ਲੁਧਿਆਣਾ (ਸਤਪਾਲ ਸੋਨੀ)ਗੁਰੂ ਨਾਨਕ ਗਰਲਜ਼ ਕਾਲਜ, ਮਾਡਲ ਟਾਊਨ ਵਿਖੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਵਲੋਂ ਤਿੰਨ ਦਿਨ 8 ਤੋਂ 10 ਨਵੰਬਰ ਤੱਕ ਚੱਲਣ ਵਾਲੀ ਇਕ ਪ੍ਰਦਰਸ਼ਨੀ ਫੈਸ਼ਨ ਫੈਸਕ-2012 ਦਾ ਆਯੋਜਨ ਕੀਤਾ ਗਿਆ । ਇਸ ਪ੍ਰਦਰਸ਼ਨੀ ਦਾ ਉਦਘਾਟਨ ਗੁਰੂ ਨਾਨਕ ਐਜੂਕੇਸ਼ਨ ਟ੍ਰਸਟ ਦੇ ਪਧਾਨ ਸ੍ਰ. ਗੁਰਬੀਰ ਸਿੰਘ ਅਤੇ ਪ੍ਰਿੰਸੀਪਲ ਡ. (ਮਿਸਿਜ਼) ਚਰਨਜੀਤ ਮਾਹਲ ਜੀ ਨੇ ਕਰਦਿਆਂ ਵਿਭਾਗ ਦੇ ਅਧਿਆਪਕ ਅਤੇ ਵਿਦਿਆਰਥੀਆਂ ਦੁਆਰਾ ਕੀਤੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਡਾ. (ਮਿਸਿਜ਼) ਚਰਨਜੀਤ ਮਾਹਲ ਨੇ ਵਿਦਿਆਰਥੀਆਂ ਨੂੰ ਹੋਰ ਵੱਧ ਸਿਰਜਨਾਤਮਕ ਹੋਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹੋ ਜਿਹੀਆਂ ਪ੍ਰਦਰਸ਼ਨੀਆਂ ਦੀ ਅੱਜ ਵੱਧ ਲੋੜ ਹੈ। ਇਸ ਪ੍ਰਦਰਸ਼ਨੀ ਵਿਚ ਵਿਦਿਆਰਥੀਆਂ ਦੁਆਰਾ ਬਣਾਏ ਵੱਖ-ਵੱਖ ਤਰਾਂ ਦੇ ਲਹਿੰਗੇ, ਭਰਪੂਰ ਗਹਿਣਿਆਂ ਨਾਲ ਸ਼ਿੰਗਾਰੀਆਂ ਸਾੜੀਆਂ, ਵਿਭਿੰਨ ਪ੍ਰਕਾਰ ਦੇ ਪਰੰਪਰਕ ਸੂਟ ਪ੍ਰਦਰਸ਼ਿਤ ਕੀਤੇ ਗਏ। ਵਿਦਿਆਰਥੀਆਂ ਦੁਆਰਾ ਇਹ ਸਾਰੀਆਂ ਕਿਰਤਾਂ ਹੱਥ ਦੀ ਕਢਾਈ, ਮਸ਼ੀਨੀ ਕਢਾਈ , ਪੈਚ ਵਰਕ, ਬਲਾਕ ਪ੍ਰਿੰਟਿਗ, ਹੱਥ ਪੇਟਿੰਗ ਦੁਆਰਾ ਤਿਆਰ ਕੀਤੀਆਂ ਗਈਆਂ ਹਨ। ਇਸ ਪ੍ਰਦਰਸ਼ਨੀ ਦਾ ਸਭ ਤੋਂ ਵੱਧ ਆਕਰਸ਼ਣ ਹੱਥ ਦੀ ਕਢਾਈ ਦੁਆਰਾ ਤਿਆਰ ਬੈਡ ਕਵਰ, ਹੈਂਡ ਬੈਗ, ਫੁੱਲਦਾਨ, ਮੋਮਬਤੀਆਂ ਅਤੇ ਗਹਿਣੇ ਸਨ । ਕਾਲਜ ਪ੍ਰਧਾਨ , ਪ੍ਰਿਸੀਪਲ, ਸਟਾਫ ਅਤੇ ਵਿਦਿਆਰਥੀਆਂ ਨੇ ਫੈਸ਼ਨ ਡਿਜ਼ਾਇਨਿੰਗ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ ਦੁਆਰਾ ਕੀਤੀ ਮਿਹਨਤ ਦੀ ਭਰਪੂਰ ਪ੍ਰਸੰਸਾ ਕੀਤੀ ।


Post a Comment