ਕੋਟਕਪੂਰਾ/ਨਵੰਬਰ/ਜੇ.ਆਰ.ਅਸੋਕ/ ਕੋਟਕਪੂਰਾ ਸ਼ੋਸ਼ਲ ਵੈਲਫੇਅਰ ਕੋਂਸਲ
ਵੱਲੋਂ ਸਥਾਨਕ ਮਿਉਂਸਪਲ ਪਾਰਕ
ਵਿਖੇ 41 ਜਰੂਰਤਮੰਦ ਤੇ ਗਰੀਬ ਪਰਿਵਾਰਾਂ
ਦੇ ਲੜਕੇ/ਲੜਕੀਆਂ ਦੇ
ਵਿਆਹ ਸਮਾਗਮ ਕਰਵਾਏ ਗਏ।
ਜਿਸ ਦੇ ਮੁੱਖ ਮਹਿਮਾਨ
ਡਾ.ਮਨਜੀਤ ਸਿੰਘ ਢਿੱਲੋਂ
ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਨਰਸਿੰਗ
ਕਾਲਜ ਤੇ ਵਿਸ਼ੇਸ਼ ਮਹਿਮਾਨ
ਡਿਪਟੀ ਡਾਇਰੈਕਟਰ ਡਾ.ਪ੍ਰੀਤਮ ਸਿੰਘ
ਛੋਕਰ ਸਨ। ਸ਼੍ਰੀ ਗੁਰੂ
ਗੰ੍ਰਥ ਸਾਹਿਬ ਜੀ ਦੀ
ਹਾਜ਼ਰੀ ’ਚ ਲਾਵਾਂ ਦਾ
ਪਾਠ ਕਰਕੇ ਆਨੰਦ ਕਾਰਜ
ਕਰਵਾਏ ਤੇ ਰਸਭਿੰਨਾਂ ਕੀਰਤਨ
ਕੀਤਾ। ਉਪਰੰਤ ਨਵ-ਵਿਆਹਿਆ
ਜੋੜਿਆਂ ਨੂੰ ਅਸ਼ੀਰਵਾਦ ਦੇਣ
ਮੌਕੇ ਡਾ.ਮਨਜੀਤ ਸਿੰਘ
ਢਿੱਲੋਂ ਨੇ ਸੰਸਥਾ ਦੇ
ਉਕਤ ਉਪਰਾਲੇ ਦੀ ਸ਼ਲਾਘਾ
ਕਰਦਿਆਂ 31,000 ਰੁਪੈ ਦੀ ਨਗਦ
ਰਾਸ਼ੀ ਸਹਾਇਤਾ ਵਜੋਂ ਦਿੱਤੀ।
ਉਨਾਂ ਕਿਹਾ ਕਿ ਸੰਸਥਾ
ਦੇ ਸਰਪ੍ਰਸਤ ਯਸ਼ਪਾਲ ਅਗਰਵਾਲ
ਦੀ ਅਗਵਾਈ ਹੇਠ ਸਮੂਹਿਕ
ਸ਼ਾਦੀਆਂ ਦੇ ਕਰਵਾਏ ਜਾ
ਰਹੇ 16ਵੇਂ ਸਮਾਰੋਹ ਮੌਕੇ
ਜਿਸ ਤਰ•ਾਂ ਵਿਆਂਦੜ
ਲੜਕੀਆਂ ਨੂੰ ਗਰਮ/ਠੰਡੇ
ਬਿਸਤਰੇ, ਜਰੂਰਤ ਵਾਲੇ ਗਰਮ/ਠੰਡੇ ਕੱਪੜੇ, ਪੇਟੀ,
ਡਬਲ-ਬੈੱਡ, ਗੱਦੇ, ਕੁਰਸੀਆਂ,
ਮੇਜ ਸਮੇਤ ਹੋਰ ਰੋਜ਼ਾਨਾ
ਵਰਤੋਂ ਵਾਲਾ ਸਮਾਨ ਦਾਜ
ਦੇ ਰੂਪ ’ਚ ਦਿੱਤਾ
ਜਾਂਦਾ ਹੈ ਤੇ ਅਜਿਹਾ
ਸਿਲਸਿਲਾ ਪਿਛਲੇ 16 ਸਾਲਾਂ ਤੋਂ ਨਿਰੰਤਰ
ਜਾਰੀ ਹੈ। ਸਮਾਗਮ ਨੂੰ
ਉਪਰੋਕਤ ਤੋਂ ਇਲਾਵਾ ਮਨਤਾਰ
ਸਿੰਘ ਬਰਾੜ ਮੁੱਖ ਪਾਰਲੀਮਾਨੀ
ਸਕੱਤਰ, ਪਰਮਜੀਤ ਕੌਰ ਪੰਮੀ
ਪ੍ਰਧਾਨ ਨਗਰ ਕੋਂਸਲ ਕੋਟਕਪੂਰਾ,
ਗੁਰਮੀਤ ਸਿੰਘ ਢਿੱਲੋਂ, ਇੰਜ.
ਸੁਖਰਾਜ ਸਿੰਘ ਬਰਾੜ, ਇੰਜ.ਰਜਿੰਦਰ ਸਿੰਘ, ਮਹਾਸ਼ਾ
ਲਖਵੰਤ ਸਿੰਘ ਬਰਾੜ, ਸੁਰਿੰਦਰ
ਕੁਮਾਰ ਗੇਰਾ, ਪ੍ਰੇਮ ਚੰਦ
ਠੇਕੇਦਾਰ, ਜਸਵੰਤ ਸਿੰਘ ਸਰਪੰਚ
ਆਦਿ ਨੇ ਵੀ ਸੰਬੋਧਨ
ਕੀਤਾ। ਮੰਚ ਸੰਚਾਲਨ ਕਰ
ਰਹੇ ਦੇਸ ਰਾਜ ਸ਼ਰਮਾ
ਵੱਲੋਂ ਸੰਸਥਾ ਦੀਆਂ ਉਪਲਬੱਧੀਆਂ
ਦੱਸਦਿਆਂ ਕਿਹਾ ਕਿ ਉਕਤ
ਸਮੂਹਿਕ ਸ਼ਾਦੀਆਂ ਦਾ 16ਵਾਂ
ਸਮਾਰੋਹ ਸੰਸਥਾ ਦੇ ਪਿਛਲੇ
ਸਮੇਂ ’ਚ ਵਿਛੋੜਾ ਦੇ
ਗਏ ਆਗੂਆਂ ਕਾਮਰੇਡ ਕਰਨੈਲ
ਸਿੰਘ ਅਤੇ ਰਣਧੀਰ ਸਿੰਘ
ਧੀਰਾ ਦੀ ਨਿੱਘੀ ਯਾਦ
ਨੂੰ ਸਮਰਪਿਤ ਹੈ। ਇਸ
ਮੌਕੇ ਉਪਰੋਕਤ ਤੋਂ ਇਲਾਵਾ
ਬਲਦੇਵ ਸਿੰਘ ਮੱਕੜ, ਵਿਵੇਕ
ਕੁਮਾਰ, ਆਸ਼ਾ ਰਾਣੀ, ਮੰਗਾ
ਰਾਮ ਗੋਠਵਾਲ, ਗੁਰਮੇਲ ਸਿੰਘ
ਸਹੋਤਾ, ਡਾ.ਅਜੇ ਕੁਮਾਰ,
ਗੁਰਤੇਜ ਸਿੰਘ ਢੁੱਡੀ, ਜਸਵੰਤ
ਸਿੰਘ ਜੱਸਾ, ਜਸਪਾਲ ਸ਼ਰਮਾ,
ਡਾ.ਮਹਿੰਦਰ ਸਿੰਘ, ਹਰੀਸ਼
ਧਵਨ, ਪਰਮਿੰਦਰ ਸਿੰਘ ਆਦਿ
ਵੀ ਹਾਜ਼ਰ ਸਨ।

Post a Comment