ਸ਼ਹਿਣਾ/ਭਦੌੜ 24 ਨਵੰਬਰ (ਸਾਹਿਬ ਸੰਧੂ) ਭਦੌੜ ਦੇ ਇੱਕ ਪ੍ਰਾਇਵੇਟ ਸਕੂਲ ਦੇ ਅਧਿਆਪਕ ਦੀ ਬੀਤੀ ਰਾਤ ਸ਼ੜਕ ਦੁਰਘਟਨਾ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਪ੍ਰਾਇਵੇਟ ਆਰੀਆ ਸਕੂਲ ਵਿਖੇ ਅਧਿਆਪਕ ਵੱਜੋਂ ਨੌਕਰੀ ਕਰ ਰਹੇ ਸੁਖਵਿੰਦਰ ਸਿੰਘ (35) ਪੁੱਤਰ ਜਗਰੂਪ ਸਿੰਘ ਗੋਬਿੰਦ ਬਸਤੀ ਭਦੌੜ ਜੋ ਰਾਤ ਸਮੇ ਬਾਜਾਖਾਨਾ ਰੋਡ ਤੇ ਵਿਸਾਖੀ ਵਾਲਾ ਗੁਰਦੁਆਰਾ ਸਾਹਿਬ ਕੋਲ ਮੋਟਰਸਾਇਕਲ ਸਲਿੱਪ ਹੋ ਜਾਣ ਕਾਰਨ ਸ਼ੜਕ ਤੇ ਡਿਗ ਪਿਆ ਤੇ ਉਸ ਨੂੰ ਤਰੁੰਤ ਜਦ ਲੁਧਿਆਣਾ ਲਿਜਾਇਆ ਜਾ ਰਿਹਾ ਸੀ ਤਾਂ ਸੁਧਾਰ ਕੋਲ ਜਾਂਦਿਆ ਸਮੇ ਉਸ ਦੀ ਮੌਤ ੋ ਗਈ। ਮ੍ਰਿਤਕ ਆਪਣੇ ਪਿਛੇ ਇੱਕ 6-7 ਸਾਲ ਦਾ ਲੜਕਾ ਛੱਡ ਗਿਆ ਹੈ। ਦੂਸਰੇ ਪਾਸੇ ਭਰੋਸੇਯੋਗ ਸੂਤਰਾ ਤੋਂ ਪ੍ਰਾਪਤ ਜਾਣਕਾਰੀ ਉਕਤ ਅਧਿਆਪਕ ਨੂੰ ਸਕੂਲ ਦੇ ਪ੍ਰਿੰਸੀਪਾਲ ਨੇ ਕਿਸੇ ਗੱਲ ਨੂੰ ਲੈਕੇ ਸਕੂਲ ਆਉਣ ਤੋਂ ਰੋਕ ਲਗਾ ਦਿੱਤੀ ਸੀ। ਜਿਸ ਕਾਰਨ ਉਕਤ ਅਧਿਆਪਕ ਮਾਨਸਿਕ ਤੌਰ ਤੇ ਪ੍ਰੇਸਾਨ ਰਹਿੰਦਾ ਸੀ ਤੇ ਸ਼ਰਾਬ ਅਦਿ ਦੀ ਵਰਤੋ ਕਰਨ ਲੱਗਿਆ ਸੀ ਤੇ ਇਸ ਕਾਰਨ ਵੀ ਨਸ਼ੇ ਦੀ ਹਾਲਤ ਵਿੱਚ ਉਸ ਦਾ ਮੋਟਰਸਾਇਕਲ ਸਲਿੱਪ ਹੋਣਾ ਦੱਸਿਆ ਜਾ ਰਿਹਾ ਹੈ। ਭਦੌੜ ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਬਰਨਾਲੇ ਭੇਜ਼ਿਆ ਜਾ ਚੁੱਕਾ ਸੀ।


Post a Comment