ਦੰਗਾ ਪੀੜਤ ਵਿਅਕਤੀ ਸਰਕਾਰ ਵੱਲੋਂ ਫ਼ਲੈਟ ਦੇਣ ਲਈ ਤਿਆਰ ਕੀਤੀ ਸੂਚੀ ਗੁਰੂ ਨਾਨਕ ਭਵਨ ਵਿਖੇ 4 ਤੋਂ 7 ਨਵੰਬਰ ਤੱਕ ਦੇਖ ਸਕਦੇ ਹਨ -ਰਾਹੁਲ ਤਿਵਾੜੀ

Saturday, November 03, 20120 comments


ਲੁਧਿਆਣਾ (ਸਤਪਾਲ ਸੋਨੀ) ਸ੍ਰੀ ਰਾਹੁਲ ਤਿਵਾੜੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਦੱਸਿਆ ਕਿ ਸਿਵਲ ਰਿੱਟ ਪਟੀਸ਼ਨ ਨੰਬਰ 7178 ਆਫ਼ 2011 ਅਤੇ 21924 ਆਫ਼ 2011 ਵਿੱਚ ਮਾਨਯੋਗ ਪੰਜਾਬ  ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਦੰਗਾ ਪੀੜਤਾਂ ਨੂੰ ਸਰਕਾਰ ਵੱਲੋਂ ਫ਼ਲੈਟ ਅਤੇ ਮਕਾਨ ਦੇਣ ਲਈ ਸੂਚੀ ਤਿਆਰ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਸਮੂਹ ਲਾਭਪਾਤਰੀ ਉਕਤ ਸੂਚੀ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ 4 ਨਵੰਬਰ ਤੋਂ 7 ਨਵੰਬਰ, 2012 ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਦੇਖ ਸਕਦੇ ਹਨ ਅਤੇ ਉਹ ਆਪਣੇ ਨਾਵਾਂ ਸਬੰਧੀ ਇਸ ਸੂਚੀ ਵਿੱਚ ਜੇਕਰ ਕੋਈ ਇਤਰਾਜ਼ ਜਾਂ ਦਾਅਵੇ ਪੇਸ਼ ਕਰਨਾ ਚਾਹੁੰਦੇ ਹਨ, ਤਾਂ ਇਸ ਸਮੇਂ ਦੌਰਾਨ ਦੇ ਸਕਦੇ ਹਨ। ਸ੍ਰੀ ਤਿਵਾੜੀ ਨੇ ਦੱਸਿਆ ਕਿ ਇਹ ਸੂਚੀ ਇੰਟਰਨੈਟ ਤੇ ਵੈਬਸਾਈਟ   ਲ਼ਸਿਟ 2012-ਲ਼ੳਟੲਸਟ ਤੇ ਵੀ ਵੇਖੀ ਜਾ ਸਕਦੀ ਹੈ। ਸ੍ਰੀ ਤਿਵਾੜੀ ਨੇ ਦੱਸਿਆ ਕਿ ਆਪਣੇ ਇਤਰਾਜ਼ ਤੇ ਕਲੇਮ ਦੇਣ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਦਾ ਨਾਮ ਇਸ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ, ਤਾਂ ਉਹ ਆਪਣੀ ਦਰਖਾਸਤ ਸਮੇਤ ਲਾਲ ਕਾਰਡ ਦੀ ਤਸਦੀਕ-ਸੁਕਾਪੀ ਗੁਰੂ ਨਾਨਕ ਭਵਨ ਵਿਖੇ ਆਪਣਾ ਨਾਮ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਉਕਤ ਮਿਤੀਆਂ ਨੁੰ ਪੇਸ਼ ਕਰ ਸਕਦਾ ਹੈ। ਸਾਰੀਆਂ ਦਰਖਾਸਤਾਂ/ਇਤਰਾਜ਼ ਜਾਂ ਕਲੇਮ ਦੋ ਪੜ•ਤਾਂ ਵਿੱਚ ਪੇਸ਼ ਕੀਤੇ ਜਾਣ ਅਤੇ ਡੀਲਿੰਗ ਕਲਰਕ ਪਾਸੋਂ ਗੁਰੂ ਨਾਨਕ ਭਵਨ ਵਿਖੇ ਇਸ ਦੀ ਪ੍ਰਾਪਤੀ ਰਸੀਦ ਲੈ ਲਈ ਜਾਵੇ, ਕਿਉਂਕਿ ਇਹ ਕੰਮ ਮਿਤੀ-ਬੱਧ ਹੋਣ ਕਾਰਣ ਇਸ ਦੇ ਸਮੇਂ ਵਿੱਚ ਕੋਈ ਹੋਰ ਵਾਧਾ ਨਹੀਂ ਕੀਤਾ ਜਾਵੇਗਾ।
 
  


Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger