ਪਟਿਆਲਾ 12ਪਟਵਾਰੀ) ਨਵੰਬਰ-ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਖਾਲਸਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਐਲਾਨ ਕੀਤਾ ਹੈ ਕਿ ਹਰ ਸਾਲ 28 ਨਵੰਬਰ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਨ ਮੌਕੇ ਵਿਸ਼ਵ ਭਰ ‘ਚ ਅੰਤਰ-ਰਾਸ਼ਟਰੀ ਗੱਤਕਾ ਦਿਵਸ ਵਜੋਂ ਮਨਾਇਆ ਜਾਵੇਗਾ ਤਾਂ ਜੋ ਗੱਤਕੇ ਦੀ ਵਿਰਾਸਤੀ ਖੇਡ ਨੂੰ ਘਰ-ਘਰ ਦੀ ਖੇਡ ਬਣਾਇਆ ਜਾ ਸਕੇ ਅਤੇ ਨੌਜਵਾਨਾਂ ਨੂੰ ਨਸ਼ਿਆਂ, ਬੁਰੇ ਵਿਕਾਰਾਂ ਅਤੇ ਪੱਛਮੀਂ ਸਭਿਅਤਾ ਦੇ ਪ੍ਰਭਾਵ ਹੇਠੋਂ ਕੱਢ ਕੇ ਸਿੱਖ ਵਿਰਸੇ ਅਤੇ ਅਮੀਰ ਵਿਰਾਸਤ ਨਾਲ ਜੋੜਿਆ ਜਾ ਸਕੇ। ਉਨਾਂ ਇਹ ਐਲਾਨ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਅਗਵਾਈ ਹੇਠ ਜਿਲ੍ਹਾ ਗੱਤਕਾ ਐਸੋਸੀਏਸ਼ਨ ਪਟਿਆਲਾ ਵੱਲੋਂ ਬੰਦੀ ਛੋੜ ਦਿਵਸ ਨੂੰ ਸਮਰਪਿਤ ਪਹਿਲੇ ਰਾਜ ਪੱਧਰੀ ਅਕਾਲ ਗੱਤਕਾ ਕੱਪ ਦੇ ਇਨਾਮ ਵੰਡ ਸਮਾਗਮ ਮੌਕੇ ਆਪਣੇ ਸੰਬੋਧਨ ਵਿੱਚ ਕੀਤਾ।
ਇਸ ਕੱਪ ਦਾ ਉਦਘਾਟਨ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਏਸ਼ੀਅਨ ਗਤਕਾ ਫੈਡਰੇਸ਼ਨ ਦੇ ਪ੍ਰਧਾਨ ਸ. ਐਸ.ਪੀ.ਐਸ ਓਬਰਾਏ ਨੇ ਸਾਂਝੇ ਤੌਰ ’ਤੇ ਕੀਤਾ। ਇਸ ਤੋਂ ਇਲਾਵਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਐਸ.ਜੀ.ਪੀ.ਸੀ ਅਤੇ ਗਤਕਾ ਫੈਡਰੇਸਨ ਆਫ ਇੰਡੀਆ ਦੇ ਪ੍ਰਧਾਨ ਸ. ਹਰਚਰਨ ਸਿੰਘ ਭੁੱਲਰ ਐਸ.ਐਸ.ਪੀ ਸੰਗਰੂਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਇਸ ਮੌਕੇ ਬੋਲਦਿਆਂ ਗਿਆਨੀ ਗੁਰਬਚਨ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਕਬੱਡੀ ਵਾਂਗ ਗੱਤਕਾ ਖੇਡ ਨੂੰ ਵੀ ਪ੍ਰਫੱਲਤ ਕੀਤਾ ਜਾਵੇ ਅਤੇ ਵਿਰਾਸਤੀ ਖੇਡ ਗੱਤਕੇ ਲਈ ਸਰਕਾਰ ਵੱਲੋਂ ਗੱਤਕਾ ਫੈਡਰੇਸ਼ਨ ਆਫ ਇੰਡੀਆ ਨੂੰ ਮਾਇਕ ਸਹਾਇਤਾ ਵੀ ਦਿੱਤੀ ਜਾਵੇ। ਉਨ੍ਹਾਂ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ, ਸ. ਐਸ.ਪੀ ਸਿੰਘ ਓਬਰਾਏ ਅਤੇ ਸ. ਹਰਚਰਨ ਸਿੰਘ ਭੁੱਲਰ ਵੱਲੋਂ ਗੱਤਕੇ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਵੱਡੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ. ਢੀਂਡਸਾ, ਸ. ਓਬਰਾਏ ਅਤੇ ਸ. ਭੁੱਲਰ ਇਸ ਲਈ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਮਾਣਮੱਤੀ ਖੇਡ ਗੱਤਕੇ ਨੂੰ ਰਾਸ਼ਟਰੀ ਸਕੂਲ ਖੇਡਾਂ ਅਤੇ ਯੂਨੀਵਰਸਿਟੀ ਪੱਧਰ ਦੀਆਂ ਖੇਡਾਂ ਵਿਚ ਸ਼ਾਮਲ ਕਰਾਇਆ ਹੈ। ਇਸ ਤੋਂ ਇਲਾਵਾ ਗੱਤਕੇ ਸੰਬੰਧੀ ਨਵੀਂਆਂ ਖੋਜਾਂ ਕਰਨ ਲਈ ਪੰਜਾਬੀ ਯੂਨੀਵਰਸਿਟੀ ਨਾਲ ਸਮਝੌਤਾ ਸਹੀਬੰਦ ਕਰਨ ਲਈ ਕਦਮ ਉਠਾਏ ਹਨ ਜਿਸ ਲਈ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਜਸਪਾਲ ਸਿੰਘ ਵੀ ਵਧਾਈ ਦੇ ਪਾਤਰ ਹਨ।
ਇਸ ਮੌਕੇ ਬੋਲਦਿਆਂ ਸ੍ਰੀ ਐਸ.ਪੀ ਸਿੰਘ ਓਬਰਾਏ ਨੇ ਕਿਹਾ ਕਿ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਹੁਣ ਤੱਕ 14 ਵਿਰਸਾ ਸੰਭਾਲ ਗੱਤਕਾ ਟੂਰਨਾਮੈਂਟ ਕਰਵਾਏ ਜਾ ਚੁੱਕੇ ਹਨ ਅਤੇ ਅਜਿਹੇ ਵਿਰਾਸਤੀ ਮੁਕਾਬਲੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ, ਤੰਦਰੁਸਤ ਜੀਵਨ ਜਿਉਣ, ਵਿਰਸੇ ਨਾਲ ਜੁੜਨ ਅਤੇ ਬਾਣੀ-ਬਾਣੇ ਨਾਲ ਜੁੜਨ ਲਈ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਸਪਾਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾ. ਜਸਪਾਲ ਸਿੰਘ ਵੱਲੋਂ ਯੂਨੀਵਰਸਿਟੀ ਦੇ ਅੰਦਰ ਗੱਤਕਾ ਖੇਡ ਉਪਰ ਵਿਗਿਆਨਕ ਖੋਜਾਂ ਕਰਨ ਅਤੇ ਕੋਚਾਂ ਲਈ ਡਿਪਲੋਮਾ ਕੋਰਸ ਸ਼ੁਰੂ ਕਰਨ ਲਈ ਲਈ ਸਹਿਮਤੀ ਪ੍ਰਗਾਟੀ ਗਈ ਹੈ। ਇਸ ਮੌਕੇ ਸ. ਹਰਚਰਨ ਸਿੰਘ ਭੁੱਲਰ ਨੇ ਸਮੂਹ ਗੱਤਕਾ ਖਿਡਾਰੀਆਂ, ਟੀਮਾਂ ਅਤੇ ਗੱਤਕਾ ਅਖਾੜਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗੱਤਕਾ ਫੈਡਰੇਸ਼ਨ ਅਤੇ ਗੱਤਕਾ ਐਸੋਸੀਏਸ਼ਨਾਂ ਵੱਲੋਂ ਆਯੋਜਿਤ ਕੀਤੇ ਜਾਂਦੇ ਵਿਰਸਾ ਸੰਭਾਲ ਗੱਤਕਾ ਪ੍ਰੋਗਰਾਮਾਂ ਅਤੇ ਗੱਤਕਾ ਖੇਡ ਮੁਕਾਬਲਿਆਂ ਵਿੱਚ ਹੀ ਹਿੱਸਾ ਲੈਣ ਅਤੇ ਅਣਅਧਿਕਾਰਤ ਗੱਤਕਾ ਪ੍ਰੋਗਰਾਮਾਂ ਵਿੱਚ ਆਪਣਾ ਵਕਤ ਅਤੇ ਪੈਸਾ ਬਰਬਾਦ ਨਾ ਕਰਨ ਅਤੇ ਅਣਸਿਖਿਅਤ ਕੋਚਾਂ ਦੀ ਜੱਜਮੈਂਟ ਦੌਰਾਨ ਆਪਣਾ ਬਿਹਤਰ ਭਵਿੱਖ ਅਤੇ ਆਪਣੀ ਖੇਡ ਤਕਨੀਕ ਖਰਾਬ ਨਾ ਵਿਗਾੜਨ।
ਅੱਜ ਇਨ੍ਹਾਂ ਗੱਤਕਾ ਮੁਕਾਬਲਿਆਂ ਵਿਚ ਲੜਕਿਆਂ ਵਲੋਂ ਲੁਧਿਆਣਾ, ਪਟਿਆਲਾ, ਮੋਗਾ, ਫਤਿਹਗੜ੍ਹ ਸਾਹਿਬ, ਗੁਰਦਾਸਪੁਰ, ਬਠਿੰਡਾ, ਅੰਮ੍ਰਿਤਸਰ ਤੋਂ ਇਲਾਵਾ ਸਿੱਖ ਮਾਰਸ਼ਲ ਆਰਟ ਅਕੈਡਮੀ ਨੇ ਭਾਗ ਲਿਆ, ਜਦਕਿ ਲੜਕੀਆਂ ’ਚ ਜਲੰਧਰ, ਪਟਿਆਲਾ, ਲੁਧਿਆਣਾ ਆਦਿ ਦੀਆਂ ਲੜਕੀਆਂ ਦੀਆਂ ਟੀਮਾਂ ਨੇ ਸ਼ਿਰਕਤ ਕੀਤੀ। ਅੱਜ ਹੋਏ ਸੋਟੀ-ਫੱਰੀ ਮੁਕਾਬਲਿਆਂ ਦੌਰਾਨ ਲੜਕਿਆਂ ਵਿੱਚੋਂ ਗੱਤਕਾ ਐਸੋਸੀਏਸ਼ਨ ਪਟਿਆਲਾ ਦੀ ਟੀਮ ਪਹਿਲੇ ਸਥਾਨ ‘ਤੇ, ਲੁਧਿਆਣਾ ਦੀ ਟੀਮ ਦੂਜੇ ਸਥਾਨ ‘ਤੇ ਅਤੇ ਅੰਤਰਰਾਸ਼ਟਰੀ ਸਿੱਖ ਮਾਰਸ਼ਲ ਆਰਟ ਅਕੈਡਮੀ ਦੀ ਟੀਮ ਤੀਸਰੇ ਸਥਾਨ ‘ਤੇ ਰਹੀ ਅਤੇ ਲੜਕੀਆਂ ਦੇ ਸੋਟੀ- ਫੱਰੀ ਮੁਕਾਬਲਿਆਂ ਵਿੱਚੋਂ ਗੱਤਕਾ ਐਸੋਸੀਏਸ਼ਨ ਪਟਿਆਲਾ ਦੀ ਟੀਮ ਪਹਿਲੇ ਸਥਾਨ ‘ਤੇ, ਜਲੰਧਰ ਦੂਜੇ ਸਥਾਨ ‘ਤੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਟੀਮ ਤੀਸਰੇ ਸਥਾਨ ‘ਤੇ ਰਹੀ। ਇਸੇ ਤਰ੍ਹਾਂ ਗੱਤਕੇ ਦੇ ਸ਼ਸ਼ਤਰ ਪ੍ਰਦਰਸ਼ਨੀ ਮੁਕਾਬਿਲਆਂ ਦੌਰਾਨ ਲੜਕਿਆਂ ਦੀ ਟੀਮ ਵਿੱਚੋਂ ਲੁਧਿਆਣਾ ਦੀ ਟੀਮ ਨੇ ਪਹਿਲਾ ਸਥਾਨ, ਪੰਜਾਬੀ ਯੂਨੀਵਰਸਿਟੀ ਦੀ ਟੀਮ ਨੇ ਦੂਜਾ ਅਤੇ ਫਤਿਹਗੜ੍ਹ ਸਾਹਿਬ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੀ ਟੀਮ ਵਿੱਚੋਂ ਜਲੰਧਰ ਨੇ ਪਹਿਲਾ ਸਥਾਨ, ਪੰਜਾਬੀ ਯੂਨੀਵਰਸਿਟੀ ਨੇ ਦੂਜਾ ਅਤੇ ਜਿਲ੍ਹਾ ਗੱਤਕਾ ਐਸੋਸੀਏਸ਼ਨ ਪਟਿਆਲਾ ਦੀ ਟੀਮ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੌਕੇ ਹਰਜੀਤ ਸਿੰਘ ਗਰੇਵਾਲ ਜਨਰਲ ਸਕੱਤਰ ਗੱਤਕਾ ਫੈਡਰੇਸਨ ਆਫ ਇੰਡੀਆ, ਸਾਬਕਾ ਮੰਤਰੀ ਸ: ਅਜਾਇਬ ਸਿੰਘ ਮਖਮੈਲਪੁਰ, ਜਿਲ੍ਹਾ ਗੱਤਕਾ ਐਸੋਸੀਏਸ਼ਨ ਦੇ ਮੁੱਖ ਸ੍ਰਰਪ੍ਰਸਤ ਸ. ਜੱਸਾ ਸਿੰਘ ਸੰਧੂ ਸਾਬਕਾ ਇੰਸਪੈਕਟਰ ਪੁਲਿਸ, ਜਿਲ੍ਹਾ ਪ੍ਰਧਾਨ ਸ. ਅਵਤਾਰ ਸਿੰਘ, ਜਨਰਲ ਸਕੱਤਰ ਸ. ਤੇਜਿੰਦਰ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਸ. ਜਸਵਿੰਦਰ ਸਿੰਘ ਦੁਬਈ ਅਤੇ ਮੀਤ ਪ੍ਰਧਾਨ ਸ. ਗੁਰਪ੍ਰਤਾਪ ਸਿੰਘ ਅੰਟਾਲ, ਡਾ. ਬਲਰਾਜ ਸਿੰਘ ਸਾਬਕਾ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਸ.ਸਰਬਜਿੰਦਰ ਸਿੰਘ ਮੁਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ, ਗੁਰਪ੍ਰੀਤ ਸਿੰਘ ਗਿੱਲ ਐਸ.ਐਸ.ਪੀ ਪਟਿਆਲਾ ਡਾ: ਗੁਰਮੀਤ ਸਿੰਘ ਮੁਖੀ ਧਰਮ ਅਧਿਐਨ, ਡਾ: ਜਸਵੀਰ ਕੋਰ ਮੁਖੀ ਪੰਜਾਬੀ ਸੰਗੀਤ ਵਿਭਾਗ, ਅਤੇ ਅਮਰਜੀਤ ਸਿੰਘ ਘੁੰਮਣ ਡੀ.ਐਸ.ਪੀ ਸਮੇਤ ਕਈ ਅਹਿਮ ਸ਼ਖਸੀਅਤਾਂ ਹਾਜ਼ਰ ਸਨ।

ਬੰਦੀ ਛੋੜ ਦਿਵਸ ਨੂੰ ਸਮਰਪਿਤ ਪਹਿਲੇ ਰਾਜ ਪੱਧਰੀ ਅਕਾਲ ਗੱਤਕਾ ਕੱਪ ਮੌਕੇ ਗਿਆਨੀ ਗੁਰਬਚਨ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਐਸ.ਐਸ.ਪੀ ਹਰਚਰਨ ਸਿੰਘ ਭੁੱਲਰ। ਬੰਦੀ ਛੋੜ ਦਿਵਸ ਨੂੰ ਸਮਰਪਿਤ ਪਹਿਲੇ ਰਾਜ ਪੱਧਰੀ ਅਕਾਲ ਗੱਤਕਾ ਕੱਪ ਮੌਕੇ ਗਿਆਨੀ ਗੁਰਬਚਨ ਸਿੰਘ ਖਾਲਸਾ ਗੱਤਕੇ ਦਾ ਮੈਚ ਸ਼ੁਰੂ ਕਰਵਾਉਂਦੇ ਹੋਏ। ਬੰਦੀ ਛੋੜ ਦਿਵਸ ਨੂੰ ਸਮਰਪਿਤ ਪਹਿਲੇ ਰਾਜ ਪੱਧਰੀ ਅਕਾਲ ਗੱਤਕਾ ਕੱਪ ਮੌਕੇ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਗੱਤਕੇ ਦਾ ਮੈਚ ਸ਼ੁਰੂ ਕਰਵਾਉਂਦੇ ਹੋਏ।
Post a Comment