ਅਨੰਦਪੁਰ ਸਾਹਿਬ, 1 ਨਵੰਬਰ (ਸੁਰਿੰਦਰ ਸਿੰਘ ਸੋਨੀ)ਕੁਛ ਮਤਲਬ ਪ੍ਰਸਤ ਡੇਰੇਦਾਰਾਂ ਤੇ ਪਖੰਡੀ ਸਾਧਾਂ ਸੰਤਾਂ ਨੇ ਆਪਣੇ ਡੇਰਾ ਮੁਖੀਆਂ ਤੇ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਫੋਟੋਆਂ ਲਾ ਕੇ ਪੁਰਾਤਨ ਸ਼ਖਸ਼ੀਅਤਾਂ ਦੇ ਦਿਹਾੜੇ ਮਨਾਉਣੇ ਸ਼ੁਰੂ ਕਰ ਦਿਤੇ ਹਨ,ਜੋ ਸਿੱਖ ਕੌਮ ਲਈ ਖਤਰਨਾਕ ਰੁਝਾਨ ਹੈ। ਇਸ ਕੁਰੀਤੀ ਨੂੰ ਠੱਲ ਪਾਉਣ ਲਈ ਜਰੁੂਰੀ ਹੈ ਕਿ ਗੁਰੂ ਸਾਹਿਬਾਨ ਦੇ ਮਹਿਲਾਂ,ਗੁਰੂ ਮਾਤਾਵਾਂ,ਗੁਰੂ ਹੁਕਮਾਂ ਨੂੰ ਮੰਨਣ ਵਾਲੀ ਸੰਤਾਨ,ਪੁਰਾਤਨ ਸ਼ਹੀਦ ਸਿੰਘ ਸਿੰਘਣੀਆਂ,ਸਿੱਖ ਜਰਨੈਲਾਂ ਤੇ ਹੋਰ ਸ਼ਖਸ਼ੀਅਤਾਂ ਦੀਆਂ ਫੋਟੋਆਂ ਤਿਆਰ ਕਰਵਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਲੋ ਪ੍ਰਵਾਨ ਕਰ ਦਿਤੀਆਂ ਜਾਣ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ:ਸੁਰਿੰਦਰ ਸਿੰਘ ਨੇ ਕੀਤਾ। ਉਨਾਂ ਕਿਹਾ ਕਿ ਪਿਛਲੇ ਕੁੱਝ ਸਾਲਾਂ ਤੋ ਅਨੰਦਪੁਰ ਸਾਹਿਬ ਵਿਖੇ ਹੀ ਕਿਸੇ ਡੇਰੇਦਾਰ ਵਲੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸਾਹਿਬ ਕੋਰ ਜੀ ਦਾ ਜਨਮ ਦਿਹਾੜਾ ਮਨਾਉਣਾ ਸ਼ੁਰੂ ਕੀਤਾ ਹੋਇਆ ਹੈ ਪਰ ਸਮਾਗਮ ਦੇ ਇਸ਼ਤਾਰਾਂ ਤੇ ਜੋ ਫੋਟੋ ਛਾਪੀ ਜਾਂਦੀ ਹੈ ਉਹ ਮਾਤਾ ਜੀ ਦੀ ਪ੍ਰਚੱਲਤ ਫੋਟੋ ਨਹੀ ਸਗੋ ਮੋਜੁੂਦਾ ਸਮੇ ਵਿਚ ਜੀਵਤ ਕਿਸੇ ਹੋਰ ਬੀਬੀ ਦੀ ਫੋਟੋ ਲਗਦੀ ਹੈ। ਉਨਾਂ ਕਿਹਾ ਕਿ ਚਲਾਕੀ ਇਹ ਕੀਤੀ ਗਈ ਹੈ ਕਿ ਫੋਟੋ ਥੱਲੇ ਕਿਸੇ ਦਾ ਨਾਮ ਨਹੀ ਦਿਤਾ ਗਿਆ। ਉਨਾਂ ਕਿਹਾ ਕਿ ਇਸ ਇਸ਼ਤਿਹਾਰ ਵਿਚ ਬਹੁਤ ਸਾਰੇ ਸਾਧਾਂ ਸੰਤਾਂ,ਜਥੇਬੰਦੀਆਂ,ਸ਼੍ਰੋਮਣੀ ਕਮੇਟੀ ਮੁਲਾਜਮਾਂ ਦੇ ਨਾਮ ਵੀ ਛਾਪੇ ਗਏ ਹਨ ਤਾਂ ਕਿ ਸੰਗਤਾਂ ਨੂੰ ਆਪਣੇ ਡੇਰੇ ਨਾਲ ਜੋੜਿਆ ਜਾ ਸਕੇ। ਪ੍ਰਿੰ:ਸੁਰਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਤੇ ‘ਜਥੇਦਾਰਾਂ’ ਤੋ ਮੰਗ ਕੀਤੀ ਕਿ ਇਸ਼ਤਿਹਾਰ ਤੇ ਲੱਗੀ ਇਸ ਫੋਟੋ ਦੀ ਸ਼ਨਾਖਤ ਕਰਵਾਈ ਜਾਵੇ ਤਾਂ ਕਿ ਸੰਗਤਾਂ ਕਿਸੇ ਧੋਖੇ ਦਾ ਸ਼ਿਕਾਰ ਨਾ ਹੋ ਸਕਣ। ਉਨਾਂ ਸਿੱਖ ਸੰਗਤਾਂ ਨੂੰ ਵੀ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਡੇਰਿਆਂ ਦੀ ਰੋਣਕ ਵਧਾਉਣ ਦੀ ਥਾਂ ਗੁਰੂ ਗੰ੍ਰਥ ਤੇ ਗੁਰੂ ਪੰਥ ਨੂੰ ਸਮਰਪਿਤ ਹੋਣ। ਇਸ ਮੋਕੇ ਉਨਾਂ ਦੇ ਨਾਲ ਆਰਗੇਨਾਈਜਰ ਜਗਮੋਹਣ ਸਿੰਘ,ਜਸਵਿੰਦਰ ਪਾਲ ਸਿੰਘ ਰਾਜਾ,ਨਿਰਮਲ ਸਿੰਘ ਨੂਰਪੁਰ ਬੇਦੀ,ਅਕਬਾਲ ਸਿੰਘ ਨੰਗਲ,ਮੈਨੇਜਰ ਮਨੋਹਰ ਸਿੰਘ,ਚਰਨਜੀਤ ਸਿੰਘ,ਤਰਸੇਮ ਸਿੰਘ,ਮਲਕੀਤ ਸਿੰਘ,ਗੁਰਨਾਮ ਸਿੰਘ ਦਸੂਹਾ ਆਦਿ ਹਾਜਰ ਸਨ।
Post a Comment