ਸਿਖ ਲੀਡਰ ਖੁਦ ਭੇਡਾਂ ਬਣੇ ਹੋਏ ਹਨ, ਉਨ ਸਿਖ ਨੌਜਵਾਨਾਂ ਦੀ ਰਿਹਾਈ ਲਈ ਅਵਾਜ਼ ਕਿਥੋਂ ਚੁਕਣੀ ਹੈ : ਮਾਤਾ ਉਪਕਾਰ ਕੌਰ
ਅੱਤਵਾਦ ਦੇ ਦੌਰ ਦੌਰਾਨ ਪੁਲਿਸ ਤੋਂ ਤੰਗ ਆ ਮਜਬੂਰੀ ਵੱਸ ਪੰਜਾਬ ਦੀ ਨੌਜਵਾਨੀ ਖਾੜਕੂਵਾਦ ਦੇ ਰਾਹ ਪਈ ਅਤੇ ਕੁੱਝ ਕੁ ਹਿੱਸੇ ਦੀ ਨੌਜਵਾਨੀ ਨੂੰ ਪੁਲਿਸ ਨੇ ਸਿਰਫ ਕਾਗਜੀ ਰੂਪਾਂ ਵਿੱਚ ਅਤਵਾਦੀ ਪੇਸ਼ ਕਰ ਉਹਨਾਂ ਨੂੰ ਜੇਲ•ਾਂ ਵਿੱਚ ਸੁੱਟ ਦਿੱਤਾ ਜਾਂ ਫਿਰ ਝੂਠੇ ਮੁਕਾਬਲੇ ਬਣਾ ਉੱਚੇ ਅਹੁਦੇ ਪ੍ਰਾਪਤ ਕਰ ਲਏ। ਇਸ ਤਰਾਂ ਦਾ ਬਹੁਤ ਸਿੱਖ ਪਰਿਵਾਰ ਨੇ ਜਿੰਨਾਂ ਦੇ ਬੱਚੇ ਬਚਪਨ ਤੋਂ ਬੁਢੇਪੇ ਤੱਕ ਜੇਲ•ਾਂ ਅੰਦਰ ਹੀ ਜਾਂ ਤਾਂ ਮਰ ਗਏ ਸਜ਼ਾ ਕੱਟਦੇ ਜਾਂ ਜੋ ਜਿਊਂਦੇ ਹਨ ਉਹ ਮਰਿਆ ਨਾਲੋਂ ਭੈੜੀ ਹਾਲਤ ਵਿੱਚ ਹਨ। ਇਸ ਤਰਾਂ ਦਾ ਸੰਤਾਪ ਹੰਡਾ ਰਿਹਾ ਹੈ ਮਾਲਵੇ ਦੇ ਜਿਲ ਬਠਿੰਡਾਂ ਦਾ ਪਿੰਡ ਦਿਆਲਪੁਰਾ ਭਾਈ ਕਾ ਜੋ ਫਾਂਸੀ ਦੀ ਸਜ਼ਾ ਪ੍ਰਾਪਤ ਕਰ ਚੁੱਕੇ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦਾ ਜੱਦੀ ਪਿੰਡ ਹੈ।
ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੇ ਘਰ ਜਿਥੇ ਬਿਲਕੁੱਲ ਸੰਨਾਟਾ ਪਸਰਿਆ ਹੋਇਆ ਹੈ ਹਰ ਗੇਟ ਨੂੰ ਤਾਲਾ ਲੱਗਿਆ, ਘਰ ਦੀ ਸਫੈਦੀ ਉਤਰੀ ਹੋਈ ਛੱਤਾਂ ਤੇ ਫਰਸਾਂ ਤੇ ਘਾਹ ਉੱਗਿਆ ਹੋਇਆ ਨਜ਼ਰ ਆ ਰਿਹਾ ਸੀ। ਘਰ ਵਿੱਚ ਇੱਕ ਕਮਰੇ ਵਿੱਚ ਇੱਕਲੀ ਬੈਠੀ ਉਹਨਾਂ ਦੀ ਬਜੁਰਗ ਮਾਂ ਸਰਦਾਰਨੀ ਉਪਕਾਰ ਕੌਰ ਭੁੱਲਰ ਦੇ ਦਰਸ਼ਨ ਕਰ ਉਹਨਾਂ ਨਾਲ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਪ੍ਰੋ ਭੁੱਲਰ ਸਾਹਿਬ ਦੇ ਜੀਵਨ ਬਾਰੇ ਮਾਤਾ ਜੀ ਨਾਲ ਹੋਈਆਂ ਗੱਲਾਂ ਸਵਾਲ ਜਵਾਬਾਂ ਦੇ ਰੂਪ ਵਿੱਚ ਕੁੱਝ ਇਸ ਤਰਾਂ ਸਨ।
ਸਵਾਲ : ਸਭ ਤੋਂ ਪਹਿਲਾ ਮਾਤਾ ਜੀ ਇਸ ਭੁੱਲਰ ਪਰਿਵਾਰ ਬਾਰੇ ਦੱਸੋਂ?
ਜਵਾਬ : ਪ੍ਰੋ ਭੁੱਲਰ ਦੀ ਮਾਤਾ ਸਰਦਾਰਨੀ ਉਪਕਾਰ ਕੌਰ ਜੋ ਘਰ ਵਿੱਚ ਇੱਕਲੇ ਰਹਿ ਰਹੇ ਹਨ ਤੇ ਜੋ 76 ਸਾਲ ਦੀ ਉਮਰ ਵਿੱਚ ਅਤੇ ਸਿਹਤ ਪੱਖੋਂ ਪੂਰੀ ਤਰਾਂ ਨਾਲ ਤੰਦਰੁਸਤ ਨਜ਼ਰ ਰਹੇ ਸਨ ਸਾਡੇ ਲਈ ਓਹ ਖੁੱਦ ਕਮਰੇ ’ਚੋਂ ਕੁਰਸੀਆਂ ਕੱਡ ਲਿਆਏ ਤੇ ਸਾਡੇ ਤੇ ਆਪਣੇ ਲਈ ਪੀਣ ਲਈ ਬਣਾਈ ਚਾਹ ਦੀ ਗੜਵੀ ਅਤੇ ਕੱਪ ਸਾਨੂੰ ਫੜਾਂਉਦਿਆਂ ਬੋਲੇ ਪੁੱਤ ਪਹਿਲਾਂ ਚਾਹ ਪੀਵੋ ਗੱਲਾਂ ਬਆਦ ਵਿੱਚ ਕਰਦੇ ਹਾਂ ਅਤੇ ਚਾਹ ਦੀਆਂ ਚੁਸਕੀਆਂ ਲੈਣ ਉਪਰੰਤ ਮਾਤਾ ਉਪਕਾਰ ਕੌਰ ਜੀ ਸਾਡੇ ਬਾਰੇ ਪੁੱਛਦਿਆਂ ਸਵਾਲ ਦੇ ਜਵਾਬ ਵਿੱਚ ਕਹਿਣ ਲੱਕੇ ਕਿ ਪ੍ਰੋ ਦਵਿੰਦਰਪਾਲ ਦੇ ਪਿਤਾ ਸ੍ਰ ਬਲਵੰਤ ਸਿੰਘ ਭੁੱਲਰ ਜੋ ਆਡਿਟ ਵਿਭਾਗ ਗਿਚ ਸੀਨੀਅਰ ਆਡੀਟਰ ਸਨ ਤੇ ਮੈ ਵੀ ਪੰਚਾਇਤ ਵਿਭਾਗ ਵਿੱਚ ਡਿਵੈਲਪਮੈਂਟ ਅਫਸਰ ਵੱਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਾਂ। ਸਰਦਾਰ ਬਲਵੰਤ ਸਿੰਘ ਭੁੱਲਰ ਬਹੁਤ ਹੀ ਨੇਕ ਇਨਸਾਨ ਸਨ ਉਹਨਾਂ ਨੇ ਕਦੇ ਕਿਸੇ ਕੀੜੇ ਉੱਤੇ ਪੈਰ ਨਹੀ ਰੱਖਿਆ ਸੀ ਤੇ ਹਮੇਸ਼ਾ ਸਾਦਗੀ ਤੇ ਇਮਾਨਦਾਰੀ ਨਾਲ ਜੀਵਨ ਬਤੀਤ ਕਰਦੇ ਸਨ। ਸਾਡੇ ਘਰ 26 ਮਈ 1965 ਨੂੰ ਦਵਿੰਦਰਪਾਲ ਦਾ ਜਨਮ ਹੋਇਆ ਤੇ ਉਸ ਤੋਂ ਬਆਦ ਉਸ ਦੇ ਭਰਾ ਤੇਜਿੰਦਰਪਾਲ ਸਿੰਘ ਭੁੱਲਰ ਦਾ ਜਨਮ ਹੋਇਆ। ਉਹਨਾਂ ਨੇ ਦੱਸਿਆ ਪਿੰਡ ਵਿੱਚ ਉਹਨਾਂ ਦੀ 14 ਕਿੱਲਿਆਂ ਦੇ ਕਰੀਬ ਜਮੀਨ ਹੈ ਜੋ ¦ਮੇ ਸਮੇ ਤੋਂ ਹੀ ਠੇਕੇ ਤੇ ਦਿੱਤੀ ਹੋਈ ਹੈ ਤੇ ਓਹ ਆਪਣੇ ਛੋਟੇ ਪੁੱਤਰ ਤੇਜਿੰਦਰਪਾਲ ਸਿੰਘ ਭੁੱਲਰ ਤੇ ਉਹਨਾਂ ਦੀ ਪਤਨੀ ਨਾਲ ਅਮਰੀਕਾ ਦੇ ਕੈਲੋਫੋਰਨੀਆਂ ਵਿੱਚ ਰਹਿ ਰਹੇ ਹਨ ਤੇ ਉਹ ਮਹੀਨਾ ਕੁ ਪਹਿਲਾਂ ਹੀ ਵਿਦੇਸ਼ ਤੋਂ ਪਿੰਡ ਦਿਆਲਪੁਰਾ ਵਿਖੇ ਆਏ ਹਨ।
ਸਵਾਲ : ਮਾਤਾ ਜੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੇ ਜੀਵਨ ਬਾਰੇ ਚਾਨਣਾ ਪਾਉ ਜੀ?
ਜਵਾਬ : ਆਪਣੇ ਹੱਥਾਂ ਨੂੰ ਆਪਸ ਵਿੱਚ ਮਲਦਿਆਂ ਤੇ ਜਮੀਨ ਵੱਲ ਨਜ਼ਰਾਂ ਟਿਕਾਈ ਮਾਤਾ ਉਪਕਾਰ ਕੌਰ ਨੇ ਦੱਸਿਆ ਕਿ ਦਵਿੰਦਰਪਾਲ ਦਾ ਜਨਮ 16 ਮਈ 1965 ਨੂੰ ਪਿੰਡ ਦਿਆਲਪੁਰਾ (ਬਠਿੰਡਾਂ) ਵਿਖੇ ਹੀ ਹੋਇਆ ਸੀ। ਛੋਟਾ ਹੁੰਦਾ ਘਰ ਦੇ ਖੇਤੀ ਦੇ ਕੰਮਾਂ ਵਿੱਚ ਹੱਥ ਵਟਾਉਂਦਾ 6 ਸਾਲ ਦੀ ਉਪਰ ਵਿੱਚ ਹੀ ਪਿੰਡ ਜਲਾਲ ਦੇ ਸਰਕਾਰੀ ਸਕੂਲ ਵਿੱਚ ਪੜਨੇ ਪਾ ਦਿੱਤਾ ਗਿਆ ਤੇ ਸਕੂਲ ਵਿੱਚੋਂ ਚੰਗੇ ਨੰਬਰਾਂ ਨਾਲ ਮ੍ਰੈਟਿਕ ਕੀਤੀ ਤੇ ਡੀ. ਏ. ਵੀ. ਕਾਲਜ ਜਲੰਧਰ ਤੋਂ ਬੀ. ਐਸ. ਸੀ. ਦੀ ਡਿਗਰੀ ਲਈ ਤੇ ਫਿਰ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਉ¤ਚ ਵਿ¤ਦਿਆ ਲੈ ਕੇ ਉਥੇ ਹੀ ਪ੍ਰੋ ਵੱਜੋਂ ਪੜ•ਾਉਣ ਲ¤ਗ ਪਏ। ਸਤੰਬਰ 1994 ਨੂੰ ਬੀਬੀ ਨਵਨੀਤ ਕੌਰ ਦਾ ਅਨੰਦ ਕਾਰਜ ਪ੍ਰੋ: ਭੁ¤ਲਰ ਨਾਲ ਹੋਇਆ ਤੇ ਤਿੰਨ ਮਹੀਨਿਆਂ ਮਗਰੋਂ ਹੀ ਖੁਸ਼ੀਆਂ ਮਾਤਮ ‘ਚ ਬਦਲ ਗਈਆਂ, ਜਦੋਂ 23 ਅਗਸਤ 1991 ਨੂੰ ਹੋਏ ਇਕ ਬੰਬ ਧਮਾਕੇ ਦਾ ਕੇਸ ਦਵਿੰਦਰਪਾਲ ਸਿੰਘ ‘ਤੇ ਪਾ ਦਿ¤ਤਾ ਗਿਆ, ਜਿਸ ‘ਚ ਪੁਲਿਸ ਅਧਿਕਾਰੀ ਸੁਮੇਧ ਸੈਣੀ ਦੇ ਸਹਾਇਕ ਮਾਰੇ ਗਏ ਸਨ ਤੇ ਉਹ ਬਚ ਗਿਆ ਸੀ।ਇਸ ਕੇਸ ਵਿੱਚ ਪ੍ਰੋ ਦਵਿੰਦਰਪਾਲ ਦਾ ਇੱਕ ਚੰਗਾ ਦੋਸਤ ਬਲਵੰਤ ਸਿੰਘ ਮੁਲਤਾਨੀ ਜੋ ਕਿ ਆਈ. ਐਸ ਦਰਸ਼ਨ ਸਿੰਘ ਮੁਲਤਾਨੀ ਦਾ ਪੁੱਤਰ ਸੀ ਪੁਲਿਸ ਦੇ ਹੱਥ ਆ ਗਿਆ ਤੇ ਪੁਲਿਸ ਤਸ਼ੱਦਤ ਵਿੱਚ ਉਸ ਦੀ ਮੌਤ ਹੋ ਗਈ। ਪ੍ਰੋ ਦਵਿੰਦਰਪਾਲ ਆਪਣੀ ਜਾਨ ਬਚਾਉਣ ਤੇ ਝੂਠੇ ਕੇਸ ਤੋਂ ਬਚਣ ਲਈ ਰੂਪੋਸ਼ ਹੋ ਗਿਆ। ਪ੍ਰੋ ਦਵਿੰਦਰਪਾਲ ਭੁੱਲਰ ਦੀ ਭਾਲ ਵਿੱਚ ਪੁਲਿਸ ਨੇ ਉਹਨਾਂ ਦੇ ਪਿਤਾ ਤੇ ਮਾਸੜ ਮਨਜੀਤ ਸਿੰਘ ਨੂੰ ਚੁੱਕ ਲਿਆ ਤੇ ਸੂਮੇਧ ਸੈਣੀ ਨੇ ਉਹਨਾਂ ਤੇ ਅੰਨਾਂ ਤਸ਼ਦੱਤ ਕੀਤਾ ਤੇ ਉਹਨਾਂ ਦੀਆਂ ਲਾਸ਼ਾਂ ਵੀ ਉਹਨਾਂ ਦੇ ਪਰਿਵਾਰ ਨੂੰ ਨਸੀਬ ਨਹੀ ਹੋਈਆਂ। ਇਸ ਦੌਰਾਨ ਦਵਿੰਦਰਪਾਲ ਦੀ ਪਤਨੀ ਨਵਨੀਤ ਕੌਰ 1994 ਵਿਚ ਕੈਨੇਡਾ ਆ ਵਸੀ। ਮਾਤਾ ਉਪਕਾਰ ਕੌਰ ਨੇ ਬੋਲਦਿਆਂ ਕਿਹਾ ਕਿ ਆਪਣੇ ਪਰਿਵਾਰ ‘ਤੇ ਕਹਿਰ ਟੁ¤ਟਣ ਮਗਰੋਂ ਲਗਾਤਾਰ ਤਿੰਨ ਸਾਲ ਰੂਪੋਸ਼ ਰਹਿਣ ਮਗਰੋਂ ਉਹ 18 ਦਸੰਬਰ 1994 ਨੂੰ ਦਿ¤ਲੀ ਹਵਾਈ ਅ¤ਡੇ ਤੋਂ ਲੈਫਥਾਂਸਾ ਏਅਰਲਾਈਨਜ਼ ਰਾਹੀਂ ਕੈਨੇਡਾ ਰਵਾਨਾ ਹੁੰਦਾ ਹੈ, ਜਿਥੇ ਆ ਕੇ ਉਸ ਦਾ ਮਕਸਦ ਸਿਆਸੀ ਸ਼ਰਨ ਲੈਣ ਦਾ ਸੀ ਕਿਉਂਕਿ ਭਾਰਤ ‘ਚ ਪ੍ਰੋ: ਭੁ¤ਲਰ ਦੇ ਸਿਰ ਦਾ ਮੁ¤ਲ ਲ¤ਖਾਂ ‘ਚ ਰ¤ਖਿਆ ਗਿਆ ਸੀ। ਸਿਤਮ ਜ਼ਰੀਫੀ ਇਹ ਕਿ ਕੈਨੇਡਾ ਪੁ¤ਜਣ ਤੋਂ ਪਹਿਲਾਂ ਹੀ ਜਰਮਨ ਹਵਾਈ ਅ¤ਡੇ ‘ਤੇ ਭਰੋਸੇਯੋਗ ਸੂਹ ਮਿਲਣ ‘ਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ। ਜਰਮਨ ‘ਤੇ ਭਾਰਤ ਵ¤ਲੋਂ ਦਬਾਅ ਪਾਉਣ ‘ਤੇ ਇਸ ਸ਼ਰਤ ‘ਤੇ ਪ੍ਰੋ: ਭੁ¤ਲਰ ਦੀ ਹਵਾਲਗੀ ਕੀਤੀ ਜਾਂਦੀ ਹੈ ਕਿ ਉਸ ਨੂੰ ਸਜ਼ਾਏ ਮੌਤ ਕਿਸੇ ਵੀ ਸੂਰਤ ‘ਚ ਨਹੀਂ ਦਿ¤ਤੀ ਜਾਵੇਗੀ। 19 ਜਨਵਰੀ 1995 ਨੂੰ ਭਾਰਤ ਹਵਾਲੇ ਕਰਨ ਮਗਰੋਂ ਪ੍ਰੋ: ਭੁ¤ਲਰ ਨੂੰ ਇਕ ਹੋਰ ਕੇਸ ‘ਚ ਜਬਰੀ ਜੁਰਮ ਇਕਬਾਲ ਕਰਵਾ ਕੇ ਦੋਸ਼ੀ ਬਣਾ ਦਿ¤ਤਾ ਜਾਂਦਾ ਹੈ, ਜਿਹੜਾ 1993 ਵਿਚ ਵਾਪਰਿਆ ਤੇ ਇਸ ‘ਚ ਕਾਂਗਰਸੀ ਲੀਡਰ ਮਨਿੰਦਰਜੀਤ ਸਿੰਘ ਬਿ¤ਟਾ ਦੇ ਸੁਰ¤ਖਿਆ ਕਰਮਚਾਰੀ ਮਾਰੇ ਗਏ ਪਰ ਉਹ ਬਚ ਗਿਆ। ਇਸ ਮਾਮਲੇ ‘ਚ ਦਿ¤ਲੀ ਹਾਈ ਕੋਰਟ 25 ਅਗਸਤ 2001 ਨੂੰ ਪ੍ਰੋ: ਭੁ¤ਲਰ ਨੂੰ ਸਜ਼ਾਏ-ਮੌਤ ਸੁਣਾਉਂਦੀ ਹੈ ਅਤੇ 22 ਮਾਰਚ 2002 ਨੂੰ ਸੁਪਰੀਮ ਕੋਰਟ ਫਾਂਸੀ ਦੀ ਸਜ਼ਾ ‘ਤੇ ਮੋਹਰ ਲਗਾਉਂਦੀ ਹੈ ਜੋ ਕਿ ਜਰਮਨ ਨਾਲ ਹੋਏ ਸਮਝੌਤੇ ਦੇ ਪੂਰੀ ਤਰ•ਾਂ ਬਰਖਿਲਾਫ਼ ਹੈ।
ਸਵਾਲ : ਮਾਤਾ ਜੀ ਕੀ ਤੁਹਾਡੀ ਕਦੇ ਹੁਣ ਇਹਨਾਂ ਦਿਨਾਂ ਵਿੱਚ ਪ੍ਰੋ ਸਾਹਿਬ ਨਾਲ ਮੁਲਕਾਤ ਹੋਈ ਹੈ? ਉਹਨਾਂ ਦੀ ਮਾਨਸਿਕ ਸਥਿਤੀ ਕਿਸ ਪ੍ਰਕਾਰ ਹੈ?
ਜਵਾਬ : ਉਸ ਨੂੰ ਸਰਵਾਈਕਲ, ਪਿ¤ਠ ਦਰਦ ਤੇ ਕਈ ਹੋਰ ਬੀਮਾਰੀਆਂ ਨੇ ਘੇਰ ਲਿਆ ਹੈ।‘‘ ਫਿਰ ਥੋੜਾ ਰੁਕ ਕੇ ਭੁ¤ਲਰ ਦੀ ਹਾਲਤ ਬਾਰੇ ਉਹ ਦ¤ਸਦੇ ਹਨ , ‘‘ ਹਾਂ, 8 ਫ਼ੁਟ ਦੀ ਕਾਲ-ਕੋਠੜੀ ‘ਚ 18 ਸਾਲ ਰਹਿਣਾ ਮਾਇਨੇ ਰਖਦਾ ਹੈ। ਉਥੇ ਹੀ ਟ¤ਟੀ-ਪਿਸ਼ਾਬ ਕਰਨਾ ਤੇ ਉਥੇ ਹੀ ਸੌਣਾ, ਕਿਹੋ ਜਿਹੀ ਜ਼ਿੰਦਗੀ ਬਣ ਗਈ ਮੇਰੇ ਪੁ¤ਤਰ ਦੀ।ਹੁਣ 20 ਕੁ ਦਿਨ ਪਹਿਲਾਂ ਹਸਪਤਾਲ ਵਿੱਚ ਹੀ ਉਹਨਾਂ ਦੀ ਮੁਲਾਕਾਤ ਹੋਈ ਹੈ ਦਵਿੰਦਰ ਨਾਲ ਉਸ ਦੀ ਮਾਨਸਿਕ ਸਥਿਤੀ ਚੰਗੀ ਨਹੀ ਕਦੇ ਓਹ ਸਹੀ ਰਹੰਦਾ ਤੇ ਕਦੇ ਸਥਿਤੀ ਬਹੁਤ ਡਵਾਂਡੋਲ ਹੋ ਜਾਂਦੀ ਹੈ।
ਸਵਾਲ : ਮਾਤਾ ਜੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਨਾਲ ਜੋ ਬੇਇੰਸਾਫੀ ਹੋਈ ਹੈ। ਇਸ ਸਬੰਧੀ ਤੁਸੀ ਜਿੰਨਾਂ ਸੰਸਥਾਵਾਂ ਕੋਲ ਪਹੁੰਚ ਕੀਤੀ ਉਹਨਾਂ ਨੇ ਪ੍ਰੋ ਸਾਹਿਬ ਦੀ ਰਿਹਾਈ ਸਬੰਧੀ ਕੀ ਉਪਰਾਲਾ ਕੀਤਾ ਜਾਂ ਕੀ ਸਿੱਟੇ ਨਿਕਲੇ ਅਫਸਰਾਂ ਨਾਲ ਗੱਲਬਾਤ ਕਰਨ ਤੇ?
ਜਵਾਬ : ਜਦੋਂ ਤਕ ਸਾਹ ਵਿਚ ਸਾਹ ਹੈ ਅਪਣੇ ਪੁ¤ਤਰ ਨੂੰ ਰਿਹਾਅ ਕਰਵਾਉਣ ਲਈ ਜੰਗ ਜਾਰੀ ਰਹੇਗੀ।ਉਨ•ਾਂ ਅ¤ਗੇ ਕਿਹਾ ਕਿ ਸਿ¤ਖ ਸੰਸਥਾਵਾਂ ਵਲੋਂ ਪ੍ਰ੍ਰੋ. ਭੁ¤ਲਰ ਨੂੰ ਲੈ ਕੇ ਖੇਡੀ ਗਈ ਰਾਜਨੀਤੀ ਬਾਰੇ ਵੀ ਉਹ ਸ¤ਭ ਕੁ¤ਝ ਜਾਣ ਚੁਕੇ ਹਨ। ਉਨ•ਾਂ ਕਿਹਾ, ‘‘ਸਿ¤ਖ ਲੀਡਰਾਂ ਨੇ ਪ੍ਰੋ. ਭੁ¤ਲਰ ਦੇ ਮਾਮਲੇ ‘ਚ ਸਟੰਟ ਰਚਿਆ। ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਨੇ ਸਾਡੀ ਕੀ ਸਾਰ ਲੈਣੀ ਸੀ, ਉਨ•ਾਂ ਨੂੰ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ‘ਚ ਸਿ¤ਖਾਂ ਦੀਆਂ ਵੋਟਾਂ ਹਾਸਲ ਕਰਨ ਲਈ ਭੁ¤ਲਰ ਦਾ ਮੁ¤ਦਾ ਚਾਹੀਦਾ ਸੀ, ਜਿਹੜਾ ਉਨ•ਾਂ ਕੈਸ਼ ਕਰ ਲਿਆ।‘ ਸ਼੍ਰੋਮਣੀ ਕਮੇਟੀ ਪ੍ਰਧਾਨ ਸ. ਅਵਤਾਰ ਸਿੰਘ ਮ¤ਕੜ ਨੂੰ ਖਰੀਆਂ-ਖਰੀਆਂ ਸੁਣਾਉਂਦਿਆਂ ਮਾਤਾ ਉਪਕਾਰ ਕੌਰ ਨੇ ਕਿਹਾ, ‘ਮ¤ਕੜ ਸਾਹਿਬ! ਤੁਸੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਹੀ ਨਿਰਾ ਪਾਖੰਡ ਕਰਨਾ ਸੀ? ਹੁਣ ਤੁਹਾਨੂੰ ਭੁਲਰ ਕਿਉਂ ਵਿਸਰ ਗਿਐ? ਤੁਸੀਂ ਤਾਂ ਕਹਿੰਦੇ ਸੀ ਕਿ ਅਕਾਲ ਤਖ਼ਤ ਤੋਂ ਅਪੀਲ ਕਰ ਕੇ ਪੰਜਾਬ ਦੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਭੁਲਰ ਦੀ ਰਿਹਾਈ ਲਈ ਮਤੇ ਪਾਸ ਕਰਵਾ ਕੇ ਸਰਕਾਰ ੂਨੂੰ ਭੇਜਾਂਗੇ? ਕਿਥੇ ਗਏ ਤੁਹਾਡੇ ਸਾਰੇ ਵਾਅਦੇ?‘ ਪੰਜਾਬ ਦੇ ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਭੁ¤ਲਰ ਦੀ ਰਿਹਾਈ ਲਈ ਵਿਧਾਨ ਸਭਾ ਵਿਚ ਇਕ ਮਤਾ ਤਕ ਪਾਸ ਨਹੀਂ ਕਰਵਾ ਸਕੇ।ਉਨ•ਾਂ ਤੋਂ ਦਲੇਰ ਤਾਂ ਤਾਮਿਲਨਾਡੂ ਦੀ ਮੁ¤ਖ ਮੰਤਰੀ ਬੀਬੀ ਜੈਲਲਿਤਾ ਹੀ ਨਿਕਲੀ, ਜਿਸ ਨੇ ਤਾਮਿਲਾਂ ਦੀ ਫਾਂਸੀ ਰ¤ਦ ਕਰਵਾਉਣ ਲਈ ਘ¤ਟੋ-ਘ¤ਟ ਮਤਾ ਤਾਂ ਪਾਸ ਕਰਵਾ ਦਿਤਾ ਪਰ ਤੁਸੀਂ, ਇਕ ਪਾਸੇ ਭੁ¤ਲਰ ਨੂੰ ਰਿਹਾਅ ਕਰਵਾਉਣ ਦੇ ਨਾਟਕ ਕਰਦੇ ਰਹੇ ਤੇ ਦੂਜੇ ਪਾਸੇ ਸੁਪਰੀਮ ਕੋਰਟ ਵਿਚ ਭੁ¤ਲਰ ਦੇ ਪਿਤਾ ਤੇ ਮਾਸੜ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਅਪਣੇ ਚਹੇਤੇ ਦਾਗ਼ੀ ਪੁਲਿਸ ਅਫ਼ਸਰ ਸੁਮੇਧ ਸੈਣੀ ਦੀ ਪੈਰਵਾਈ ਕਰ ਕੇ ਉਸ ਨੂੰ ਸਾਫ਼ ਬਚਾਉਂਦੇ ਰਹੇ। ਅਖੀਰ ਉਸ ਨੂੰ ਬਚਾ ਹੀ ਲਿਆ।‘‘ ਪ੍ਰੋ. ਭੁ¤ਲਰ ਨੂੰ ਅਤਿਵਾਦੀ ਗਰਦਾਨੇ ਜਾਣ ਸਬੰਧੀ ਪੁ¤ਛਣ ‘ਤੇ ਮਾਤਾ ਉਪਕਾਰ ਕੌਰ ਨੇ ਜ਼ੋਰ ਦੇ ਕੇ ਗਰਜਵੀਂ ਅਵਾਜ਼ ‘ਚ ਕਿਹਾ, ‘ਚਲੋ, ਮੰਨ ਲਉ, ਉਸ ਨੂੰ (ਭੁ¤ਲਰ ਨੂੰ) ਅਤਿਵਾਦੀ ਆਖਿਆ ਜਾਂਦੈ ਪਰ ਜ¤ਜ ਨੇ ਤਾਂ ਉਸ ਨੂੰ ਸਾਫ਼ ਬਰੀ ਕੀਤੈ ਤਾਂ ਫਿਰ ਸਰਕਾਰ ਉਸ ਨੂੰ ਕਿਉਂ ਨਹੀਂ ਛ¤ਡਣਾ ਚਾਹੁੰਦੀ? ਕੀ ਕਸੂਰ ਕੀਤੈ ਅਸੀ? ਮਰਹੂਮ ਕਾਂਗਰਸੀ ਆਗੂ ਲਲਿਤ ਮਾਕਨ ਮਾਮਲੇ ‘ਚ ਤਿਹਾੜ ਜੇਲ ‘ਚ ਲੰਮਾਂ ਸਮਾਂ ਬੰਦ ਰਹੇ ਰਣਜੀਤ ਸਿੰਘ ਕੁ¤ਕੀ ਨੂੰ ਦਿ¤ਲੀ ਦੀ ਸ਼ੀਲਾ ਦੀਕਸ਼ਿਤ ਸਰਕਾਰ ਵਲੋਂ ਪਹਿਲਾਂ ਪੈਰੋਲ ਦੇਣੀ ਤੇ ਪਿਛੋਂ ਰਿਹਾਅ ਕਰਨ ਬਾਰੇ ਪੁ¤ਛੇ ਸਵਾਲ ਦੇ ਜਵਾਬ ‘ਚ ਮਾਤਾ ਉਪਕਾਰ ਕੌਰ ਦਾ ਕਹਿਣਾ ਸੀ, ‘ਕੁ¤ਕੀ ਨੂੰ ਤਾਂ ਪੈਰੋਲ ‘ਤੇ ਛਡ ਦਿਤਾ ਗਿਆ ਸੀ, ਭੁ¤ਲਰ ਨੂੰ ਪੈਰੋਲ ਵੀ ਕਿਉਂ ਨਹੀਂ ਦਿਤੀ ਜਾਂਦੀ? ਪਿਛਲੇ ਸਾਲ ਮਈ ਵਿਚ ਰਾਸ਼ਟਰਪਤੀ ਬੀਬੀ ਪ੍ਰਤਿਭਾ ਪਾਟਿਲ ਵਲੋਂ ਪ੍ਰੋ. ਭੁ¤ਲਰ ਦੀ ਰਹਿਮ ਦੀ ਅਪੀਲ ਰ¤ਦ ਕੀਤੇ ਜਾਣ ਨਾਲ ਕੌਮਾਂਤਰੀ ਪ¤ਧਰ ਉਤੇ ਸਿ¤ਖਾਂ ਤੇ ਅਮਨ ਪਸੰਦ ਲੋਕਾਂ ‘ਚ ਰੋਹ ਫੈਲ ਗਿਆ ਸੀ ਤੇ ਕੇਸ ਦੀ ਪਹਿਲਾਂ ਤੋਂ ਪੈਰਵਾਈ ਕਰ ਰਹੀ ਦਿ¤ਲੀ ਗੁਰਦਵਾਰਾ ਕਮੇਟੀ ਮਾਮਲੇ ਨੂੰ ਉ¤ਚ ਪ¤ਧਰ ‘ਤੇ ਲੈ ਗਈ ਸੀ। ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ.ਅਵਤਾਰ ਸਿੰਘ ਮ¤ਕੜ, ਅਕਾਲ ਤਖ਼ਤ ਦੇ ਮੁ¤ਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਤੋਂ ਲੈ ਕੇ ਪੰਜਾਬ ਦੇ ਮੁ¤ਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰੋ. ਭੁ¤ਲਰ ਨੂੰ ਰਿਹਾਅ ਕਰਵਾਉਣ ਦੇ ਵ¤ਡੇ-ਵ¤ਡੇ ਐਲਾਨ ਕੀਤੇ ਗਏ ਸਨ ਜਿਹੜੇ ਕਿ ਸ਼੍ਰੋਮਣੀ ਕਮੇਟੀ ਚੋਣਾਂ ਪਿਛੋਂ ਪਤਾ ਨਹੀਂ ਕਿਥੇ ਛੂ ਮੰਤਰ ਹੋ ਗਏ?
ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਦੀਆਂ ਜੇਲਾਂ ‘ਚ ਡ¤ਕੇ ਹੋਏ ਸਿ¤ਖ ਨੌਜਵਾਨਾਂ ਨੂੰ ਹੁਣ ਤਕ ਰਿਹਾਅ ਨਾ ਕਰਵਾਉਣ ਸਬੰਧੀ ਸਿਖ ਲੀਡਰਾਂ ਦੀ ਭੂਮਿਕਾ ਸਬੰਧੀ ਪੁਛਣ ‘ਤੇ ਉਨ ਧੜਲੇਦਾਰ ਜਵਾਬ ਦੇਂਦਿਆਂ ਇਥੋਂ ਤਕ ਕਹਿ ਦਿਤਾ, ‘ਸਿਖ ਲੀਡਰ ਖੁਦ ਭੇਡਾਂ ਬਣੇ ਹੋਏ ਹਨ, ਉਨ ਸਿਖ ਨੌਜਵਾਨਾਂ ਦੀ ਰਿਹਾਈ ਲਈ ਅਵਾਜ਼ ਕਿਥੋਂ ਚੁ¤ਕਣੀ ਹੈ।
ਸਵਾਲ : ਤੁਸੀ ਪਿੰਡ ਵਿੱਚ ਕਾਫੀ ਦੇਰ ਬਆਦ ਆਏ ਹੋ ਪਿੰਡ ਵਾਸੀਆਂ ਵਿੱਚ ਹੁਣ ਜਿੱਦਾ ਕਸ਼ਾਬ ਨੂੰ ਫਾਂਸੀ ਤੇ ਲਮਕਾ ਦਿੱਤਾ ਗਿਆ ਨੂੰ ਲੈਕੇ ਕੀ ਅਕਿਆਸਾਂ ਲਗਾਈਆਂ ਜਾ ਰਹੀਆਂ ਹਨ ਤੇ ਪਿੰਡ ਵਿੱਚ ਕੀ ਮਾਹੌਲ ਹੈ ?
ਜਵਾਬ : ਕਸ਼ਾਬ ਨੂੰ ਜਿੱਦਾ ਚੁੱਪ ਚਪੀਤੇ ਫਾਂਸੀ ਤੇ ਲਟਕਾ ਦਿੱਤਾ ਗਿਆ ਇਸ ਤਰਾਂ ਹੀ ਉਹਨਾਂ ਦੇ ਪੁੱਤਰ ਨੂੰ ਵੀ ਸਰਕਾਰਾਂ ਵੱਲੋਂ ਚੁੱਪ ਚਪੀਤੇ ਫਾਂਸੀ ਤੇ ਲਮਕਾ ਦਿੱਤਾ ਜਾਵੇਗਾ। ਕਸ਼ਬ ਦੀ ਫਾਂਸੀ ਤੋਂ ਬਆਦ ਹੋਈ ਹਿਲਜੁੱਲ ਕਾਰਨ ਸਥਾਨਕ ਪਿੰਡ ਦਿਆਲਪੁਰਾ ਭਾਈਕਾ ਪਿੰਡ ਦੇ ਲੋਕ ਭੁ¤ਲਰ ਦੀ ਰਿਹਾਈ ਲਈ ਬੇਚੈਨ ਹਨ ਤੇ ਪਿੰਡ ਦਾ ਹਰੇਕ ਜੀਅ ਛੇਤੀ ਤੋਂ ਛੇਤੀ ਭੁ¤ਲਰ ਨੂੰ ਰਿਹਾਅ ਹੋਇਆ ਵੇਖਣਾ ਚਾਹੁੰਦੈ ਲੋਕਾਂ ਵਿੱਚ ਭੁੱਲਰ ਨੂੰ ਵੀ ਕਸ਼ਾਬ ਵਾਂਗ ਚੁੱਪ ਚਪੀਤੇ ਫਾਂਸੀ ਤੇ ਲਟਕਾਏ ਜਾਣ ਦਾ ਭੈਅ ਵੀ ਬਣਿਆ ਹੋਇਆ ਹੈ ਤੇ ਪਿੰਡ ਵਾਸੀ ਉਹਨਾਂ ਨਾਲ ਮਿਲ ਕੇ ਪ੍ਰੋ ਬਾਰੇ ਗੱਲਾਂ ਕਰਦੇ ਉਸ ਬਾਰੇ ਪੁੱਛਦੇ ਰਹਿੰਦੇ ਹਨ।
ਸਵਾਲ : ਮਾਤਾ ਜੀ ਪ੍ਰੋ ਦਵਿੰਦਰਪਾਲ ਭੁੱਲਰ ਤੇ ਤੁਹਾਡੇ ਪੂਰੇ ਪਰਿਵਾਰ ਤੇ ਰਿਸਤੇਦਾਰਾਂ ਨਾਲ ਬੇਇੰਸਾਫੀ ਹੋਈ ਜੋ ਕਿ ਨਾ ਪੂਰਾ ਹੋਣ ਵਾਲਾ ਘਾਟਾ ਹੈ ਤੇ ਸਾਡੇ ਆਖਰੀ ਸਵਾਲ ਵਿੱਚ ਇਸ ਤਰਾਂ ਦਾ ਹੀ ਸੰਤਾਪ ਹੰਢਾ ਰਹੇ ਪਰਿਵਾਰਾਂ ਨੂੰ ਕੀ ਸੰਦੇਸ਼ ਜਾਂ ਕਹਿਣਾ ਚਹੁੰਗੇ?
ਜਵਾਬ : ਸੰਦੇਸ਼, ਸੰਦੇਸ਼ ਕੀ ਦੇਣਾ ਬੱਸ ਇਹੀ ਕਹਿਣਾ ਚਹੁੰਗੀ ਕਿ ਪੰਜਾਬ ਪੁਲਿਸ ਨੇ ਸਿੱਖ ਪਰਿਵਾਰਾਂ ਤੇ ਅੰਨਾਂ ਤਸ਼ਦੱਤ ਕਰ ਉਹਨਾਂ ਨੂੰ ਖੜਕੂਵਾਦੀ ਰਾਹ ਤੇ ਤੋਰਿਆ ਜਾ ਫਿਰ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਵਾਂਗ ਨਿਰਦੋਸ਼ ਨੂੰ ਫਾਂਸੀ ਦੀਆਂ ਸਜ਼ਾਵਾਂ ਝੋਲੀ ਪਾਈਆਂ। ਸਾਨੂੰ ਸੰਘਰਸ ਕਰਨਾ ਚਾਹੀਦਾ ਹੈ ਆਖਰੀ ਸਾਹਾਂ ਤੱਕ ਅਸੀਂ ਅਜਿਹੇ ਹੋਣਹਾਰ ਪੁੱਤਾਂ ਨੂੰ ਜਨਮ ਦਿੱਤਾ ਜਿੰਨਾਂ ਤੇ ਸਾਨੂੰ ਮਾਣ ਹੋਣਾ ਚਾਹੀਦਾ ਤੇ ਬਾਕੀ ਪੰਜਾਬ ਦੇ ਵਹੀ ਹੋਤਾ ਹੈ ਜੋ ਮਨਜ਼ੂਰੇ ਖੁਦਾ ਹੋਤਾ ਹੈ... ਪਰ ਮੈ ਮਾਂ ਹਾਂ ਮੈ ਆਸ ਕਿਵੇਂ ਛੱਡ ਸਕਦੀ ਹਾਂ।
(ਸਮਾਪਤ)
ਰਿਪੋਟਰ : ਸਾਹਿਬ ਸੰਧੂ ਭਦੌੜ (ਬਰਨਾਲਾ) 98766-54109


Post a Comment