ਸੰਗਰੂਰ, 7 ਨਵੰਬਰ (ਸੂਰਜ ਭਾਨ ਗੋਇਲ)-ਕੇਂਦਰੀ ਰਿਜ਼ਰਵ ਪੁਲਿਸ ਫੋਰਸ ਵੱਲੋਂ ਉ¤ਤਰ ਪੱਛਮੀ ਰਾਜਾਂ ਦੇ ਨੌਜਵਾਨਾਂ ਨੂੰ ਪੁਲਿਸ ਵਿੱਚ ਭਰਤੀ ਕਰਨ ਲਈ ਪੰਜਾਬ ਸਮੇਤ ਵੱਖ-ਵੱਖ ਰਾਜਾਂ ਦੇ ਨੌਜਵਾਨਾਂ ਤੋਂ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਰੀ ਪੱਤਰ ਰਾਹੀਂ ਜਾਣਕਾਰੀ ਦਿੰਦਿਆਂ ਡੀ. ਆਈ. ਜੀ. (ਪ੍ਰਬੰਧ) ਸ੍ਰੀ ਵੀ. ਕੇ. ਕੌਂਡਲ ਨੇ ਦੱਸਿਆ ਕਿ ਇਸ ਭਰਤੀ ਦੌਰਾਨ ਅਸਾਮੀ ਸਿਪਾਹੀ (ਟੈਕਨੀਕਲ/ਟਰੇਡਜ਼ਮੈਨ) ਲਈ ਮਹਿਲਾ ਅਤੇ ਪੁਰਸ਼ ਅਰਜੀਆਂ ਭੇਜ ਸਕਦੇ ਹਨ। ਭਰਤੀ ਸੰਬੰਧੀ ਵੇਰਵਾ ਦਿੰਦਿਆਂ ਉਨ•ਾਂ ਦੱਸਿਆ ਕਿ ਪੰਜਾਬ ਵਿੱਚ ਸਿਪਾਹੀ ਪੁਰਸ਼ ਵਰਗ ਲਈ ਡਰਾਈਵਰ, ਫਿੱਟਰ (ਮਿਸਤਰੀ), ਬੰਗਲਰ (ਮੂੰਹ ਨਾਲ ਬਾਜਾ ਵਜਾਉਣ ਤੁਰੀ), ਟੇਲਰ, ਕੌਬਲਰ (ਮੋਚੀ), ਰਾਜ ਮਿਸਤਰੀ, ਮਾਲੀ, ਬਰਾਸ ਬੈਂਡ, ਪਾਈਪ ਬੈਂਡ, ਕੁੱਕ, ਪਾਣੀ ਢੋਣ ਵਾਲੇ, ਸਫਾਈ ਸੇਵਕ, ਨਾਈ ਅਤੇ ਧੋਬੀ ਦੀਆਂ ਕੁੱਲ 193 ਅਤੇ ਸਿਪਾਹੀ ਮਹਿਲਾ ਵਰਗ ਲਈ ਟੇਲਰ, ਮਾਲੀ, ਪੇਂਟਰ, ਕੁੱਕ, ਸਫਾਈ ਸੇਵਕ ਅਤੇ ਧੋਬਣ ਦੀਆਂ ਕੁੱਲ 14 ਅਸਾਮੀਆਂ ਹਨ। ਉਨ•ਾਂ ਦੱਸਿਆ ਕਿ ਸਾਰੇ ਵਰਗਾਂ ਲਈ ਵਿਦਿਅਕ ਯੋਗਤਾ 10ਵੀਂ ਪਾਸ ਹੋਵੇਗੀ, ਇਸ ਤੋਂ ਇਲਾਵਾ ਜਿਸ ਵਰਗ ਲਈ ਅਪਲਾਈ ਕਰਨਾ ਹੈ, ਉਮੀਦਵਾਰ ਕਿੱਤੇ ਵਿੱਚ ਮਾਹਿਰ ਹੋਣਾ ਚਾਹੀਦਾ ਹੈ। ਮਿਤੀ 01/08/2012 ਨੂੰ 18 ਤੋਂ 23 ਸਾਲ ਤੱਕ ਦੀ ਦਰਮਿਆਨੀ ਉਮਰ ਅਤੇ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰ 50 ਰੁਪਏ ਦੀ ਰਾਸ਼ੀ ਡੀ. ਆਈ. ਜੀ. ਗਰੁੱਪ ਸੈਂਟਰ, ਸੀ. ਆਰ. ਪੀ. ਐ¤ਫ., ਪਿੰਜੌਰ, ਜ਼ਿਲ•ਾ ਪੰਚਕੂਲਾ, ਹਰਿਆਣਾ-ਪਿੰਨ ਕੋਡ-134102 ਦੇ ਨਾਮ ਇਸੇ ਪਤੇ ’ਤੇ ਡਿਮਾਂਡ ਡਰਾਫਟ, ਇੰਡੀਅਨ ਪੋਸਟਲ ਆਰਡਰ ਅਤੇ ਬੈਂਕਰ ਚੈ¤ਕ ਰਾਹੀਂ ਮਿਤੀ 21 ਨਵੰਬਰ, 2012 ਤੱਕ ਭੇਜ ਸਕਦੇ ਹਨ। ਅਨੁਸੁੂਚਿਤ ਜਾਤੀ/ਅਨੁਸੂਚਿਤ ਜਨ ਜਾਤੀ/ਸੇਵਾਮੁਕਤ ਅਤੇ ਮਹਿਲਾ ਉਮੀਦਵਾਰਾਂ ਨੂੰ ਫੀਸ ਵਿੱਚ ਛੋਟ ਹੋਵੇਗੀ। ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸੰਬੰਧਤ ਵਰਗਾਂ ਦੇ ਉਮੀਦਵਾਰਾਂ ਨੂੰ ਉਮਰ ਵਿੱਚ ਛੋਟ ਦਿੱਤੀ ਜਾਵੇਗੀ।ਉਮੀਦਵਾਰਾਂ ਦੇ ਸਰੀਰਕ ਮਿਆਰ ਦੀ ਜਾਂਚ, ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਦੀਆਂ ਮਿਤੀ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਸ੍ਰੀ ਕੌਂਡਲ ਨੇ ਸਪੱਸ਼ਟ ਕੀਤਾ ਕਿ ਇਸ ਭਰਤੀ ਲਈ ਕਿਸੇ ਵੀ ਤਰ•ਾਂ ਦੀ ਕੋਈ ਸਿਫਾਰਿਸ਼ ਜਾਂ ਰਿਸ਼ਵਤ ਨਹੀਂ ਮੰਨੀ ਜਾਵੇਗੀ ਅਤੇ ਉਮੀਦਵਾਰਾਂ ਨੂੰ ਦਲਾਲਾਂ ਦੇ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ ਹੈ।

Post a Comment