ਭੀਖੀ,2ਨਵੰਬਰ-( ਬਹਾਦਰ ਖਾਨ )- ਨੇੜਲੇ ਪਿੰਡ ਉ¤ਭਾ ਬੁਰਜ ਢਿੱਲਵਾਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਦਸਵੀਂ ਅਤੇ ਬਾਰਵੀਂ ਕਲਾਸ ਦੇ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਅਤੇ ਮੋਮੈਂਟੋ ਨਾਲ ਸਨਮਾਨਿਤ ਕਰਨ ਲਈ ਇੱਕ ਸਮਾਰੋਹ ਦਾ ਆਯੋਜਨ ਸਕੂਲ ਦੇ ਵਿਹੜੇ ਵਿੱਚ ਕੀਤਾ ਗਿਆ। ਇਸ ਮੌਕੇ ਸਵ. ਰਣਜੀਤ ਸਿੰਘ ਢਿਲੋਂ ਰਿਟ. ਡੀਪੀਆਈ ਪੰਜਾਬ ਦੀ ਯਾਦ ਨੂੰ ਸਮਰਪਿਤ ਇਹ ਸਨਮਾਨ ਸਮਾਰੋਹ ਮੌਕੇ ਉਨਾਂ ਦੀ ਧਰਮਪਤਨੀ ਸੁਰਿੰਦਰ ਕੌਰ ਡੀਈਉ ਰਿਟਾਇਰਡ ਨੇ ਪੁੱਜ ਕੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਦੀ ਰਸਮ ਅਦਾ ਕੀਤੀ। ਇਸ ਮੌਕੇ ਉਨਾਂ ਕਿਹਾ ਕਿ ਅਜਿਹੇ ਯਾਦਗਾਰੀ ਮੌਕਿਆਂ ਤੇ ਬੱਚਿਆਂ ਦੀ ਹੋਂਸਲਾ ਅਫਜਾਈ ਕਰਕੇ ਉਨਾਂ ਨੂੰ ਪੜਾਈ ਪ੍ਰਤੀ ਉਤਸ਼ਾਹਿਤ ਕਰਨਾ ਇੱਕ ਚੰਗਾ ਕਦਮ ਹੈ ਜਿਸ ਨਾਲ ਬੱਚੇ ਹੋਰ ਸੰਜੀਦਗੀ ਨਾਲ ਪੜਾਈ ਕਰ ਸਕਣਗੇ। ਇਸ ਮੌਕੇ ਪਿੰਡ ਦੇ ਸਰਪੰਚ ਜਰਨੈਲ ਸਿੰਘ ਨੇ ਕਿਹਾ ਕਿ ਢਿਲੋਂ ਪਰਿਵਾਰ ਵਲੋਂ ਕੀਤਾ ਗਿਆ ਇਹ ਉਪਰਾਲਾ ਇੱਕ ਸ਼ਲਾਘਾਯੋਗ ਕਦਮ ਹੈ ਅਤੇ ਹੋਰਨਾਂ ਲੋਕਾਂ ਨੂੰ ਵੀ ਅਜਿਹੇ ਮੌਕਿਆਂ ਤੇ ਬੱਚਿਆਂ ਦਾ ਹੋਂਸਲਾ ਵਧਾਉਣਾ ਚਾਹੀਦਾ ਹੈ। ਇਸ ਮੌਕੇ ਦਸਵੀਂ ਕਲਾਸ ਦੀ ਰਾਣੀ ਕੌਰ, ਰੁਪਿੰਦਰ ਕੋਰ ਅਤੇ ਪ੍ਰਿਯੰਕਾ ਰਾਣੀ ਅਤੇ ਬਾਰਵੀਂ ਕਲਾਸ ਦੀ ਰਮਨਦੀਪ ਕੌਰ, ਜਗਦੀਸ਼ ਸਿੰਘ ਅਤੇ ਬੰਟੀ ਸਿੰਘ ਨੂੰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਕਾਰਨ ਨਗਦ ਰਾਸ਼ੀ ਦੇ ਨਾਲ ਨਾਲ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਰੋਹ ਦੌਰਾਨ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਦੇਵਰਾਜ, ਸਰਪੰਚ ਜਰਨੈਲ ਸਿੰਘ, ਮਾ. ਹਰਨੇਕ ਸਿੰਘ, ਹਰਨੈਬ ਸਿੰਘ, ਮਲਕੀਤ ਸਿੰਘ, ਸਤਵਿੰਦਰ ਸਿੰਘ, ਸਹਾਇਕ ਸਬ ਇੰਸਪੈਕਟਰ ਭੀਖੀ ਭਗਵੰਤ ਸਿੰਘ ਢਿਲੋਂ, ਮਾ. ਲਖਵੀਰ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ ਅਤੇ ਸਮੂਹ ਸਕੂਲ ਸਟਾਫ ਹਾਜਰ ਸੀ।

Post a Comment