ਸਰਦੂਲਗੜ੍ਹ 16 ਨਵੰਬਰ (ਸੁਰਜੀਤ ਸਿੰਘ ਮੋਗਾ) ਗੁਰਸਿੱਖੀ ਨੂੰ ਢਾਹ ਲਾਉਣ ਵਾਲੇ ਸਮੇ-ਸਮੇ ਸਿਰ ਆਪਣੀਆ ਗੰਦੀਆ ਹਰਕਤਾ ਕਰਨ ਤੋ ਬਾਜ ਨਹੀ ਆਉਦੇ ਇਸ ਤਰ੍ਹਾ ਹੀ ਪਿਛਲੇ ਦਿਨੀ ਬਗੀਚਾ ਸਿੰਘ ਨੇ ਵੀ ਅਰਦਾਸ ਵਿਚ ਬਹੁਤ ਹੀ ਗੰਦੀ ਅਤੇ ਘਟੀਆ ਸਬਦਾਵਲੀ ਵਰਤੀ ਹੈ, ਜਿਸਨੂੰ ਸੁਣਕੇ ਹਰ ਇੱਕ ਦੇ ਰੋਮਟ ਖੜੇ ਹੋ ਜਾਦੇ ਹਨ ਅਤੇ ਸ਼ਰਮ ਨਾਲ ਸਿਰ ਨੀਵਾ ਹੋ ਜਾਦਾ ਹੈ, ਜਿਸਦੀ ਭਿਣਕ ਏਕਨੂਰ ਦੇ ਸਿੰਘਾ ਨੂੰ ਮਿਲੀ। ਰੋਹਬ ਵਿਚ ਆਏ ਸਿੰਘਾ ਨੇ ਥਾਣਾ ਸਰਦੂਲਗੜ੍ਹ ਵਿਖੇ ਇਤਲਾਹ ਕਰ ਦਿੱਤੀ। ਥਾਣਾ ਸਰਦੂਲਗੜ੍ਹ ਦੇ ਐਸ.ਐਚ.ੳ.
ਵੱਲੋ ਕਾਰਵਾਈ ਕਰਦਿਆ ਉਕਤ ਬਗੀਚਾ ਸਿੰਘ ਪੁੱਤਰ ਸੂਦਰ ਸਿੰਘ ਪਿੰਡ ਢੁਡੀਨਦਾਣਾ (ਜਿਲ੍ਹਾ ਫਾਜਿਲਕਾ) ਨੂੰ ਧਾਰਾ 295 ਏ ਤਹਿਤ ਗ੍ਰਿਫਤਾਰ ਕਰ ਲਿਆ ਸੀ। ਉਕਤ ਪਿਛਲੀ 10-11-12 ਤਾਰੀਕ ਨੂੰ ਸਰਦੂਲਗੜ੍ਹ ਤਹਿਸੀਲ ਕੰਪਲੈਕਸ ਵਿਚ ਤਾਰੀਕ ਭੁਗਤਨ ਆਇਆ ਹੋਇਆ ਸੀ। ਤਹਿਸੀਲ ਵਿਚ ਹੀ ਏਕ ਨੂਰ ਖਾਲਸਾ ਫੋਜ ਦੇ ਪਹਿਰੇਦਾਰ ਬਲਜਿੰਦਰ ਸਿੰਘ ਖਾਲਸਾ ਪਹੁੰਚਿਆ ਹੋਇਆ ਸੀ। ਉਕਤ ਵੱਲੋ ਅਰਦਾਸ ਵਿਚ ਬਹੁਤ ਹੀ ਗਲਤ ਸਬਦਾਵਲੀ ਵਰਤਨ ਤੇ ਦੋਨਾ ਵਿਚਕਾਰ ਤਕਰਾਰ ਹੋ ਗਈ, ਜਿਸ ਤਕਰਾਰ ਵਿਚ ਉਕਤ ਜਖਮੀ ਹੋ ਗਿਆ। ਏਕ ਨੂਰ ਖਾਲਸਾ ਫੋਜ ਦੇ ਪਹਿਰੇਦਾਰ ਬਲਜਿੰਦਰ ਸਿੰਘ ਖਾਲਸਾ ਨੂੰ ਥਾਣਾ ਸਰਦੂਲਗੜ੍ਹ ਨੇ ਰਿਮਾਡ ਤਹਿਤ ਰੱਖਿਆ ਹੋਇਆ ਹੈ। ਅੱਜ ਸਰਦੂਲਗੜ੍ਹ ਤਹਿਸੀਲ 'ਚ ਮਾਨਯੋਗ ਸੀਨੀਅਰ ਸਬ ਜੱਜ ਅਸ਼ੀਸ ਬਾਸਲ ਦੀ ਕੋਰਟ ਵਿਚ ਪੇਸ ਕੀਤਾ ਗਿਆ। ਮਾਣਯੋਗ ਜੱਜ ਸਾਹਬ ਵੱਲੋ ਬਲਜਿੰਦਰ ਸਿੰਘ ਨੂੰ ਜੁਡੀਸਲ ਰਿਨਾਡ ਤੇ ਮਾਨਸਾ ਜੇਲ ਭੇਜ ਦਿੱਤਾ ਹੈ ਅਤੇ ਅਗਲੀ 30 ਤਾਰੀਕ ਦਿੱਤੀ ਹੈ। ਇਸ ਮੌਕੇ ਮਹਿੰਦਰ ਸਿੰਘ ਜਟਾਣਾ, ਬਲਜਿੰਦਰ ਸਿੰਘ ਬੀਰ ,ਲਖਬੀਰ ਸਿੰਘ ਖਾਲਸਾ, ਤਾਰਾ ਸਿੰਘ, ਬਲਦੇਵ ਸਿੰਘ ਸਰਦੂਲਗੜ੍ਹ, ਹੀਰਾ ਸਿੰਘ ਬਾਉਦੀ, ਬਲਵਰ ਸਿੰਘ ਝੰਡੂਕੇ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ ਟਿੱਬੀ, ਮਿ: ਕਰਤਾਰ ਸਿੰਘ, ਮਿ: ਜਗਪਾਲ ਸਿੰਘ, ਜਗਜੀਤ ਸਿੰਘ ਜੱਗਾ, ਬਾਬਾ ਕਰਤਾਰ ਸਿੰਘ ਸਰਦੂਲਗੜ੍ਹ ਅਤੇ ਤਰਸੇਮ ਸਿੰਘ ਆਦਿ ਹਾਜਿਰ ਸਨ।

Post a Comment