ਨਾਭਾ, 25 ਨਵੰਬਰ ( ਜਸਬੀਰ ਸਿੰਘ ਸੇਠੀ ) -ਅੱਜ ਐਸ.ਓ.ਆਈ ਵੱਲੋਂ ਨਵ ਨਿਯੁਕਤ ਵਾਰਡ ਪ੍ਰਧਾਨ ਸਹਿਬਾਨ ਅਤੇ ਸ਼ਹਿਰੀ ਬਾਡੀ ਦੇ ਅਹੁਦੇਦਾਰਾਂ ਦੀ ਮੀਟਿੰਗ ਐਸ.ਓ.ਆਈ. ਦੇ ਜਿਲ੍ਰਾ ਪ੍ਰਧਾਨ ਸ. ਗੁਰਸੇਵਕ ਸਿੰਘ ਗੋਲੂ ਦੀ ਅਗਵਾਈ ਵਿਚ ਪਟਿਆਲਾ ਗੇਟ ਨਾਭਾ ਵਿਖੇ ਐਸ.ਓ.ਆਈ. ਦੇ ਦਫਤਰ ਵਿਚ ਹੋਈ। ਇਸ ਮੀਟਿੰਗ ਵਿਚ ਜਿੱਥੇ ਸ. ਗੁਰਸੇਵਕ ਸਿੰਘ ਗੋਲੂ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਉ¤ਥੇ ਆਸ ਵੀ ਪਰਗਟ ਕੀਤੀ ਕਿ ਉਹ ਸ੍ਰੋਮਣੀ ਅਕਾਲੀ ਦਲ ਅਤੇ ਐਸ.ਓ.ਆਈ. ਦੀ ਚੜ੍ਹਦੀਕਲਾ ਲਈ ਦਿਨ ਰਾਤ ਇਕ ਕਰ ਦੇਣਗੇ। ਅੱਗੇ ਉਨ੍ਹਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ, ਸ. ਬਿਕਰਮ ਸਿੰਘ ਮਜੀਠੀਆ ਅਤੇ ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਸੁਨੇਹਾ ਐਸ.ਓ.ਆਈ. ਘਰ-ਘਰ ਤੱਕ ਪਹੁੰਚਾਏਗੀ। ਉਨ੍ਹਾਂ ਅੱਗੇ ਵਾਰਡ ਦੇ ਪ੍ਰਧਾਨਾਂ ਨੂੰ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਵੱਲੋਂ 27 ਨਵੰਬਰ ਨੂੰ ਨਾਭਾ ਵਿਖੇ ਸ. ਮੱਖਣ ਸਿੰਘ ਲਾਲਕਾ ਹਲਕਾ ਇੰਚਾਰਜ ਨਾਭਾ ਦੀ ਅਗਵਾਈ ਵਿਚ ਵੱਡੀ ਰੈਲੀ ਹੋ ਰਹੀ ਹੈ ਜਿਸ ਵਿਚ ਐਸ.ਓ.ਆਈ. ਦੇ ਅਹੁਦੇਦਾਰ ਅਤੇ ਨੌਜਵਾਨ ਵੱਡੀ ਗਿਣਤੀ ਵਿਚ ਜੈਕਾਰਿਆਂ ਦੀ ਗੂਝ ਨਾਲ ਸਮੂਲੀਅਤ ਕਰਨਗੇ। ਜਿੱਥੇ ਕਿ ਸ. ਸਿਕੰਦਰ ਸਿੰਘ ਮਲੂਕਾ (ਸਿੱਖਿਆ ਮੰਤਰੀ ਪੰਜਾਬ) ਅਤੇ ਸ. ਸੁਰਜੀਤ ਸਿੰਘ ਰੱਖੜਾ ਪੇਂਡੂ ਵਿਕਾਸ ਮੰਤਰੀ ਪੰਜਾਬ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ। ਸੋ ਉਨ੍ਹਾਂ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਰੈਲੀ ਵਿਚ ਸ਼ਾਮਲ ਹੋਣ। ਇਸ ਮੌਕੇ ਜਸਵਿੰਦਰ ਸ਼ਰਮਾ, ਤੇਜਿੰਦਰ ਸਿੰਘ ਬਾਜਵਾ, ਵਿਵੇਕ ਸਿੰਗਲਾ, ਬਿੱਟੂ ਮੌਲਾ, ਫਾਰੂਖ ਚੌਧਰੀ, ਇਰਫਾਨ ਖਾਨ, ਦਿਲਸ਼ਾਦ, ਮਨਿੰਦਰ ਸਿੰਘ, ਸ਼ੈਰੀ, ਕਾਕਾ ਗਾਗਟ, ਕਾਕਾ ਕਟਾਰੀਆ, ਦੀਪਕ ਗੁਪਤਾ, ਮੋਹਿਤ ਸੂਦ, ਗਗਨਦੀਪ, ਸੁਖਵੀਰ ਸਿੰਘ, ਕਾਰਨ ਇਮੀ, ਨਿਰਮਲ ਸਿੰਘ, ਸੋਨੀ, ਜੋਨ, ਪ੍ਰਿੰਸ, ਆਸ਼ੂ ਜਿੰਦਲ, ਰਿਸ਼ੂ ਮਿੱਤਲ, ਅਰਸਪ੍ਰੀਤ ਸਿੰਘ, ਜਸਵਿੰਦਰ ਸਿੰਘ ਕਾਕਾ, ਹਰਪ੍ਰੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਨੌਜਵਾਨ ਸ਼ਾਮਲ ਸਨ।
27 ਨਵੰਬਰ ਦੀ ਰੈਲੀ ਦੇ ਸਬੰਧ ਵਿਚ ਸ. ਗੁਰਸੇਵਕ ਸਿੰਘ ਗੋਲੂ ਐਸ.ਓ.ਆਈ ਦੇ ਸ਼ਹਿਰੀ ਅਹੁਦੇਦਾਰ ਅਤੇ ਨੌਜਵਾਨਾਂ ਨਾਲ ਮੀਟਿੰਗ ਕਰਨ ਉਪਰੰਤ ਖੜੇ ਹੋਏ। ਤਸਵੀਰ : ਜਸਬੀਰ ਸਿੰਘ ਸੇਠੀ

Post a Comment