ਲੁਧਿਆਣਾ,( ਸਤਪਾਲ ਸੋਨ ) ਸ੍ਰ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਉਹਨਾਂ ਦੀ ਤਾਜ਼ਾ ਪਾਕਿਸਤਾਨ ਯਾਤਰਾ ਨਾਲ ਚੜ•ਦੇ ਅਤੇ ਲਹਿੰਦੇ ਦੋਵੇਂ ਪੰਜਾਬ ਦੀਆਂ ਸਰਕਾਰਾਂ ਵਿੱਚ ਵਪਾਰ, ਵਣਜ਼ ਅਤੇ ਉਦਯੋਗਿਕ ਸਾਂਝ ਹੋਰ ਮਜਬੂਤ ਹੋਵੇਗੀ ਜਿਸ ਨਾਲ ਜਿੱਥੇ ਦੋਹਾਂ ਦੇਸ਼ਾਂ ਦਾ ਸਰਬ-ਪੱਖੀ ਵਿਕਾਸ ਹੋਵੇਗਾ, ਉਥੇ ਖੁਸ਼ਹਾਲੀ ਦੀ ਲਹਿਰ ਵੀ ਪੈਦਾ ਹੋਵੇਗੀ। ਇਹ ਪ੍ਰਗਟਾਵਾ ਸ੍ਰ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੇ ਅੱਜ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਧਿਆਣਾ ਵਿਖੇ ਵਿਦਿਅਕ ਕਮੇਟੀ, ਚੀਫ਼ ਖਾਲਸਾ ਦੀਵਾਨ ਵੱਲੋਂ ਆਯੋਜਿਤ 64ਵੀਂ ਸਰਬ ਹਿੰਦ ਸਿੱਖ ਵਿੱਦਿਅਕ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ। ਪੱਤਰਕਾਰਾਂ ਵੱਲੋਂ ਉਹਨਾਂ ਦੀ ਪਾਕਿਸਤਾਨ ਯਾਤਰਾ ਸਬੰਧੀ ਪੁੱਛੇ ਗਏ ਸੁਆਲ ਦਾ ਜੁਆਬ ਦਿੰਦਿਆ ਸ੍ਰ. ਬਾਦਲ ਨੇ ਕਿਹਾ ਕਿ ਕਾਂਗਰਸੀ ਨੇਤਾਵਾਂ ਨੂੰ ਇਸ ਮੁੱਦੇ ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਸਗੋਂ ਉਹਨਾਂ ਨੂੰ ਬਾਘਾ ਬਾਰਡਰ ਨੂੰ ਪੂਰੀ ਤਰ•ਾਂ ਬੰਦਰਗਾਹ ਦਾ ਦਰਜ਼ਾ ਦਿਵਾਉਣ ਲਈ ਯੂ.ਪੀ.ਏ. ਦੀ ਕੇਂਦਰ ਸਰਕਾਰ ਤੇ ਂਜੋਰ ਪਾਉਣਾ ਚਾਹੀਦਾ ਹੈ ਅਤੇ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਹੋਰ ਮਜਬੂਤ ਕਰਨ ਲਈ ਹੁਸੈਨੀਵਾਲਾ, ਫਾਜ਼ਿਲਕਾ ਅਤੇ ਖੇਮਕਰਨ ਦੇ ਤਿੰਨ ਹੋਰ ਜ਼ਮੀਨੀ ਰਸਤੇ ਖੋਲਣੇ ਚਾਹੀਦੇ ਹਨ। ਸ੍ਰ. ਬਾਦਲ ਨੇ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਮੰਤਵ ਨਾਲ ਮੁੱਲਾਂਪੁਰ ਗਰੀਬ ਦਾਸ ਵਿਖੇ 1500 ਏਕੜ ਜ਼ਮੀਨ ਵਿੱਚ ਅਤੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਬਠਿੰਡਾ ਵਿਖੇ 300-300 ਏਕੜ ਜ਼ਮੀਨ ਵਿੱਚ ਐਜੁਕੇਸ਼ਨ ਸਿਟੀ ਸਥਾਪਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੋਈ ਵੀ ਦੇਸ਼ ਆਪਣੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਤੋ ਬਗੈਰ ਤਰੱਕੀ ਨਹੀਂ ਕਰ ਸਕਦਾ ਅਤੇ ਸਿੱਖਿਆ ਦੇ ਖੇਤਰ ਵਿੱਚ ਨਿਵੇਸ਼ ਕਰਨ ਵਾਲਾ ਦੇਸ਼ ਹੀ ਕਾਮਯਾਬ ਹੋ ਸਕਦਾ ਹੈ। ਉਹਨਾਂ ਕਿਹਾ ਕਿ ਅਮਰੀਕਾ ਨੇ ਸਿੱਖਿਆ ਵਿੱਚ ਨਿਵੇਸ਼ ਕਰਕੇ ਵਿਕਾਸ ਦੀਆਂ ਵੱਡੀਆਂ ਪੁਲਾਂਘਾਂ ਪੁੱਟੀਆਂ ਹਨ, ਪ੍ਰਤੂੰ ਦੇਸ਼ ਦੀ ਅਜ਼ਾਦੀ ਤੋਂ ਬਾਅਦ ਲੰਮਾ ਸਮਾਂ ਦੇਸ਼ ਤੇ ਰਾਜ ਕਰਨ ਵਾਲੀ ਕੇਂਦਰ ਸਰਕਾਰ ਨੇ ਸਿੱਖਿਆ ਸੁਧਾਰਾਂ ਵਿੱਚ ਕੋਈ ਦਿਲਚਸਪੀ ਨਹੀਂ ਲਈ ਜਿਸ ਸਦਕਾ ਦੇਸ਼ ਸਿੱਖਿਆ ਪੱਖੋ ਪਛੜ ਗਿਆ ਹੈ। ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ- ਭਾਜਪਾ ਸਰਕਾਰ ਰਾਜ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਆਉਣ ਵਾਲੇ ਸਾਲਾਂ ਦੌਰਾਨ ਰਾਜ ਦੇ ਸਕੂਲਾਂ/ਕਾਲਜ਼ਾਂ ਵਿੱਚ ਵਿਦਿਆਰਥੀਆਂ ਨੂੰ ਉਚ ਪਾਏ ਦੀ ਸਿੱਖਿਆ ਪ੍ਰਦਾਨ ਤੇ ਵਧੇਰੇ ਜੋਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਇਸੇ ਤਰ•ਾਂ ਦੁਨੀਆਂ ਦੇ 10 ਚੋਣਵੇਂ ਸਕੂਲਾਂ ਵਿੱਚੋਂ ਹੈਦਰਾਬਾਦ ਦੀ ਤਰਜ਼ ਤੇ ਮੁਹਾਲੀ ਵਿਖੇ ਸਕੂਲ ਆਫ ਬਿਜ਼ਨੈਸ ਖੋਲਿਆ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਖੇਡਾਂ ਵੱਲ ਵਧੇਰੇ ਧਿਆਨ ਕੇਂਦਰਤ ਕਰ ਰਹੀ ਹੈ ਅਤੇ ਇਹਨਾਂ ਖੇਤਰਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਪ-ਮੁੱਖ ਮੰਤਰੀ ਨੇ ਪੰਥ ਦੀ ਸਿਰਮੌਰ ਤੇ ਪੁਰਾਣੀ ਸੰਸਥਾ ਚੀਫ਼ ਖਾਲਸਾ ਦੀਵਾਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਇਹ ਸੰਸਥਾ ਲੰਮੇ ਸਮੇਂ ਤੋਂ ਬੱਚਿਆਂ ਨੂੰ ਚੰਗੀ ਸਿੱਖਿਆ ਪ੍ਰਦਾਨ ਕਰਨ ਵਿੱਚ ਮੋਹਰੀ ਰੋਲ ਅਦਾ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸੰਸਥਾ ਨੇ ਕੌਮ ਦੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਵਿੱਦਿਅਕ ਖੇਤਰ ਵਿੱਚ ਵੱਡੀਆ ਮੱਲਾਂ ਮਾਰੀਆ ਹਨ। ਇਸ ਮੌਕੇ ਤੇ ਸ੍ਰ. ਸ਼ਰਨਜੀਤ ਸਿੰਘ ਢਿੱਲੋਂ ਲੋਕ ਨਿਰਮਾਣ ਮੰਤਰੀ, ਸ੍ਰ. ਹਰਚਰਨ ਸਿੰਘ ਗੋਹਲਵੜੀਆ ਮੇਅਰ ਨਗਰ ਨਿਗਮ, ਸ੍ਰ. ਮਹੇਸ਼ਇੰਦਰ ਸਿੰਘ ਗਰੇਵਾਲ ਸਲਾਹਕਾਰ ਮੁੱਖ ਮੰਤਰੀ ਪੰਜਾਬ, ਸ੍ਰ. ਹੀਰਾ ਸਿੰਘ ਗਾਬੜੀਆ ਸਾਬਕਾ ਕੈਬਨਿਟ ਮੰਤਰੀ, ਸ੍ਰ. ਤਰਲੋਚਨ ਸਿੰਘ ਸਾਬਕਾ ਐਮ.ਪੀ. ਵਿੱਦਿਅਕ ਕਮੇਟੀ, ਚੀਫ਼ ਖਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਡਾ. ਜਸਵਿੰਦਰ ਸਿੰਘ ਢਿੱਲੋਂ, ਪ੍ਰਧਾਨ ਸ੍ਰ. ਚਰਨਜੀਤ ਸਿੰਘ ਚੱਢਾ, ਚੇਅਰਮੈਨ ਸ੍ਰ. ਇੰਦਰਪ੍ਰੀਤ ਸਿੰਘ ਚੱਢਾ, ਡਾ.ਬੀ.ਐਸ.ਢਿੱਲੋਂ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਡਾ. ਆਰ.ਐਸ.ਬਾਵਾ ਉਪ ਕੁਲਪਤੀ ਚੰਡੀਗੜ• ਯੂਨੀਵਰਸਿਟੀ, ਸ੍ਰੀ ਕੇ. ਐਸ.ਬੈਂਸ, ਸ. ਅਮਰਜੀਤ ਸਿੰਘ ਬਾਂਗਾ, ਡਾ.ਐਸ.ਪੀ.ਸਿੰਘ, ਬਾਬਾ ਅਜੀਤ ਸਿੰਘ, ਸ੍ਰ. ਇੰਦਰਮੋਹਨ ਸਿੰਘ ਕਾਦੀਆ ਚੇਅਰਮੈਨ ਮਾਰਕੀਟ ਕਮੇਟੀ, ਸ੍ਰ. ਪ੍ਰੀਤਮ ਸਿੰਘ ਭਰੋਵਾਲ ਅਤੇ ਕਮੇਟੀ ਦੇ ਮੈਬਰ ਆਦਿ ਹਾਜ਼ਰ ਸਨ।
Post a Comment