ਕੋਟਕਪੂਰਾ 23 ਨਵੰਬਰ/ਜੇ.ਆਰ.ਅਸੋਕ)ਸਥਾਨਕ ਸਹਿਰ ਵਿੱਚ ਸਵੈਇਛਕ ਖੂਨਦਾਨੀਆ ਦਾ ਮਾਨਵਤਾ ਦੀ ਭਲਾਈ ਲਈ ਰੂਝਾਨ ਵੱਧਦਾ ਜਾ ਰਿਹਾ ਹੈ। ਮਿਸਾਲ ਦੇ ਤੌਰ ਤੇ ਜਿੱਥੇ ਲੋਕ ਅੱਜ ਕਲ ਆਪਣਾ ਜਨਮ ਦਿਨ ਜਾਂ ਵਿਆਹ ਦੀ ਵਰੇਗੰਡ ਵੱਡੇ ਵੱਡੇ ਹੋਟਲਾਂ ਆਦਿ ਵਿੱਚ ਮਨਾਉਦੇ ਸਨ। ਹੁਣ ਸਹਿਰ ਦੇ ਲੋਕ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਖੂਨਦਾਨੀ ਸੰਸਥਾ ਸਿਟੀ ਕਲੱਬ ਕੋਟਕਪੂਰਾ ਦੇ ਚਿਮਨ ਲਾਲ ਰਿੰਕੀ ਸਟੇਟ ਐਵਾਰਡੀ ਨੇ ਆਪਣੇ ਵਿਆਹ ਦੀ 26ਵੀਂ ਵਰੇਗੰਡ ਖੂਨਦਾਨ ਕਰਕੇ ਮਨਾਈ । ਸਿਵਲ ਹਸਪਤਾਲ ਕੋਟਕਪੂਰਾ ਦੇ ਐਸ.ਐਮ.ਓ. ਡਾ. ਗਾਜ਼ੀ ਉਜੈਰ ਨੇ ਰਿੰਕੀ ਦੇ ਇਸ ਨੇਕ ਕਾਰਜ ਦੀ ਸ਼ਲਾਘਾਂ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਕੀਤਾ ਖੂਨਦਾਨ ਜਿੱਥੇ ਕਿਸੇ ਲੋੜਵੰਦ ਦੇ ਕੰਮ ਆਵੇਗਾ ਅਤੇ ਉਹ ਹੋਰਨਾਂ ਲਈ ਪ੍ਰੇਰਨਾ ਸ੍ਰੋਤ ਬਨਣਗੇ। ਕਲੱਬ ਦੇ ਪ੍ਰਧਾਨ ਦਵਿੰਦਰ ਨੀਟੂ ਨੇ ਦੱਸਿਆ ਕਿ ਰਿੰਕੀ ਹਰ ਸਾਲ ਆਪਣਾ ਜਨਮ ਦਿਨ, ਵਿਆਹ ਦੀ ਵਰੇਗੰਡ• ਖੂਨਦਾਨ ਕਰਕੇ ਮਨਾਉਂਦਾ ਹੈ। ਅਤੇ ਇਹਨਾਂ ਦਾ ਸਾਰਾ ਪਰਿਵਾਰ ਖੂਨਦਾਨ ਮੁਹਿੰਮ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਵਧਾੲਂੀ ਦੇਣ ਵਾਲਿਆਂ ਵਿੱਚ ਡਾ. ਰਮੇਸ਼ ਕੁਮਾਰ ਬਲੱਡ ਬੈਂਕ ਇੰਚਾਰਜ, ਲੇਖਰਾਜ ਸਿੰਗਲਾ ਸਟੇਟ ਐਵਾਰਡੀ, ਗਗਨ ਜਿੰਦਲ, ਕਮਲ ਨਰੂਲਾ ਅਤੇ ਓਮ ਪ੍ਰਕਾਸ਼ ਆਦਿ ਵਿਸ਼ੇਸ ਤੌਰ ਤੇ ਹਾਜ਼ਰ ਸਨ। ਕਲੱਬ ਵੱਲੋਂ ਖੂਨਦਾਨੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।


Post a Comment