਂ ਸਮੂਹ ਅਧਿਕਾਰੀਆਂ ਨੂੰ ਬਾਲ ਮਜ਼ਦੂਰੀ ਕਰ ਰਹੇ ਬੱਚਿਆਂ ਪ੍ਰਤੀ ਹੰਭਲਾ ਮਾਰ ਕੇ ਜ਼ਿਲ•ੇ ਅੰਦਰ ਬਾਲ ਮਜ਼ਦੂਰੀ ਨੂੰ ਖਤਮ ਕਰਨ ਲਈ ਪੂਰਨ ਸਹਿਯੋਗ ਦੀ ਅਪੀਲ ਕੀਤੀ। ਇਸ ਮੌਕੇ ਗੁਰਤੇਜ ਸਿੰਘ ਐਸ.ਡੀ.ਐਮ (ਸੁਨਾਮ), ਸੁਭਾਸ਼ ਚੰਦਰ ਐਸ.ਡੀ.ਐਮ ਲਹਿਰਾ, ਤੇਜਾ ਸਿੰਘ ਜ਼ਿਲ•ਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀਮਤੀ ਅਵਤਾਰ ਕੌਰ ਜ਼ਿਲ•ਾ ਪ੍ਰੋਗਰਾਮ ਅਫ਼ਸਰ ਕਰਨੈਲ ਸਿੰਘ, ਜਗਪ੍ਰੀਤ ਸਿੰਘ, ਕੇਵਲ ਕਰਿਸ਼ਨ ਅਤੇ ਹੋਰ ਅਧਿਕਾਰੀ ਮੌਜੂਦ ਸਨ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀਮਤੀ ਇੰਦੂ ਮਲਹੋਤਰਾ ਬਾਲ ਮਜ਼ਦੂਰੀ ਕਿਰਤ ਖਾਤਮਾ ਸਪਤਾਹ ਸੰਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ।


Post a Comment