,ਮਾਨਸਾ/ਮਾਸੀ ਨੇ ਪਹਿਲਾਂ ਆਪਣੀ ਵੱਡੀ ਭੈਣ ਨੂੰ ਜਿਸਮ ਫਰੋਸ਼ੀ ਦੇ ਧੰਦੇ ਵਿਚ ਧੱਕਿਆ,ਫਿਰ ਪੰਜਵੀਂ ਚ ਪੜਦੀ ਆਪਣੀ ਭਾਣਜੀ ਨੂੰ ਜਿਸਮ ਫਰੋਸ਼ੀ ਕਰਨ ਵਾਲੇ ਗਿਰੋਹ ਦੇ ਹੱਥ ਚਾੜ ਦਿੱਤਾ।ਮਹੀਨੇ ਬੀਤਣ ਤੋਂ ਬਾਅਦ ਵੀ ਦੋਵਾਂ ਮਾਂਵਾਂ-ਧੀਆਂ ਦਾ ਕੁੱਝ ਪਤਾ ਨਹੀਂ ਲੱਗ ਸਕਿਆ।ਇਹ ਦੁਖਦਾਈ ਘਟਨਾ ਤੋਂ ਪੀੜਤ ਮਾਨਸਾ ਦੇ ਸੰਜੇ ਕਾਲੌਨੀ ਦੇ ਨਿਵਾਸੀ ਮਜ਼ਦੂਰ ਜੱਗੀ ਸਿੰਘ ਪੁੱਤਰ ਕਰਨੈਲ ਸਿੰਘ ਨੇ ਐਸਐਸਪੀ ਮਾਨਸਾ ਨੂੰ ਪੱਤਰ ਲਿਖ ਕੇ ਮੱਦਦ ਤੇ ਇਨਸਾਫ ਦੀ ਗੁਹਾਰ ਲਗਾਈ ਹੈ।ਮਜ਼ਦੂਰ ਜੱਗੀ ਸਿੰਘ ਦਲਿਤ ਪਰਿਵਾਰ ਨਾਲ ਸੰਬੰਧਿਤ ਹੈ ਤੇ ਉਸਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਵੀ ਦੋਸ਼ੀਆਂ ਦਾ ਪੱਖ ਲੈ ਕੇ ਉਸਨੂੰ ਚੁੱਪ ਕਰਕੇ ਬੈਠਣ ਦੀਆਂ ਸਲਾਹਾਂ ਦੇ ਰਹੇ ਹਨ। ਮਜ਼ਦੂਰ ਜੱਗੀ ਸਿੰਘ ਦੀ ਹਮਾਇਤ ਤੇ ਅਕਾਲੀ ਦਲ ਅੰਮ੍ਰਿਤਸਰ ਤੇ ਹੋਰ ਜਥੇਬੰਦੀਆਂ ਆਈਆਂ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਅ ਕੌਮੀ ਉਪ ਪ੍ਰਧਾਨ ਗੁਰਸੇਵਕ ਸਿੰਘ ਜਵਾਹਰਕੇ,ਐਸਜੀਪੀਸੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ,ਨੇ ਦੱਸਿਆ ਕਿ ਪੀੜਤ ਜੱਗੀ ਸਿੰਘ ਦੀ ਪਤਨੀ ਪੰਮੀ ਦੀ ਪਿੰਡ ਭੰਮਾ ਕਲਾਂ ਰਹਿੰਦੀ ਭੈਣ ਨੇ ਪੰਮੀ ਨੁੂੰ ਜਿਸਮ ਫਰੋਸ਼ੀ ਦੇ ਧੰਦੇ ਵਿਚ ਪਾਇਆ,ਫਿਰ ਪੰਜਵੀਂ ਚ ਪੜਦੀ ਨਾਬਾਲਿਗ ਲੜਕੀ ਨੂੰ ਵੀ ਇਸ ਧੰਦੇ ਵਿਚ ਪਾ ਦਿੱਤਾ।ਉਨਾਂ ਕਿਹਾ ਕਿ ਭੰਮੇ ਖੁਰਦ ਦੇ ਇਕ ਵਿਅਕਤੀ ਨੇ ਇਸ ਤਰਾਂ ਦਾ ਧੰਦਾ ਚਲਾਇਆ ਹੋਇਆ ਹੈ ਤੇ ਉਸ ਗਿਰੋਹ ਵੱਲੋਂ ਮਜ਼ਦੂਰ ਦੀ ਪਤਨੀ ਪੰਮੀ ਤੇ ਉਸਦੀ ਲੜਕੀ ਨੂੰ ਅਗਵਾ ਕਰ ਰੱਖਿਆ ਹੈ।ਜਿਸ ਬਾਰੇ ਪੁਲਿਸ ਕੁੱਝ ਨਹੀਂ ਕਰ ਰਹੀ। ਪੀੜਤ ਜੱਗੀ ਸਿੰਘ ਨੇ ਦੱਸਿਆ ਕਿ ਆਪਣੀ ਮੱਦਦ ਲਈ ਉਹ ਹਲਕਾ ਵਿਧਾਇਕ ਪ੍ਰੇਮ ਮਿੱਤਲ ਤੇ ਫਿਰ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਦੇ ਦਫਤਰ ਤੋਂ ਅਰਜ਼ੀ ਮਾਰਕ ਕਰਵਾ ਕੇ ਵੀ ਪੁਲਿਸ ਨੂੰ ਦੇ ਚੁੱਕਿਆ ਹੈ,ਪਰ ਅੱਜ ਤੱਕ ਉਸਦੀ ਕੋਈ ਮੱਦਦ ਨਹੀਂ ਕੀਤੀ ਗਈ।
ਉਨਾਂ ਕਿਹਾ ਕਿ ਉਕਤ ਗਿਰੋਹ ਨਾਲ ਕੁੱਝ ਵਿਅਕਤੀ ਮਿਲ ਕੇ ਇਸ ਵਿਚ ਦੋਸ਼ੀਆਂ ਦੀ ਮੱਦਦ ਕਰ ਰਹੇ ਹਨ,ਪਰ ਪੀੜਤ ਗਰੀਬ ਤੇ ਬੇਸਹਾਰਾ ਹੋਣ ਕਾਰਨ ਉਸਦੀ ਨਬਾਲਿਗ ਲੜਕੀ ਨੂੰ ਅਗਵਾ ਕਰਨ ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।ਉਨਾਂ ਦੋਸ਼ ਲਾਇਆ ਕਿ ਇਸ ਵਿਚ ਇਕ ਪੁਲਿਸ ਮੁਲਾਜ਼ਮ ਦੋਸ਼ੀਆਂ ਦੀ ਮੱਦਦ ਕਰਨ ਵਿਚ ਦਿਲਚਸਪੀ ਲੈਂਦਾ ਹੈ।ਅਕਾਲੀ ਦਲ ਅ ਦੇ ਆਗੂ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਫੜ ਦੇ ਉਨਾਂ ਅਤੇ ਮੱਦਦਗਾਰ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਪਾਰਟੀ ਤੇ ਹੋਰਨਾਂ ਸੰਗਠਨਾਂ ਵੱਲੋਂ ਇਸ ਨੂੰ ਡੀਜੀਪੀ ਪੰਜਾਬ,ਆਈ ਜੀ ਜ਼ੋਨਲ ਕੋਲ ਵੀ ਚੁੱਕਿਆ ਜਾਵੇਗਾ।ਉਨਾਂ ਕਿਹਾ ਕਿ ਪਾਰਟੀ ਵੱਲੋਂ ਇਸ ਨੂੰ ਲੈ ਕੇ ਸੰਘਰਸ਼ ਵੀ ਵਿੱ੍ਯਢਿਆ ਜਾਵੇਗਾ।ਉਨਾਂ ਮੰਗ ਕੀਤੀ ਹੈ ਕਿ ਗਿਰੋਹ ਦੇ ਸੰਚਾਲਕ,ਲੜਕੀ ਦੀ ਮਾਸੀ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੀੜਤ ਜੱਗੀ ਸਿੰਘ ਨੇ ਦੱਸਿਆ ਕਿ ਉਹ ਗਿਰੋਹ ਦੇ ਚੁੰਗਲ ਵਿਚੋਂ ਆਪਣੀ ਪਤਨੀ ਤੇ ਨਾਬਾਲਿਗ ਲੜਕੀ ਨੂੰ ਛੁਡਾਉਣ ਵਿਚ ਬੇਵੱਸ ਹੈ,ਜਿਸ ਦੀ ਮੱਦਦ ਕਰਕੇ ਹੋਰ ਜਥੇਬੰਦੀਆਂ ਉਸਨੂੰ ਇਨਸਾਫ ਦਿਵਾਉਣ।ਉਧਰ ਦੂਜੇ ਪਾਸੇ ਥਾਣਾ ਸਿਟੀ-1 ਦੇ ਮੁਖੀ ਹਰਪਾਲ ਸਿੰਘ ਨੇ ਕਿਹਾ ਕਿ ਇਸ ਵਿਚ ਪੁਲਿਸ ਆਪਣੀ ਬਣਦੀ ਕਾਰਵਾਈ ਕਰ ਰਹੀ ਹੈ।ਉਨਾਂ ਕਿਹਾ ਕਿ ਪੁਲਿਸ ਇਸ ਬਾਰੇ ਪਤਾ ਲਗਾ ਰਹੀ ਹੈ ।

Post a Comment