ਹੁਸ਼ਿਆਰਪੁਰ 2 ਨਵੰਬਰ (ਨਛਤਰ ਸਿੰਘ) ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ ਦੇ ਬੀ.ਏ. ਭਾਗ ਪਹਿਲਾ ਦੇ 73 ਵਿਦਿਆਰਥੀਆਂ ਨੂੰ ਨਕਲ ਦਾ ਕੇਸ ਬਣਾ ਕੇ ਦੋ ਸਾਲ ਲਈ ਕਿਸੇ ਪ੍ਰੀਖਿਆ ਵਿਚ ਬੈਠਣ ਤੇ ਰੋਕ ਲਗਾਉਣਾ ਅਤੇ ਇਸ ਪ੍ਰੀਖਿਆ ਦੌਰਾਨ ਡਿਊਟੀ ਤੇ ਹਾਜਰ ਸਟਾਫ ਨੂੰ ਵੀ ਇਸ ਮਾਮਲੇ ਵਿਚ ਤਲਬ ਕਰਨਾ ਕਿਸੇ ਵੀ ਤਰਾਂ ਉਚਿਤ ਨਹੀਂ ਹੈ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਰਪਾਲ ਕੌਰ ਰੰਧਾਵਾ ਪ੍ਰਿੰਸੀਪਲ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਉਨਾਂ ਕਿਹਾ ਕਿ 20 ਮਾਰਚ ਨੂੰ ਜਨਰਲ ਅੰਗਰੇਜੀ ਵਿਸ਼ੇ ਦਾ ਪੇਪਰ ਸੀ। ਇਸ ਪੇਪਰ ਵਿਚ ਸੈਂਟਰ ਸੁਪਰਡੈਂਟ ਸਮੇਤ ਕੁਝ ਅਮਲਾ ਵੀ ਬਾਹਰਲੇ ਕਾਲਜ ਤੋਂ ਡਿਊਟੀ ਨਿਭਾ ਰਿਹਾ ਸੀ। ਯੂਨੀਵਰਸਿਟੀ ਵਲੋਂ ਲਗਾਇਆ ਗਿਆ ਆਬਜ਼ਰਬਰ ਵੀ ਪ੍ਰੀਖਿਆ ਸੈਂਟਰ ਵਿਚ ਮੌਜੂਦ ਸੀ। ਜੇਕਰ ਵਿਦਿਆਰਥੀਆਂ ਨੇ ਨਕਲ ਕੀਤੀ ਸੀ ਜਾਂ ਕਿਸੇ ਅਣਉਚਿਤ ਸਾਧਨਾਂ ਦੀ ਵਰਤੋਂ ਕੀਤੀ ਸੀ ਤਾਂ ਡਿਊਟੀ ਤੇ ਹਾਜ਼ਰ ਅਮਲੇ ਨੇਂ ਉਸ ਸਮੇਂ ਹੀ ਕੇਸ ਬਣਾ ਕੇ ਯੂਨੀਵਰਸਿਟੀ ਨੂੰ ਕਿਉਂ ਨਹੀ ਭੇਜੇ।
ਉਨਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਵਿਦਿਆਰਥੀਆਂ ਨੂੰ ਭੇਜੇ ਗਏ ਪ¤ਤਰ ਵਿਚ ਲਿਖਿਆ ਗਿਆ ਹੈ ਕਿ ਕੇਂਦਰ ਨਿਗਰਾਨ ਵਲੋਂ ਕੀਤੀ ਗਈ ਰਿਪੋਰਟ ਮਿਤੀ 17/03/2012 ਅਨੁਸਾਰ ਆਪ ਜੀ ਨੂੰ ਪ੍ਰੀਖਿਆ ਸਮੇਂ ਅਣਉਚਿਤ ਸਾਧਨਾਂ ਦੀ ਵਰਤੋਂ ਕਰਦੇ ਹੋਏ ਪਾਇਆ ਗਿਆ ਹੈ। ਜਦ ਕਿ ਜਿਸ ਪੇਪਰ (ਇੰਗਲਿਸ਼) ਕਰਕੇ ਵਿਦਿਆਰਥੀਆਂ ਨੂੰ ਦੋਸ਼ੀ ਕਰਾਰ ਦਿਤਾ ਗਿਆ, ਉਹ 20/03/2012 ਨੂੰ ਸੀ। ਉਨਾਂ ਕਿਹਾ ਕਿ ਕੇਂਦਰ ਨਿਗਰਾਨ ਵਲੋਂ ਕਾਲਜ ਵਿਚ ਨਕਲ ਹੋਣ ਦੀ ਕੋਈ ਵੀ ਰਿਪੋਰਟ ਯੂਨੀਵਰਸਿਟੀ ਨੂੰ ਨਹੀਂ ਭੇਜੀ ਗਈ।
ਉਨਾਂ ਕਿਹਾ ਕਿ ਕਾਲਜ ਦੀਆਂ ਦੋ ਵਿਦਿਆਰਥਣਾਂ ਸੁਖਦੀਪ ਕੌਰ ਸਪੁਤਰੀ ਜਰਨੈਲ ਸਿੰਘ, ਰੋਲ ਨੰ. 107162 ਅਤੇ ਗੁਰਪ੍ਰੀਤ ਕੌਰ ਸਪੁਤਰੀ ਇਕਬਾਲ ਸਿੰਘ, ਰੋਲ ਨੰ.107267 ਵੀ ਇਸ ਪੇਪਰ ਵਿਚ ਮੌਜੂਦ ਸਨ। ਉਨਾਂ ਦੇ ਨਤੀਜੇ ਯੂਨੀਵਰਸਿਟੀ ਵਲੋਂ ਪਹਿਲਾਂ ਪਾਸ ਘੋਸ਼ਿਤ ਕਰਕੇ ਉਨਾਂ ਨੂੰ ਡੀਟੇਲ ਮਾਰਕਸ ਸਰਟੀਫੀਕੇਟ ਵੀ ਭੇਜ ਦਿਤੇ ਗਏ। ਬਾਅਦ ਵਿਚ ਇਨਾਂ ਵਿਦਿਆਰਥਣਾਂ ਤੇ ਵੀ ਅਣਉਚਿਤ ਸਾਧਨਾਂ ਦੀ ਵਰਤੋਂ ਕਰਨ ਦਾ ਦੋਸ਼ ਲਗਾਉਦੇਂ ਹੋਏ ਸਥਾਈ ਕਮੇਟੀ ਅ¤ਗੇ ਪੇਸ਼ ਹੋਣ ਲਈ ਪ¤ਤਰ ਜਾਰੀ ਕਰ ਦਿਤੇ ਗਏ। ਕੀ ਯੂਨੀਵਰਸਿਟੀ ਦਾ ਇਹ ਫੈਸਲਾ ਹਾਸੋਹੀਣਾ ਨਹੀਂ।
ਉਨਾਂ ਕਿਹਾ ਕਿ ਕਾਲਜ ਦੇ ਕੁਝ ਵਿਦਿਆਰਥੀ ਜੋ ਕਿ ਬੀ.ਏ ਭਾਗ ਦੂਜਾ ਵਿਚ ਪੜਦੇ ਹਨ, ਪਰ ਬੀ.ਏ ਭਾਗ ਪਹਿਲਾ ਦੀ ਇਗਲਿਸ਼ ਵਿਸ਼ੇ ਦੀ ਕੰਪਾਰਟਮੈਂਟ ਹੋਣ ਕਾਰਨ ਉਹ ਵੀ ਇਸ 20 ਮਾਰਚ ਨੂੰ ਹੋਣ ਵਾਲੇ ਪੇਪਰ ਵਿਚ ਬੈਠੇ ਸਨ। ਉਨਾਂ ਨੂੰ ਪਹਿਲਾਂ ਤਾਂ ਯੂਨੀਵਰਸਿਟੀ ਵਲੋਂ ਬੀ.ਏ ਭਾਗ ਪਹਿਲਾ ਦਾ ਨਤੀਜਾ ਫੇਲ ਦਸ ਕੇ ਇਕ ਪਾਸੇ ਗੋਲਡਨ ਚਾਂਸ ਦਿੰਦੇ ਹੋਏ ਸਤੰਬਰ 2012 ਵਿਚ ਅਪੀਅਰ ਹੋਣ ਲਈ ਦਾਖਲਾ ਫਾਰਮ ਅਤੇ ਫੀਸ ਜਮਾਂ ਕਰਵਾਉਣ ਲਈ ਪਤਰ ਜਾਰੀ ਕੀਤਾ ਗਿਆ, ਦੂਜੇ ਪਾਸੇ ਅਣਉਚਿਤ ਸਾਧਨਾਂ ਦੀ ਵਰਤੋਂ ਦਾ ਦੋਸ਼ ਲਗਾ ਕੇ 13/08/2012 ਨੂੰ ਸਥਾਈ ਕਮੇਟੀ ਸਾਹਮਣੇ ਪੇਸ਼ ਹੋਣ ਲਈ ਇਕ ਹੋਰ ਪ¤ਤਰ ਜਾਰੀ ਕੀਤਾ ਗਿਆ। ਕੀ ਇਸ ਤਰਾਂ ਯੂਨੀਵਰਸਿਟੀ ਵਲੋਂ ਦੋ-ਦੋ ਪ¤ਤਰ ਜਾਰੀ ਕਰਨੇ ਵਿਦਿਆਰਥੀਆਂ ਨੂੰ ਪਰੇਸ਼ਾਨ ਕਰਨ ਵਾਲੇ ਨਹੀਂ ਹਨ।
ਉਨਾਂ ਇਸ ਘਟਨਾ ਸਬੰਧੀ ਆਪਣੇ ਹੀ ਕਾਲਜ ਦੇ ਇਕ ਸਾਬਕਾ ਪ੍ਰੋਫੈਸਰ ਨੂੰ ਦੋਸ਼ੀ ਕਰਾਰ ਦਿੰਦਿਆ ਕਿਹਾ ਕਿ ਅਸਲ ਵਿਚ ਉਸ ਦੀ ਸ਼ਿਕਾਇਤ ਤੇ ਹੀ ਯੂਨੀਵਰਸਿਟੀ ਨੇਂ ਕਾਲਜ ਦੇ ਬੀ.ਏ. ਭਾਗ ਪਹਿਲਾ ਦੇ 73 ਵਿਦਿਆਰਥੀਆਂ ਸਿਰ ਨਕਲ ਦਾ ਦੋਸ਼ ਮੜ ਕੇ ਉਨਾਂ ਦਾ ਭਵਿਖ ਖਰਾਬ ਕੀਤਾ ਹੈ। ਉਨਾਂ ਕਿਹਾ ਕਿ ਹੈਰਾਨੀ ਦੀ ਗਲ ਹੈ ਕਿ ਯੂਨੀਵਰਸਿਟੀ ਨੂੰ ਆਪਣੇ ਵਲੋਂ ਲਗਾਏ ਗਏ ਸਟਾਫ ਮੈਂਬਰਾਂ ਤੇ ਵਿਸ਼ਵਾਸ਼ ਨਹੀਂ, ਸਗੋਂ ਇਕ ਵਿਅਕਤੀ ਵਲੋਂ ਕੀਤੀ ਸ਼ਿਕਾਇਤ ਤੇ ਵਿਸ਼ਵਾਸ਼ ਹੈ। ਉਨਾਂ ਕਿਹਾ ਕਿ ਇਹ ਪ੍ਰੋਫੈਸਰ ਮੇਰੇ ਨਾਲ ਹਮੇਸ਼ਾ ਖਾਰ ਖਾਂਦਾ ਰਿਹਾ ਹੈ। ਉਹ ਮੈਨੂੰ ਅਤੇ ਮੇਰੀ ਸੰਸਥਾ ਨੂੰ ਬਦਨਾਮ ਕਰਨ ਲਈ ਪਹਿਲਾਂ ਵੀ ਕਈ ਤਰਾਂ ਦੇ ਹਥਕੰਡੇ ਵਰਤਦਾ ਰਿਹਾ ਹੈ। ਯੂਨੀਵਰਸਿਟੀ ਨੂੰ ਕਾਲਜ ਵਿਚ ਨਕਲ ਹੋਣ ਸਬੰਧੀ ਕੀਤੀ ਸ਼ਿਕਾਇਤ ਵੀ ਇਸੇ ਕੜ ਦਾ ਹਿਸਾ ਹੈ। ਉਨਾਂ ਕਿਹਾ ਕਿ ਯੂਨੀਵਰਸਿਟੀ ਨੂੰ ਅਜਿਹੀ ਝੂਠੀ ਸ਼ਿਕਾਇਤ ਤੇ ਕਾਰਵਾਈ ਕਰਕੇ ਕਾਲਜ ਦੇ 73 ਵਿਦਿਆਰਥੀਆਂ ਦੇ ਭਵਿਖ ਨਾਲ ਨਹੀਂ ਸੀ ਖੇਡਣਾ ਚਾਹੀਦਾ। ਉਨਾਂ ਕਿਹਾ ਕਿ ਯੂਨੀਵਰਸਿਟੀ ਦੇ ਇਸ ਅਤੀ ਨਿੰਦਣਯੋਗ ਫੈਸਲੇ ਵਿਰੁਧ ਪ੍ਰਭਾਵਿਤ ਵਿਦਿਆਰਥੀਆਂ ਨੇ ਮਾਨਯੋਗ ਹਾਈਕੋਰਟ ਵਿਚ ਗੁਹਾਰ ਲਗਾਈ ਹੈ। ਉਨਾਂ ਕਿਹਾ ਕਿ ਉਨਾਂ ਨੂੰ ਮਾਨਯੋਗ ਹਾਈਕੋਰਟ ਦੇ ਫੈਸਲੇ ਤੇ ਪੂਰਨ ਭਰੋਸਾ ਹੈ। ਯਕੀਨਨ ਉਨਾਂ ਵਿਦਿਆਰਥੀਆਂ ਨੂੰ ਇਨਸਾਫ ਮਿਲੇਗਾ।

Post a Comment