ਲੁਧਿਆਣਾ ( ਸਤਪਾਲ ਸੋਨੀ ) ਸਮਾਜ ਵਿਰੋਧੀ ਭੈੜੇ ਅਨਸਰਾ, ਵਿਰੁੱਧ ਚਲਾਈ ਹੋਈ ਮੁਹਿੰਮ ਨੂੰ ਕਲ੍ਹ ਮਿਤੀ 22/11/2012 ਨੂੰ ਦੁਪਹਿਰ ਵੇਲੇ ਭਾਰੀ ਕਾਮਯਾਬੀ ਹਾਸਿਲ ਹੋਈ ਜਦੋ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਡਵੀਜਨ ਨੰਬਰ 2 ਲੁਧਿਆਣਾ ਦੀ ਨਿਗਰਾਨੀ ਵਿਚ ਸ.ਥਾਣੇਦਾਰ ਸੰਜੀਵ ਕੁਮਾਰ ਵਧੀਕ ਇੰਚਾਰਜ ਸੀ.ਆਈ.ਏ. ਜੋਨ-1 ਲੁਧਿਆਣਾ ਦੀ ਪੁਲਿਸ ਪਾਰਟੀ ਨੇ ਖੂਫੀਆ ਇਤਲਾਹ ਮਿਲਣ ਤੇ ਈਸਾ ਨਗਰੀ ਦੀ ਪੁਲੀ ਉਪਰ ਕੀਤੀ ਗਈ ਨਾਕਾਬੰਦੀ ਦੋਰਾਨ ਇਕ ਪੇਸ਼ਾਵਰ ਚੋਰ ਪ੍ਰਕਾਸ਼ ਥਾਪਾ ਪੁਤੱਰ ਜੀਤ ਬਹਾਦੁਰ ਵਾਸੀ 13295 ਗਲੀ ਨੰਬਰ 1, ਢੋਲੇਵਾਲ, ਲੁਧਿਆਣਾ ਨੂੰ ਮੋਟਰ ਸਾਈਕਲ ਨੰਬਰ ਪੀ.ਬੀ,10-ਬੀ. ਵੀ -6763 ਮਾਰਕਾ ਪਲਸਰ ਬਜਾਜ ਰੰਗ ਲਾਲ ਜਿਸ ਦਾ ਅਸਲ ਨੰਬਰ ਐਚ.ਪੀ.-19-ਏ-7999 ਹੈ ਜੋ ਕਿ ਊਨਾ ਹਿਮਾਚਲ ਪ੍ਰਦੇਸ਼ ਤੋਂ ਚੋਰੀ ਕੀਤਾ ਸੀ ਸਮੇਤ ਤਿੰਨ ਮੁਬਾਇਲ ਫੋਨਾ ਦੇ ਗ੍ਰਿਫਤਾਰ ਕੀਤਾ। ਦੋਸ਼ੀ ਵਿਰੁੱਧ ਮੁਕੱਦਮਾ ਨੰਬਰ 230 ਮਿਤੀ 22/11/2012 ਅ.ਧ 379/411/472 ਆਈ.ਪੀ.ਸੀ. ਥਾਣਾ ਡਵੀਜਨ ਨੰਬਰ 2, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ਹੈ। ਦੋਸ਼ੀ ਪਾਸੋਂ ਸੱਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਵੱਲੋਂ ਹੰਬੜਾ ਰੋਡ ਨਜਦੀਕ ਸਾਈਂ ਧਾਮ ਮੰਦਿਰ ਖਾਲੀ ਪਲਾਟ ਜਿਸ ਦੀ ਚਾਰਦਵਾਰੀ ਕੀਤੀ ਹੋਈ ਹੈ ਦੇ ਵਿਚ ਬਣੇ ਇਕ ਕਮਰੇ ਵਿਚ ਲੁਕਾ ਕਰ ਰੱਖੇ ਚਾਰ ਮੋਟਰ ਸਾਈਕਲ ਮਾਰਕਾ ਡਿਸਕਵਰ ਬਜਾਜ, ਬਜਾਜ ਪਲੈਟੀਨਾ ਅਤੇ ਹੀਰੋ ਹਾਂਡਾ ਪੈਸ਼ਨ ਬ੍ਰਾਮਦ ਹੋਏ। ਦੋਸ਼ੀ ਵਿਰੁੱਧ ਪਹਿਲਾਂ ਵੀ ਮੁੱਕਦਮੲ ਨੰਬਰ 43 ਮਿਤੀ 07/06/2010 ਅ.ਧ. 382/34 ਆਈ.ਪੀ.ਸੀ. ਥਾਣਾ ਜਮਾਲਪੁਰ, ਮੁੱਕਦਮਾਂ ਨੰਬਰ 56 ਮਿਤੀ 08/06/2011 ਅ.ਧ 382/34 ਆਈ.ਪੀ.ਸੀ. ਥਾਣਾ ਜਮਾਲਪੁਰ ਤੋ ਇਲਾਵਾ ਵੀ ਲੁਧਿਆਣਾ ਦੇ ਵੱਖ -2 ਥਾਣਿਆ ਵਿਚ ਚੋਰੀ ਦੇ ਮੁੱਕਦਮਾਤ ਦਰਜ ਰਜਿਸਟਰ ਹਨ। ਇਹ ਦੋਸ਼ੀ ਚੋਰੀ ਕਰਨ ਦਾ ਆਦਿ ਮੁਜਰਿਮ ਹੈ ਅਤੇ ਇਸ ਪਾਸੋਂ ਹੋਰ ਵੀ ਕਈ ਚੋਰੀਆਂ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ।

Post a Comment