ਪੁਲਿਸ ਕਮਿਸ਼ਨਰ ਵਲੋਂ ਗਿਣਵਾਈਆਂ ਗਈਆਂ ਪੁਲਿਸ ਦੀਆਂ ਪ੍ਰਾਪਤੀਆਂ

Thursday, November 01, 20120 comments


ਲੁਧਿਆਣਾ (ਸਤਪਾਲ ਸੋਨੀ )ਸ਼੍ਰੀ ਈਸ਼ਵਰ ਸਿੰਘਆਈ.ਪੀ.ਐਸ , ਪੁਲਿਸ ਕਮਿਸ਼ਨਰ ਨੇ ਲੁਧਿਆਣਾ ਵਾਸੀਆਂ ਨੂੰ ਅਪਰਾਧ ਮੁਕਤ,ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਦਾ ਭਰੋਸਾ ਦਿਵਾਇਆ।ਆਮ ਜਨਤਾ ਦੀ ਜਾਨ ਮਾਲ ਦੀ ਰਾਖੀ ਨੂੰ ਯਕੀਨੀ ਬਨਾਉਣ ਲਈ ਹਰਸੰਭਵ ਕਸ਼ਿਸ਼ ਕੀਤੀ ਜਾ ਰਹੀ ਹੈ ਜਿਸ ਲਈ ਸੀ.ਪੀ.ਓ ਪੰਜਾਬ, ਚੰਡੀਗੜ੍ਹ ਵਲੋਂ ਵੱਡੀ ਮਾਤਰਾ ਵਿੱਚ ਫੋਰਸ ਮੁਹਈਆ ਕਰਵਾਈ ਗਈ ਹੈ । 01-04-2012 ਤੋਂ ਮਿਤੀ 25-10-2012 ਤਕ ਚਲਾਈ ਗਈ ਸਪੈਸ਼ਲ ੰਮੁਹਿੰਮ ਦਾ ਵਿਸ਼ਲੇਸ਼ਣ ਕੀਤਾ ਗਿਆ । ਪੁਲਿਸ ਕਮਿਸ਼ਨਰੇਟ , ਲੁਧਆਣਾਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਦਕਾ ਜੁਰਮਾਂ ਵਿੱਚ ਗਿਰਾਵਟ ਆਈ ਹੈਅਤੇ ਵੱਖ-ਵੱਖ ਜੁਰਮ ਅਧੀਨ 172 ਗੈਂਗਾਂ ਦੇ 517 ਦੋਸ਼ੀ ਗ੍ਰਿਫਤਾਰ ਕੀਤੇਝਾ ਚੁੱਕੇ ਹਨ, ਜਿਨਾਂ ਪਾਸੋਂ ਵੱਡੀ ਮਾਤਰਾ ਵਿਚ ਬਰਾਮਦਗੀਆਂ ਕੀਤੀਆਂਗਈਆਂ ਹਨ । ਇਸ ਤੋਂ ਇਲਾਵਾ 17 ਅੰਨੇ ਕਤਲ ਕੇਸ ਵੀ ਟਰੇਸ ਕੀਤੇਗਏ ਹਨ । ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਨੂੰ ਲੋਕਾਂ ਦੇ ਸਹਿਯੋਗ ਨਾਲਵੱਡਾ ਹੁੰਗਾਰਾ ਮਿਲਿਆ ਹੈ ਜਿਸ ਦੇ ਸਿੱਟੇ ਵਜੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਵਸਤੂਆਂ ਅਤੇ ਨਜਾਇਜ਼ ਸ਼ਰਾਬ ਫੜੀ ਗਈ ਹੈ । ਪੁਲਿਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਜੀ ਨੇ ਦਸਿਆ ਕਿ ਪੁਲਿਸ ਕਾਰਗੁਜਾਰੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ 15 ਟਵੇਰਾ ਗੱਡੀਆਂ ਅਤੇ 35 ਮੋਟਰਸਾਈਕਲ ਪੀ.ਸੀ.ਆਰ ਵਿਚ ਸ਼ਾਮਿਲ ਕੀਤੇ ਜਾ ਰਹੇ ਹਨ ਅਤੇ ਪੀ.ਸੀ.ਆਰ ਕਰਮਚਾਰੀਆਂ ਦੀ ਡਿਊਟੀ 3 ਸ਼ਿਫਟਾਂ ਵਿਚ ਸ਼ੁਰੂ ਕੀਤੀਗਈ ਹੈ। 210 ਪੁਲਿਸ ਕਰਮਚਾਰੀ ਆਈ.ਆਰ.ਬੀ. ਤੋਂ ਪੀ.ਸੀ.ਆਰਵਿਚ ਸ਼ਾਮਿਲ ਕੀਤੇ ਗਏ ਹਨ । ਇਸ ਸਮੇਂ ਦੌਰਾਨ ਟ੍ਰੈਫਿਕ ਪੁਲਿਸ ਵਲੋਂ 1,57,739 ਚਲਾਣ ਕਰਕੇ ਜੁਰਮਾਨੇ ਦੀ ਰਾਸ਼ੀ 4,09,66,900 ਰੁਪਏ ਵਸੂਲ ਕੀਤੇ ਗਏ । ਵਧੀਆ ਰਗੁਜਾਰੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਨੂੰ ਬਣਦੀ ਤੱਰਕੀ ਦਿੱਤੀ ਗਈ । ਪੁਲਿਸ ਕਮਿਸ਼ਨਰ ਸ਼੍ਰੀ ਈਸ਼ਵਰ ਸਿੰਘ ਜੀ ਨੇ ਪ੍ਰਾਈਵੇਟ ਹਸਪਤਾਲ ਚਲਾ ਰਹੇ ਡਾਕਟਰਾਂਨੂੰ ਹਸਪਤਾਲ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਵਾਉਣ ਲਈ ਕਿਹਾਜਿਸ ਬਾਰੇ ਡਾਕਟਰਾਂ ਨੇ ਪਣੀ ਸਹਿਮਤੀ ਜਤਾਈ ।


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger