ਲੁਧਿਆਣਾ ( ਸਤਪਾਲ ਸੋਨੀ ) ਥਾਨਾ ਡਾਬਾ ਦੇ ਇੰਸਪੈਕਟਰ ਜਤਿੰਦਰਜੀਤ ਸਿੰਘ ਵਲੋਂ ਆਪਣੀ ਟੀਮ ਸਮੇਤ ਕੀਤੀ ਨਾਕਾਬੰਦੀ ਦੌਰਾਨ ਹੈਰੋਇਨ ਦੀ ਤਸਕਰੀ ਕਰਨ ਵਾਲੇ ਅਸ਼ੋਕ ਕੁਮਾਰ ਪੁੱਤਰ ਰਜਿੰਦਰ ਸ਼ਰਮਾ ਵਾਸੀ ਐਲ ਆਈ ਜੀ ਫਲੈਟ ਨੇੜੇ ਸਮਰਾਲਾ ਚੌਂਕ ਅਤੇ ਨਿਰਮਲ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਭਾਮੀਆਂ ਕਲਾਂ ਨੂੰ ਮੋਟਰ ਸਾਈਕਲ ਸਮੇਤ ਨੇੜੇ ਨਿਰਮਲ ਪੈਲੇਸ ਡਾਬਾ ਰੋਡ ਤੇ ਕਾਬੂ ਕੀਤਾ ਜਿਨ੍ਹਾਂ ਦੇ ਕਬਜੇ ਵਿੱਚੋਂ 200 ਗਰਾਮ ਹੈਰੋਇਨ ਬਰਾਮਦ ਹੋਈ ਜਿਸ ਦੀ ਅੰਤਰ ਰਾਸ਼ਟਰੀ ਬਜਾਰ ਦੀ ਕੀਮਤ ਇਕ ਕਰੋੜ ਦੇ ਕਰੀਬ ਦਸੀ ਜਾਂਦੀ ਹੈ । ਇਸ ਸਬੰਧੀ ਮੁੱਖ ਅਫਸਰ ਥਾਨਾ ਡਾਬਾ ਵਲੋਂ ਮੁੱਕਦਮਾ ਨੰ: 163 ਮਿਤੀ 6-11-2012 ਅ/ਧ : 22,61,85 ਐਨ ਡੀ ਸੀ ਪੀ ਐਕਟ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛ-ਗਿੱਛ ਦੌਰਾਨ ਦੋਸ਼ੀਆਂ ਨੇ ਦਸਿਆ ਕਿ ਉਹ ਇਹ ਹੈਰੋਇਨ ਬਾਰਡਰ ਏਰੀਆ ਅਮ੍ਰਿਤਸਰ ਸਾਈਡ ਤੋਂ ਸਸਤੇ ਭਾਅ ਲਿਆ ਕੇ ਲੁਧਿਆਣਾ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਮਹਿੰਗੇ ਭਾਅ ਵੇਚਦੇ ਹਨ,ਬਾਕੀ ਪੁੱਛ-ਗਿੱਛ ਜਾਰੀ ਹੈ ।

Post a Comment