ਸਮਰਾਲਾ 23 ਨਵੰਬਰ ( ਨਵਰੂਪ ਧਾਲੀਵਾਲ / ਜਸਪਾਲ ਢੀਂਡਸਾ ) ਪਿੰਡ ਘੁਲਾਲ ਦੇ ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ, ਵੱਲੋ ਕਰਵਾਏ ਗਏ ਤਿੰਨ ਰੋਜਾ ਖੇਡ ਮੇਲਾ ਅਮਿਟ ਛਾਪ ਛੱਡ ਗਿਆ । ਇਸ ਖੇਡ ਮੇਲੇ ਵਿਚ ਕਬੱਡੀ ਇੱਕ ਪਿੰਡ ਉਪਨ ਵਿਚ ਕੋਟ ਗੰਗੂ ਰਾਏ ਦੀ ਟੀਮ ਨੇ ਘਲੋਟੀ ਦੀ ਟੀਮ ਨੂੰ ਹਰਾ ਕੇ 31000/- ਰੁਪਏ ਦਾ ਨਗਦ ਇਨਾਮ ਜਿੱਤਿਆ । ਕਬੱਡੀ 70 ਕਿਲੋਂ ਵਿਚ ਨੱਤ ਬੁਰਜ ਪਹਿਲਾ, ਖੱਟਰਾਂ ਦੀ ਟੀਮ ਦੂਸਰੇ ਸਥਾਨ ਤੇ ਰਹੀ । ਕਬੱਡੀ 62 ਕਿਲੋਂ ਵਿਚ ਮਕਸੂਦੜਾ ਪਹਿਲਾ ਤੇ ਘਲੋਟੀ ਦੂਸਰੇ ਸਥਾਨ ਤੇ ਰਹੀ । ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਚਰਨਜੀਤ ਸਿੰਘ ਅਟਵਾਲ ਸਪੀਕਰ ਵਿਧਾਨ ਸਭਾ ਪੰਜਾਬ, ਜਥੇਦਾਰ ਸੰਤਾ ਸਿੰਘ ਉਮੇਦਪੁਰੀ ਚੇਅਰਮੈਨ ਐਸ.ਐਸ. ਬੋਰਡ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਅਜਮੇਰ ਸਿੰਘ ਭਾਗਪੁਰਾ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ, ਪਵਨਦੀਪ ਸਿੰਘ ਮਾਦਪੁਰ ਪ੍ਰਧਾਨ ਟਰੱਕ ਯੂਨੀਅਨ, ਦਲਜੀਤ ਸਿੰਘ ਗਿੱਲ ਪ੍ਰਧਾਨ ਨਗਰ ਕੌਂਸਲ ਮਾਛੀਵਾੜਾ, ਇੰਦਰਜੀਤ ਸਿੰਘ ਲੋਪੋਂ ਚੇਅਰਮੈਨ ਕੇਂਦਰੀ ਸਹਿਕਾਰੀ ਬੈਂਕ ਲੁਧਿਆਣਾ ਆਦਿ ਨੇ ਕੀਤੀ । ਸ਼ਰਨਜੀਤ ਸਿੰਘ ਢਿੱਲੋਂ ਕੈਬਨਿਟ ਮੰਤਰੀ ਪੰਜਾਬ ਦੀ ਤਰਫੋਂ ਪਹੁੰਚੇ ਅਜਮੇਰ ਸਿੰਘ ਭਾਗਪੁਰਾ ਨੇ ਪਿੰਡ ਦੇ ਵਿਕਾਸ ਵਾਸਤੇ ਇੱਕ ਲੱਖ ਰੁਪਏ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ । ਚਰਨਜੀਤ ਸਿੰਘ ਅਟਵਾਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੀ ਤਰੱਕੀ ਲਈ ਸੁਹਿਰਦ ਯਤਨ ਕਰ ਰਹੀ ਹੈ ਅਤੇ ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ ਲਈ ਪਿਛਲੇ ਸਾਲ ਦੇ ਖਰਚਾ ਬਜਟ ਨੂੰ 58 ਕਰੋੜ ਰੁਪਏ ਤੋਂ ਦੁੱਗਣਾ ਕਰਕੇ ਸਾਲ 2012-13 ਲਈ 104 ਕਰੋੜ ਰੁਪਏ ਕਰ ਦਿੱਤਾ ਗਿਆ ਹੈ । ਸ. ਅਟਵਾਲ ਨੇ ਕਿਹਾ ਕਿ ਖੇਡਾਂ ਜਿੱਥੇ ਸਾਡੇ ਸਰੀਰ ਨੂੰ ਤੁੰਦਰੁਸਤ ਅਤੇ ਨਰੋਆ ਰੱਖਦੀਆਂ ਹਨ, ਉ¤ਥੇ ਨੌਜਵਾਨਾਂ ਨੂੰ ਮਾਨਸਿਕ ਤੌਰ ’ਤੇ ਵੀ ਮਜ਼ਬੂਤ ਕਰਨ ਵਿੱਚ ਸਹਾਈ ਸਿੱਧ ਹੁੰਦੀਆਂ ਹਨ। ਉਹਨਾਂ ਕਿਹਾ ਕਿ ਸ੍ਰ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਨੌਜਵਾਨਾਂ ਦੀ ਭਲਾਈ ਲਈ ਖੇਡਾਂ ਵੱਲ ਵਿਸ਼ੇਸ਼ ਧਿਆਨ ਦੇ ਰਹੇ ਹਨ । ਉਹਨਾਂ ਕਿਹਾ ਕਿ ਖੇਡਾਂ ਜਿੰਦਗੀ ਦਾ ਅਨਿੱਖੜਵਾਂ ਅੰਗ ਹਨ ਅਤੇ ਇਹ ਹਰ ਵਿਅਕਤੀ ਲਈ ਜ਼ਰੂਰੀ ਹਨ । ਉਹਨਾਂ ਨੇ ਪਿੰਡ ਘੁਲਾਲ ਦੇ ਪਿੰਡ ਦੇ ਕਲੱਬ ਨੂੰ 31000/- ਰੁਪਏ ਗ੍ਰਾਂਟ ਦੇਣ ਦਾ ਐਲਾਨ ਕੀਤਾ । ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਨੂੰ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਤਰਨਜੀਤ ਸਿੰਘ, ਅਵਤਾਰ ਸਿੰਘ ਮਾਂਗਟ ਟਰਾਂਸਪੋਰਟਰ, ਨਛੱਤਰ ਸਿੰਘ ਪ੍ਰਧਾਨ ਕੋਆ: ਸੋਸਾਇਟੀ, ਸਤਵਿੰਦਰਜੀਤ ਸਿੰਘ, ਨਿੰਦਾ ਘੁਲਾਲ, ਕੁਲਦੀਪ ਸਿੰਘ ਮਾਂਗਟ, ਅਮਰੀਕ ਸਿੰਘ ਮਾਂਗਟ, ਗੁਰਵਿੰਦਰਜੀਤ ਸਿੰਘ ਲਾਡੀ, ਅਮਨਦੀਪ ਸਿੰਘ, ਜਸਦੇਵ ਸਿੰਘ ਜੱਸਾ, ਪ੍ਰਭਦੀਪ ਸਿੰਘ ਮਾਂਗਟ, ਮਨਿੰਦਰ ਸਿੰਘ, ਗੁਰਪਾਲ ਸਿੰਘ ਲਾਲੀ, ਸੁਖਪ੍ਰੀਤ ਸਿੰਘ ਸੁੱਖਾ, ਹਰਦੇਵ ਸਿੰਘ ਡਿੰਪਲ, ਸਰਪੰਚ ਜਸਮੇਲ ਸਿੰਘ, ਕਸ਼ਮੀਰਾ ਸਿੰਘ ਪੰਚ, ਅਮਰੀਕ ਸਿੰਘ ਜੇਲ ਸੁਪਰਡੈਂਟ, ਪਰਮਿੰਦਰ ਸਿੰਘ ਭੰਗੂ, ਹਰਪਾਲ ਸਿੰਘ ਸੰਘੂ, ਹਰਮਿੰਦਰ ਸਿੰਘ ਮਾਂਗਟ, ਗੁਰਮੀਤ ਸਿੰਘ ਏ.ਐਸ.ਆਈ., ਅਰਜਨ ਸਿੰਘ ਸਾਬਕਾ ਸਰਪੰਚ, ਹਰਦਿਆਲ ਸਿੰਘ, ਸੁਰਿੰਦਰ ਸਿੰਘ ਸੱਤੀ, ਜਗਪਾਲ ਸਿੰਘ, ਮਨਪ੍ਰੀਤ ਸਿੰਘ ਸੈਕਟਰੀ, ਕਬੱਡੀ ਕੋਚ ਜੀਤੀ ਰੋਹਲਾ ਆਦਿ ਸਨ । ਅੱਜ ਦੇ ਖੇਡ ਮੇਲੇ ਦੀ ਕੁਮੈਂਟਰੀ ਓਮ ਕਡਿਆਣਾ ਅਤੇ ਜੀਤ ਕਕਰਾਲੀ ਨੇ ਕੀਤੀ । ਇਸ ਮੌਕੇ ਕਲੱਬ ਵੱਲੋਂ ਗੀਤਕਾਰ ਕਰਮਜੀਤ ਸਿੰਘ ਪੁਰੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਇਸ ਮੌਕੇ ਤੇ ਪੰਜਾਬ ਦੀ ਆਵਾਜ਼ ਦੀਪ ਢਿੱਲੋਂ ਅਤੇ ਜਸਮੀਨ ਜੱਸੀ ਨੇ ਆਪਣੇ ਹਿੱਟ ਗੀਤਾਂ ‘‘ਮਾਰ ਸੋਹਣਿਆਂ ਕੈਚੀ ਰੇਡਰ ਸੁੱਕਾ ਜਾਵੇ ਨਾ’’ ਨਾਲ ਆਏ ਦਰਸ਼ਕਾਂ ਦਾ ਮੰਨੋਰੰਜਣ ਕੀਤਾ ।

Post a Comment