ਹੁਸ਼ਿਆਰਪੁਰ
2 ਨਵੰਬਰ (ਨਛ¤ਤਰ ਸਿੰਘ) ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਸ਼ਿਆਰਪੁਰ ਕੈਂਪਸ ਦੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੁਆਰਾ ਲਏ ਗਏ ਪ੍ਰੀਖਿਆ 2011-12 ਦੌਰਾਨ ਮੈਰਿਟ ਸੂਚੀ ਵਿਚ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮਾਗਮ ਵਿਚ ਦੀਪਕ ਕੌੜਾ , ਪ੍ਰੈਸੀਡੈਂਟ ਰਿਲਾਂਇਸ ਇੰਡਸਟਰੀਜ਼ ਹੁਸ਼ਿਆਰਪੁਰ ਨੇ ਬਤੌਰ ਮੁੱਖ਼ ਮਹਿਮਾਨ ਸ਼ਿਰਕਤ ਕੀਤੀ । ਸਮਾਗਮ ਦਾ ਆਰੰਭ ਸਰਸਵਤੀ ਵੰਦਨਾ ਨਾਲ ਕੀਤਾ ਗਿਆ ਅਤੇ ਕੈਂਪਸ ਡਾਇਰੈਕਟਰ ਡਾ. ਦਲਜੀਤ ਸਿੰਘ ਬਾਵਾ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਰਿਆਤ ਬਾਹਰਾ ਦੇ ਹੁਸ਼ਿਆਰਪੁਰ ਕੈਂਪਸ ਦੀਆਂ ਉਪਲਬਧੀਆਂ ਬਾਰੇ ਵਿਸਤ੍ਰਿਤ ਰੂਪ ਨਾਲ ਜਾਣਕਾਰੀ ਦਿੱਤੀ । ਇਸ ਦੌਰਾਨ ਦੀਪਕ ਕੌੜਾ ਨੇ ਆਪਣੇ ਸੰਬੋਧਨ ਵਿਚ ਵਿਦਿਆਰਥੀਆਂ ਨੂੰ ਪ੍ਰਗਤੀ ਦੀ ਰਾਹ ਤੇ ਨਿਰੰਤਰ ਚਲਣ ਲਈ ਪ੍ਰੇਰਿਤ ਕੀਤਾ । ਇਸ ਸਮਾਗਮ ਵਿਚ ਇੰਜੀਨੀਅਰਿੰਗ , ਫਾਰਮੇਸੀ, ਮੈਨੇਜਮੈਂਟ , ਨਰਸਿੰਗ, ਬੀ.ਐਡ ਅਤੇ 10+2 ਸਕੂਲ ਵਿੰਗ ਦੇ ਵਿਦਿਆਰਥੀਆਂ ਅਤੇ ਉਨ ਦੇ ਮਾਤਾ-ਪਿਤਾ ਨੇ ਹਿੱਸਾ ਲਿਆ । ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਕੋ-ਐਡ ਇੰਜੀਨੀਅਰਿੰਗ ਕਾਲਜ ਦੇ ਪ੍ਰਿੰਸੀਪਲ ਡਾ. ਐਸ .ਸੀ ਸ਼ਰਮਾ ਨੇ ਦੱਸਿਆ ਕਿ ਇਸ ਆਯੋਜਨ ਵਿਚ ਉਨ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਜਿਨ ਨੇ ਇੰਜੀਨੀਅਰਿੰਗ, ਫਾਰਮੇਸੀ , ਐਮ.ਬੀ.ਏ, ਬੀ.ਬੀ.ਏ . ਬੀ.ਸੀ.ਏ ਆਦਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿਚ ਸਥਾਨ ਹਾਸਿਲ ਕੀਤਾ। ਇਸ ਸਮਾਗਮ ਦੌਰਾਨ 17 ਵਿਦਿਆਰਥੀਆਂ ਨੂੰ ਜਿਨ•੍ਯਾਂ ਨੇ ਪੀਟੀਯੂ ਦੀ ਮੈਰਿਟ ਸੂਚੀ ਵਿਚ ਸਥਾਨ ਹਾਸਲ ਕੀਤਾ ਅਤੇ 144 ਵਿਦਿਆਰਥੀਆਂ ਨੇ ਆਪਣੇ ਕਾਲਜ ਪੱਧਰ ਤੇ ਅੱਵਲ ਰਹੇ। ਜਿਨ ਵਿਚ ਫਾਰਮੇਸੀ ਕਾਲਜ ਦੇ ਵਿਦਿਆਰਥੀ ਦੀਪਕ ਰਾਣਾ ਅਤੇ ਚਰਨਜੀਤ ਕੌਰ ਨੂੰ ਸਰਬਉ¤ਤਮ ਵਿਦਿਆਰਥੀ ਘੋਸ਼ਿਤ ਕੀਤਾ ਗਿਆ ਸੀ। ਉਨ ਨੂੰ ਰਿਆਤ ਬਾਹਰਾ ਗਰੁੱਪ ਵਲੋਂ ਟ੍ਰਾਫ਼ੀ ਦੇ ਨਾਲ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਤੇ ਡਾ. ਚੰਦਰ ਮੋਹਨ, ਡਾ. ਬੀ.ਪੀ.ਗੁਪਤਾ, ਡਾ.ਕਮਲੇਸ਼ ਕੁਮਾਰੀ, ਡਾ.ਚਰਨਜੀਤ ਸਿੰਘ, ਪ੍ਰੋ. ਆਰ.ਐਸ.ਸਲਾਰੀਆ, ਕੁਲਦੀਪ ਵਾਲੀਆ ਜਸਵਾਲ , ਸੋਨੀਆ ਬਾਂਸਲ , ਅਮਨਪ੍ਰੀਤ ਕੌਰ, ਹਰਿੰਦਰ ਸਿੰਘ , ਗੁਰਪ੍ਰੀਤ ਬੇਦੀ, ਸੀ.ਵੀ. ਜੋਸ਼ੀ ਅਤੇ ਰਿਟਾਇਡ ਕਰਨਲ ਐਚ. ਐਸ . ਜਸਵਾਲ ਮੌਜੂਦ ਸਨ।

Post a Comment