25 ਨਵੰਬਰ ਲਈ------ ਅੰਤਰਰਾਸ਼ਟਰੀ ਮਹਿਲਾ ਅਤਿੱਆਚਾਰ ਵਿਰੋਧੀ ਦਿਵਸ ਲਈ ਵਿਸ਼ੇਸ਼ ਭਾਰਤ ਵਿੱਚ ਮਹਿਲਾਵਾਂ ਨਾਲ ਵਾਪਰ ਰਹੇ ਅਤਿਆਚਾਰਾਂ ਵਿੱਚ ਹੋ ਰਿਹਾ ਹੈ ਆਏ ਸਾਲ ਵਾਧਾ।

Friday, November 23, 20120 comments


ਵਿਸ਼ਵ ਦੇ ਕਈ ਦੇਸ਼ਾਂ ਵਿੱਚ ਵਿਸ਼ੇਸ ਤੋਰ ਤੇ ਵਿਕਸਿਤ ਹੋ ਰਹੇ ਦੇਸ਼ਾਂ ਵਿੱਚ ਮਹਿਲਾਵਾਂ ਤੇ ਅਤਿਆਚਾਰ ਵਧਦੇ ਜਾ ਰਹੇ ਹਨ। ਆਏ ਦਿਨ ਇਨ•ਾਂ ਅਤਿਆਚਾਰਾਂ ਦਾ ਰੂਪ ਬਦਲਦਾ ਜਾ ਰਿਹਾ ਹੈ। ਅੰਤਰਰਾਸ਼ਟਰੀ ਪੱਧਰ ਤੇ ਇਸ ਸਮਸਿਆ ਨੂੰ ਲੈਕੇ ਅਕਸਰ ਵਿਚਾਰ ਵਟਾਂਦਰਾਂ ਕੀਤਾ ਜਾਂਦਾ ਹੈ। ਮਹਿਲਾਵਾਂ ਤੇ ਵੱਧ ਰਹੀਆਂ ਹਿੰਸਾਂ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ 25 ਨਵੰਬਰ ਦਾ ਦਿਨ ਅੰਤਰਰਾਸ਼ਟਰੀ ਮਹਿਲਾ ਅਤਿੱਆਚਾਰ ਵਿਰੋਧੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਸਮਾਗਮ ਕਰਵਾਏ ਜਾਂਦੇ ਹਨ ਅਤੇ ਇਨ•ਾਂ ਸਮਾਗਮਾਂ ਵਿੱਚ ਮਹਿਲਾਵਾਂ ਦੀ ਹਾਲਤ ਤੇ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ। ਸਾਡਾ ਭਾਰਤ ਦੇਸ਼ ਜਿਸਦੀ ਕਮਾਂਡ ¦ਬਾ ਸਮਾਂ ਇੱਕ ਮਹਿਲਾ ਪ੍ਰਧਾਨ ਮੰਤਰੀ ਸਵਰਗੀ ਇੰਦਰਾ ਗਾਂਧੀ ਦੇ ਹੱਥ ਵਿੱਚ ਰਹੀ ਨੇ ਮਹਿਲਾਵਾਂ ਦੀ ਹਾਲਤ ਅਤੇ ਉਨ•ਾਂ ਤੇ ਵਾਪਰਦੀਆਂ ਹਿੰਸਾ ਦੀਆਂ ਘਟਨਾਵਾਂ ਨੂੰ ਵੇਖਦੇ ਹੋਏ ਕਈ ਤਰਾਂ ਦੀਆਂ ਯੋਜਨਾਵਾਂ ਉਲੀਕੀਆਂ ਅਤੇ ਸੱਖਤ ਕਨੂੰਨ ਬਣਾਏ। ਅੱਜ ਵੀ ਸਾਡੇ ਦੇਸ਼ ਦੀ ਕੇਂਦਰ ਸਰਕਾਰ ਦੀ ਅਗਵਾਈ ਕਰਨ ਵਾਲੇ ਯੂ ਪੀ ਏ ਗਠਜੋੜ• ਦੀ ਅਗਵਾਈ ਚੇਅਰਪਰਸਨ ਮੈਡਮ ਸੋਨੀਆ ਗਾਂਧੀ ਪਾਸ ਹੈ। ਸਾਡੇ ਦੇਸ ਦੀ ਅਗਵਾਈ ਇੱਕ ਮਹਿਲਾ ਰਾਸ਼ਟਰਪਤੀ ਨੇ ਕੀਤੀ ਹੈ। ਸਾਡੇ ਦੇਸ਼ ਦੀ ਲੋਕ ਸਭਾ ਸਪੀਕਰ ਦੀ ਕਮਾਂਡ ਇੱਕ ਦਲਿਤ ਮਹਿਲਾ ਕੋਲ ਹੈ। ਸਾਡੇ ਦੇਸ਼ ਦੇ ਕਈ ਰਾਜਾਂ ਵਿੱਚ ਮਹਿਲਾ ਮੁੱਖ ਮੰਤਰੀ ਸੂਬਿਆਂ ਦੀ ਕਮਾਂਡ ਸੰਭਾਲ ਰਹੇ ਹਨ ਜਿਸਨੂੰ ਵੇਖਕੇ ਲੱਗਦਾ ਹੈ ਕਿ ਸਾਡੇ ਦੇਸ ਵਿੱਚ ਮਹਿਲਾਵਾਂ ਨਾਲ ਹੋਣ ਵਾਲੀਆਂ ਹਿੰਸਕ ਘਟਨਾਵਾਂ ਇਤਿਹਾਸ ਬਣ ਗਈਆਂ ਹਨ ਪਰ ਇਹ ਸਭ ਕੁੱਝ ਸੱਚ ਨਹੀਂ ਹੈ ਅਤੇ ਹਕੀਕਤ ਕੁੱਝ ਹੋਰ ਹੈ ਅਤੇ ਇਹ ਹਕੀਕਤ ਕੁੱਝ ਹੱਦ ਤੱਕ ਰਾਸ਼ਟਰੀ ਮਹਿਲਾ ਅਯੋਗ ਵਿੱਚ ਮਹਿਲਾਵਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਦੀਆਂ ਦਰਜ ਹੋਈਆਂ ਸ਼ਕਾਇਤਾਂ ਤੋਂ ਸਾਹਮਣੇ ਆਂਦੀ ਹੈ। ਇਨ•ਾਂ ਸ਼ਿਕਾਇਤਾਂ ਦੀ ਗਿਣਤੀ ਆਏ ਸਾਲ ਵਧਦੀ ਜਾ ਰਹੀ ਹੈ। ਰਾਸ਼ਟਰੀ ਮਹਿਲਾ ਅਯੋਗ ਦੀਆਂ ਰਿਪੋਰਟਾਂ ਅਨੁਸਾਰ ਮਹਿਲਾਵਾਂ ਤੇ ਕਈ ਤਰਾਂ• ਨਾਲ ਅਤਿਆਚਾਰ ਹੋ ਰਿਹਾ ਹੈ। ਰਾਸ਼ਟਰੀ ਮਹਿਲਾ ਆਯੋਗ ਕੋਲ ਦਾਜ ਲਈ ਤੰਗ ਕਰਨਾ, ਘਰੇਲੂ ਹਿੰਸਾ, ਯੌਨ ਸ਼ੋਸ਼ਣ, ਬਲਾਤਕਾਰ, ਤਲਾਕ, ਪੁਲਿਸ ਦੁਆਰਾ ਅਤਿਆਚਾਰ, ਅਗਵਾ, ਦਾਜ ਸਬੰਧੀ ਮੌਤ, ਤੇਜ਼ਾਬ ਨਾਲ ਹਮਲਾ, ਐਨ ਆਰ ਆਈ ਮੈਰਿਜ ਸਬੰਧੀ ਸ਼ਕਾਇਤਾਂ ਦਰਜ ਹੋਈਆਂ ਹਨ। ਰਾਸ਼ਟਰੀ ਮਹਿਲਾ ਆਯੋਗ ਕੋਲ ਸਾਲ 2008-09 ਵਿੱਚ ਦੇਸ਼ ਭਰ ਤੋਂ ਕੁੱਲ 12895 ਸ਼ਕਾਇਤਾਂ ਦਰਜ ਹੋਈਆਂ ਸਨ ਜਦਕਿ ਸਾਲ 2009-10 ਵਿੱਚ ਦੇਸ਼ ਭਰ ਤੋਂ ਕੁੱਲ 15985 ਸ਼ਕਾਇਤਾਂ ਦਰਜ ਹੋਈਆਂ ਹਨ। ਮਤਲਬ ਕਿ ਇੱਕ ਸਾਲ ਦੋਰਾਨ ਹੀ 3090 ਸ਼ਕਾਇਤਾਂ ਦਾ ਵਾਧਾ ਹੋਇਆ ਹੈ। ਰਾਸ਼ਟਰੀ ਮਹਿਲਾ ਆਯੋਗ ਕੋਲ 2008-09 ਦੀਆਂ ਦਰਜ ਸ਼ਕਾਇਤਾਂ ਅਨੁਸਾਰ ਸਭ ਤੋਂ ਵੱਧ ਸ਼ਕਾਇਤਾਂ ਉਤਰ ਪ੍ਰਦੇਸ਼ ਤੋਂ ਜਿੱਥੇ ਕਿ ਸੂਬੇ ਦੀ ਕਮਾਂਡ ਇੱਕ ਦਲਿਤ ਮਹਿਲਾ ਮੁੱਖ ਮੰਤਰੀ ਕੋਲ ਸੀ ਤੋਂ 6813 ਸ਼ਕਾਇਤਾਂ ਜਦਕਿ ਸਾਲ 2009-10  ਵਿੱਚ ਵੀ ਸਭ ਤੋਂ ਵੱਧ 8644 ਸ਼ਕਾਇਤਾਂ ਉਤਰ ਪ੍ਰਦੇਸ਼ ਤੋਂ ਹੀ ਮਿਲੀਆਂ ਹਨ। ਦੇਸ ਦੀ ਰਾਜਧਾਨੀ ਦਿੱਲੀ ਜਿੱਥੇ ਕਿ ਇੱਕ ਮਹਿਲਾ ਮੁੱਖ ਮੰਤਰੀ ਹੈ ਤੋਂ ਸਾਲ 2008-09 ਦੌਰਾਨ 1910 ਸ਼ਕਾਇਤਾਂ,  ਸਾਲ 2009-10 ਦੌਰਾਨ 2094 ਸ਼ਕਾਇਤਾਂ, ਰਾਜਸਥਾਨ ਤੋਂ ਸਾਲ 2008-09 ਦੌਰਾਨ 919 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 1339 ਸ਼ਕਾਇਤਾਂ, ਹਰਿਆਣਾ ਤੋਂ ਸਾਲ 2008-09 ਦੌਰਾਨ 700 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 710 ਸ਼ਕਾਇਤਾਂ, ਮੱਧ ਪ੍ਰਦੇਸ਼ ਤੋਂ ਸਾਲ 2008-09 ਦੌਰਾਨ 431 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 674 ਸ਼ਕਾਇਤਾਂ, ਬਿਹਾਰ ਤੋਂ ਸਾਲ 2008-09 ਦੌਰਾਨ 338 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 465 ਸ਼ਕਾਇਤਾਂ, ਮਹਾਰਾਸ਼ਟਰ ਤੋਂ ਸਾਲ 2008-09 ਦੌਰਾਨ 230 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 409 ਸ਼ਕਾਇਤਾਂ, ਉਤਰਾਖੰਡ ਤੋਂ ਸਾਲ 2008-09 ਦੌਰਾਨ 212 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 304 ਸ਼ਕਾਇਤਾਂ, ਪੰਜਾਬ ਤੋਂ ਸਾਲ 2008-09 ਦੌਰਾਨ 212 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 209 ਸ਼ਕਾਇਤਾਂ, ਤਾਮਿਲਨਾਡੂ ਤੋਂ ਸਾਲ 2008-09 ਦੌਰਾਨ 186 ਸ਼ਕਾਇਤਾਂ ਜਦਕਿ ਸਾਲ 2009-10 ਦੌਰਾਨ 158 ਸ਼ਕਾਇਤਾਂ ਆਈਆਂ ਹਨ। ਇਹ ਉਹਨਾਂ ਸ਼ਕਾਇਤਾਂ ਦੀ ਗਿਣਤੀ ਹੈ ਜੋ ਕਿ ਰਾਸ਼ਟਰੀ ਮਹਿਲਾ ਆਯੋਗ ਕੋਲ ਪਹੁੰਚੀਆਂ ਹਨ ਜਦਕਿ ਇਸ ਤੋਂ ਕਈ ਗੁਣਾ ਵੱਧ ਸ਼ਕਾਇਤਾਂ ਆਯੋਗ ਕੋਲ ਪਹੁੰਚਦੀਆਂ ਹੀ ਨਹੀਂ ਹਨ। ਇਸੇ ਤਰ•ਾਂ ਹੀ ਜੇਕਰ ਮਹਿਲਾਵਾਂ ਨਾਲ ਵਾਪਰਨ ਵਾਲੇ ਅਤਿਅਚਾਰਾਂ ਦੀਆਂ ਕਿਸਮਾਂ ਵੇਖੀਏ ਤਾਂ ਸਾਲ 2008-09 ਵਿੱਚ ਦਹੇਜ ਉਤਪੀੜਨ ਦੀਆਂ 2020 ਸ਼ਕਾਇਤਾਂ, ਘਰੇਲੂ ਹਿੰਸਾ/ਵਿਵਾਹਿਕ ਵਿਵਾਦ ਸਬੰਧੀ 1137, ਪੁਲਿਸ ਦੀ ਲਾਪਰਵਾਹੀ ਸਬੰਧੀ 682, ਸੰਪਤੀ ਸਬੰਧੀ 621, ਦਹੇਜ ਕਾਰਨ ਮੌਤ ਸਬੰਧੀ 602, ਬਲਾਤਕਾਰ ਸਬੰਧੀ 577, ਪੁਲਿਸ ਦੁਆਰਾ ਉਤਪੀੜਨ ਸਬੰਧੀ 487, ਕੰਮ ਦੇ ਸਥਾਨ ਤੇ ਉਤਪੀੜਨ ਸਬੰਧੀ 349, ਅਗਵਾ/ਭਜਾ ਕੇ ਲੈ ਜਾਣ ਸਬੰਧੀ 308, ਮਹਿਲਾਵਾਂ ਨੂੰ ਛੇੜਨ/ਤੰਗ ਕਰਨ ਸਬੰਧੀ 297 ਸ਼ਕਾਇਤਾਂ ਪ੍ਰਾਪਤ ਹੋਈਆਂ ਸਨ। ਸਾਲ 2009-10 ਵਿੱਚ 6376 ਸ਼ਕਾਇਤਾਂ ਸਧਾਰਨ ਤੋਰ ਤੇ ਵਾਪਰੀਆਂ ਘਟਨਾਵਾਂ ਜਿਨ•ਾਂ ਸਬੰਧੀ ਕੋਈ ਵਿਸ਼ੇਸ਼ ਕਨੂੰਨ ਨਹੀਂ ਹੈ ਸਬੰਧੀ ਹਨ, 2234 ਸ਼ਕਾਇਤਾਂ ਪੁਲਿਸ ਦੁਆਰਾ ਕੀਤੇ ਗਏ ਅੱਤਿਆਚਾਰਾਂ ਸਬੰਧੀ, 2155 ਘਰੇਲੂ ਹਿੰਸਾ ਅਤੇ ਵਿਆਹ ਸਬੰਧੀ ਮਾਮਲੇ, 1339 ਸਹੁਰੇ ਪਰਿਵਾਰ ਵਲੋਂ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਸਬੰਧੀ, 764 ਜਮੀਨ ਜਾਇਦਾਦ ਦੇ ਝਗੜਿਆਂ ਸਬੰਧੀ, 544 ਬਲਾਤਕਾਰ ਸਬੰਧੀ, 521 ਦਾਜ ਨਾਂ ਦੇਣ ਕਾਰਨ ਹੋਈਆਂ ਮੌਤਾਂ ਸਬੰਧੀ, 516 ਪੁਲਿਸ ਦੁਆਰਾ ਕਾਰਵਾਈ ਨਾਂ ਕਰਨ ਅਤੇ ਖੱਜਲ ਖੁਆਰੀ ਸਬੰਧੀ, 461 ਛੇੜਖਾਨੀ ਸਬੰਧੀ ਅਤੇ 401 ਕੰਮ ਵਾਲੀ ਥਾਂ ਤੇ ਛੇੜਛਾੜ ਦੀਆਂ ਘਟਨਾਵਾਂ ਸਬੰਧੀ ਸ਼ਕਾਇਤਾਂ ਪ੍ਰਾਪਤ ਹੋਈਆਂ ਹਨ। ਇਸਤੋਂ ਇਲਾਵਾ ਬਲਾਤਕਾਰ ਦੀ ਕੋਸਿਸ਼ ਕਰਨ, ਮਾਰਨ ਦੀ ਕੋਸ਼ਿਸ਼ ਕਰਨ, ਤੇਜਾਬ ਸੁੱਟਣ, ਕਤਲ ਆਦਿ ਦੇ ਵੀ ਦਰਜਨਾਂ ਮਾਮਲੇ ਰਾਸ਼ਟਰੀ ਮਹਿਲਾ ਅਯੋਗ ਕੋਲ ਪਹੁੰਚੇ ਹਨ। ਇਨ•ਾਂ ਸ਼ਕਾਇਤਾਂ ਨੂੰ ਵੇਖਕੇ ਪਤਾ ਚਲਦਾ ਹੈ ਕਿ ਅੱਜ ਦੇਸ਼ ਵਿੱਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ ਅਤੇ ਉਨ•ਾਂ ਨੂੰ ਘਰੋਂ ਅਤੇ ਬਾਹਰੋਂ ਹਰ ਪਾਸੇ ਖਤਰਾ ਹੀ ਖਤਰਾ ਹੈ ਅਤੇ ਕਈ ਵਾਰ ਤਾਂ ਉਹ ਕਨੂੰਨ ਦੇ ਰਾਖਿਆਂ ਪੁਲਿਸ ਤੋਂ ਵੀ ਸੁਰੱਖਿਅਤ ਨਹੀਂ ਹੈ। ਇਹ ਅਪਰਾਧਿਕ ਘਟਨਾਵਾਂ ਰੋਕਣ ਲਈ ਬੇਸ਼ੱਕ ਸੱਖਤ ਕਨੂੰਨ ਬਣਾਏ ਗਏ ਹਨ ਪਰੰਤੂ ਇਹ ਸਾਰੇ ਕਨੂੰਨ ਬੇਅਸਰ ਸਾਬਤ ਹੋ ਰਹੇ ਹਨ। ਮਹਿਲਾਵਾਂ ਨਾਲ ਵਾਪਰਦੇ ਅਤਿੱਆਚਾਰਾਂ ਸਬੰਧੀ ਸਿਕਾਇਤਾਂ ਪੁਲਿਸ ਥਾਣਿਆਂ ਵਿੱਚ ਪਈਆਂ ਰਹਿੰਦੀਆਂ ਹਨ। ਕਈ ਵਾਰ ਤਾਂ ਅਜਿਹੇ ਕਈ ਮਾਮਲੇ ਅਦਾਲਤਾਂ ਵਿੱਚ ਵੀ ¦ਬਾ ਸਮਾਂ ਲਟਕਦੇ ਰਹਿੰਦੇ ਹਨ ਅਤੇ ਇਨਸਾਫ ਲੈਣ ਲਈ ਪੀੜਿ•ਤ ਮਹਿਲਾਵਾਂ ਨੂੰ ਦਰ-ਦਰ ਦੇ ਧੱਕੇ ਖਾਣੇ ਪੈਂਦੇ ਹਨ ਅਤੇ ਕਈ ਤਾਂ ਇਨਸਾਫ ਨੂੰ ਉਡੀਕਦੀਆਂ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੀਆਂ ਹਨ। ਜੇਕਰ ਸਾਡੇ ਦੇਸ ਵਿੱਚ ਮਹਿਲਾਵਾਂ ਨਾਲ ਵਾਪਰਦੀਆਂ ਘਟਨਾਵਾਂ ਰੋਕਣ ਲਈ ਵਿਸੇੋਸ਼ ਕਦਮ ਨਾਂ ਚੁੱਕੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਮਹਿਲਾਵਾਂ ਨਾਲ ਵਾਪਰ ਰਹੇ ਅਪਰਾਧਾਂ ਲਈ ਸਾਡਾ ਦੇਸ ਸਭਤੋਂ ਉਪੱਰ ਹੋਵੇਗਾ ਅਤੇ ਇਸ ਦਿਨ ਦਾ ਕੋਈ ਅਰਥ ਨਹੀਂ ਰਹੇਗਾ।    
ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ•ਾ ਰੋਪੜ•
9417563054

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger