ਜਗਸੀਰ ਸ਼ਰਮਾ, ਨਿਹਾਲ ਸਿੰਘ ਵਾਲਾ/ ਥਾਣਾ ਨਿਹਾਲ ਸਿੰਘ ਵਾਲਾ ਅਧੀਨ ਪੈਦੇ ਪਿੰਡ ਹਿੰਮਤਪੁਰਾ ਦੀ ਡਰੇਨ ਤੋ ਸੀ.ਆਈ ਸਟਾਫ ਦੀ ਪੁਲਿਸ ਨੇ 30 ਬੋਰੀਆ ਚੂਰਾ ਪੋਸਤ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਦੋ ਕਿ ਦੋ ਵਿਅਕਤੀ ਪੁਲਿਸ ਨੂੰ ਚਕਮਾ ਦੇ ਭੱਜ ਗਏ ਸੀ.ਆਈ ਸਟਾਫ ਦੇ ਇੰਚਾਰਿਜ ਪ੍ਰਤਾਪ ਸਿੰਘ ਨੇ ਦੱਸਿਆ ਕੇ ਪੁਲਿਸ ਨੂੰ ਗੁਪਤ ਤੌਰ ਤੇ ਸੂਹ ਮਿਲੀ ਸੀ ਕਿ ਪਿੰਡ ਹਿੰਮਤਪੁਰਾ ਦੀ ਡਰੇਨ ਤੇ ਕੁਝ ਵਿਅਕਤੀ ਚੂਰਾ ਪੋਸਤ ਦੀ ਸਪਲਾਈ ਕਰ ਰਹੇ ਹਨ ਇਸੇ ਅਧਾਰ ਤੇ ਹੀ ਉਨ•ਾ ਨੇ ਛਾਪੇਮਾਰੀ ਕੀਤੀ ਜਿਸ ਤੇ ਚੰਦ ਸਿੰਘ ਪੁਤਰ ਬਿੱਲੂ ਸਿੰਘ ਵਾਸੀ ਹਿੰਮਤਪੁਰਾ ਨੂੰ 30 ਬੋਰੀਆ ਸਮੇਤ ਕਾਬੂ ਕਰ ਲਿਆ ਹੈ ਜਦੋ ਕਿ 2 ਵਿਅਕਤੀ ਭੱਜ ਗਏ । ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਨੇ ਚੰਦ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸੁਰੂ ਕਰ ਦਿਤੀ ।

Post a Comment