ਨਾਭਾ, 24 ਨਵੰਬਰ (ਜਸਬੀਰ ਸਿੰਘ ਸੇਠੀ)-ਇਲਾਕੇ ਦੀ ਸਿਰਮੋਰ ਸੰਸਥਾਂ ਸ੍ਰੀ. ਗੁਰੂ ਤੇਗ ਬਹਾਦਰ ਸਪੋਰਟਸ ਕਲੱਬ (ਰਜਿ:) ਬੱਸ ਸਟੈਂਡ ਕੈਦੂਪੁਰ ਵੱਲੋਂ ਸਮੇਂ-ਸਮੇਂ ਸਿਰ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਮੌਕੇ ਕਲੱਬ ਵੱਲੋਂ ਇਲਾਕੇ ਦੇ ਲੋਕਾਂ ਦੇ ਸਹਿਯੋਗ ਨਾਲ ਸਰਗਰਮੀਆਂ ਕਰਕੇ ਸਮਾਜ ਨੂੰ ਸੇਧ ਦੇਣ ਲਈ ਉਪਰਾਲੇ ਕੀਤੇ ਜਾਂਦੇ ਹਨ। ਇਸੇ ਲੜੀ ਦੇ ਤਹਿਤ ਕਲੱਬ ਵੱਲੋਂ ਸਿੱਖਾਂ ਦੇ ਨੌਵੇਂ ਪਾਤਸ਼ਾਹ ਸ੍ਰੀ. ਤੇਗ ਬਹਾਦਰ ਦੀ ਚਰਨਸ਼ੋਹ ਧੰਗੇੜਾ ਸਾਹਿਬ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਮੌਕੇ ਕਲੱਬ ਦੇ ਮੈਂਬਰਾ ਨੇ ਪ੍ਰਣ ਕੀਤਾ ਕਿ ਗੁਰੂ ਤੇਗ ਬਹਾਦਰ ਜੀ ਵੱਲੋਂ ਦਰਸਾਏ ਗਏ ਰਸਤੇ ਤੇ ਚੱਲ ਕੇ ਸਮਾਜ ਨੂੰ ਸੇਧ ਦਿੱਤੀ ਜਾਵੇਗੀ। ਇਸ ਮੌਕੇ ਅੰਗਰੇਜ ਟੇਲਰ, ਕੁਲਵਿੰਦਰ ਸਿੰਘ ਖੁਰਦ, ਲਖਵਿੰਦਰ ਸਿੰਘ, ਜਸ਼ਨਦੀਪ ਕੈਦੂਪੁਰ, ਵਿਜੈ ਕੈਦੂਪੁਰ, ਕੁਲਦੀਪ ਸਿੰਘ, ਨੇਤਰ ਸਿੰਘ, ਰਜਿੰਦਰ ਸਿੰਘ, ਜਰਨੈਲ ਫੋਰਮੈਨ, ਮੇਵਾ ਸਿੰਘ ਪੰਚ, ਰੇਸ਼ਮ ਸਿੰਘ, ਜਗਤਾਰ ਸਿੰਘ, ਗੁਰਮੀਤ ਸਿੰਘ ਆਦਿ ਕਲੱਬ ਮੈਂਬਰ ਹਾਜਰ ਸਨ।
ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰਬ ਮੌਕੇ ਗੁ: ਧੰਗੇੜਾ ਸਾਹਿਬ ਵਿਖੇ ਸਪੋਰਟਸ ਕਲੱਬ ਦੇ ਮੈਂਬਰ ਖੜੇ ਹੋਏ। ਤਸਵੀਰ : ਜਸਬੀਰ ਸਿੰਘ ਸੇਠੀ।

Post a Comment