ਨਾਭਾ, 3 ਨਵੰਬਰ ਜ਼ਸਵੀਰ ਸੇਠੀ)- ਡਵੀਜਨਲ ਕਮਿਸਨਰ ਪਟਿਆਲਾ ਅਜੀਤ ਸਿੰਘ ਪੰਨੂ ਅਤੇ ਡੀ ਸੀ ਪਟਿਆਲਾ ਜੀ ਕੇ ਸਿੰਘ ਨੇ ਅੱਜ ਨਾਭਾ ਦੀ ਅਨਾਜ ਮੰਡੀ ਪਹੁੰਚ ਕੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਡਵੀਜਨਲ ਕਮਿਸਨਰ ਸ੍ਰ ਅਜੀਤ ਸਿੰਘ ਪੰਨੂ ਅਤੇ ਡੀ ਸੀ ਪਟਿਆਲਾ ਜੀ ਕੇ ਸਿੰਘ ਨੇ ਦੱਸਿਆ ਕਿ ਨਾਭਾ ਮੰਡੀ ਵਿੱਚ ਦਰਪੇਸ ਲਿਫਟਿੰਗ ਦੀ ਸਮੱਸਿਆ ਦੇ ਹੱਲ ਲਈ ਸਬ ਡਵੀਜਨ ਨਾਭਾ ਦੇ ਸਾਰੇ ਅਧਿਕਾਰੀਆਂ ਨੂੰ ਆਦੇਸ ਦਿੱਤੇ ਗਏ ਹਨ ਕਿ ਉਹ ਖੁਦ ਮੰਡੀ ਵਿੱਚ ਰਹਿ ਕੇ ਲਿਫਟਿੰਗ ਕਰਵਾਉਣ । ਕਮਿਸਨਰ ਪਟਿਆਲਾ ਨੇ ਅਤੇ ਡੀ ਸੀ ਨੇ ਨਾਭਾ ਐਸ ਡੀ ਐਮ ਦਾ ਚਾਰਜ ਦੇਖ ਰਹੇ ਅਨਦਿੱਤਾ ਜੌਹਰ, ਤਹਿਸੀਲਦਾਰ ਪ੍ਰਦੀਪ ਸਿੰਘ , ਬੀ ਡੀ ਪੀ ਓ ਅਤੇ ਹੋਰ ਅਧਿਕਾਰੀਆਂ ਨੂੰ ਆਦੇਸ ਦਿੱਤੇ ਹਨ ਕਿ ਇੱਕ ਦੋ ਦਿਨਾਂ ਵਿੱਚ ਹੀ ਨਾਭਾ ਮੰਡੀ ਨੂੰ ਵੱਧ ਤੋ ਵੱਧ ਖਾਲੀ ਕਰਵਾਇਆ ਜਾਵੇ। ਮੰਡੀ ਵਿੱਚ ਜਿਲੇ ਦੇ ਉੱਚ ਅਧਿਕਾਰੀਆਂ ਨੇ ਆੜਤੀਆਂ, ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਜਲਦੀ ਹੀ ਉਹਨਾ ਦੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ। ਉਧਰ ਦੂਜੇ ਪਾਸੇ ਆੜਤੀ ਐਸੋਸੀਏਸਨ ਨਾਭਾ ਦੇ ਪ੍ਰਧਾਨ ਇਛਿੱਆਮਾਨ ਸਿੰਘ ਭੋਜੋਮਾਜਰੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਮੰਡੀ ਵਿੱਚ ਝੋਨੇ ਦੀ ਲਿਫਟਿੰਗ ਸਹੀ ਢੰਗ ਨਾ ਹੋਣ ਕਰਕੇ ਕਾਫੀ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾ ਕਿਹਾ ਕਿ ਸਰਕਾਰ ਹਰ ਵਾਰ ਝੋਨੇ ਤੇ ਕਣਕ ਦੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਤਾਂ ਕਰਦੀ ਹੈ ਪਰੰਤੂ ਅਸਲੀਅਤ ਕੁਝ ਹੋਰ ਹੀ ਹੁੰਦੀ ਹੈ। ਜਾਣਕਾਰੀ ਦੇ ਅਨੁਸਾਰ ਕਮਿਸਨਰ ਪਟਿਆਲਾ ਅਤੇ ਡੀ ਸੀ ਪਟਿਆਲਾ ਨੇ ਲਿਫਟਿੰਗ ਕਰ ਰਹੇ ਟਰੱਕਾਂ ਦੀ ਗਿਣਤੀ ਵਧਾ ਦਿੱਤੀ ਹੈ ਤਾਂ ਜੋ ਜਲਦੀ ਤੋ ਜਲਦੀ ਝੋਨੇ ਦੇ ਖਰੀਦ ਮਾਲ ਦੀ ਲਿਫਟਿੰਗ ਕਰਵਾਈ ਜਾ ਸਕੇ। ਉਹਨਾਂ ਸਬ ਡਵੀਜਨ ਨਾਭਾ ਦੇ ਅਧਿਕਾਰੀਆਂ ਨੂੰ ਲੇਬਰ ਵਧਾਉਣ ਲਈ ਵੀ ਆਦੇਸ ਦਿੱਤੇ ਹਨ। ਇਸ ਮੌਕੇ ਤੇ ਆੜਤੀ ਐਸੋਸੀਏਸਨ ਨਾਭਾ ਦੇ ਪ੍ਰਧਾਨ ਇਛਿੱਆਮਾਨ ਸਿੰਘ ਭੋਜੋਮਾਜਰੀ, ਅਨਦਿੱਤਾ ਜੌਹਰ, , ਚੇਅਰਮੈਨ ਦਰਸਨ ਅਰੌੜਾ, ਜਤਿੰਦਰ ਸਿੰਘ ਅਭੈਪੁਰ, ਬੁੱਧ ਰਾਮ, ਵਿਸਾਲ ਕੋਹਲੀ, ਮਾਰਕਿਟ ਕਮੇਟੀ ਦੇ ਸਕੱਤਰ ਸੋਮਪਾਲ ਸਿੰਘ , ਤੋ ਇਲਾਵਾ ਵੱਡੀ ਗਿਣਤੀ ਵਿੱਚ ਸਰਕਾਰੀ ਖਰੀਦ ਏਜੰਸੀਆਂ ਦੇ ਅਧਿਕਾਰੀ ਮੌਜੂਦ ਸਨ।

Post a Comment