ਕੋਟਕਪੂਰਾ, ਨਵੰਬ/ਜੇ.ਆਰ.ਅਸੋਕ/ਮਾਮੂਲੀ
ਗੱਲ ਨਾਲ ਹੋਏ ਤਕਰਾਰ
ਉਪਰੰਤ ਨੌਬਤ ਲੜਾਈ-ਝਗੜੇ
ਤੱਕ ਪਹੁੰਚ ਗਈ ਤੇ
ਇਸ ਝਗੜੇ ’ਚ ਇਕ
ਔਰਤ ਦੇ ਜ਼ਖ਼ਮੀ ਹੋਣ
ਦੀ ਖਬਰ ਮਿਲੀ ਹੈ।
ਸਥਾਨਕ ਗਾਂਧੀ ਬਸਤੀ ਦੇ
ਵਸਨੀਕ ਸੂਰਜਪਾਲ ਦੀ ਪਤਨੀ
ਕਲਪਨਾ ਦੇ ਬਿਆਨਾਂ ਦੇ
ਅਧਾਰ ’ਤੇ ਸਿਟੀ ਥਾਣੇ
ਦੀ ਪੁਲਿਸ ਨੇ ਤਿੰਨ
ਵਿਅਕਤੀਆਂ ਖਿਲਾਫ ਵੱਖ-ਵੱਖ
ਧਾਰਾਵਾਂ ਤਹਿਤ ਮਾਮਲਾ ਦਰਜ
ਕੀਤਾ ਹੈ। ਗੁਰੂ ਗੋਬਿੰਦ
ਸਿੰਘ ਮੈਡੀਕਲ ਕਾਲਜ ਤੇ
ਹਸਪਤਾਲ ਫਰੀਦਕੋਟ ਵਿਖੇ ਜੇਰੇ
ਇਲਾਜ ਪੀੜਤ ਕਲਪਨਾ ਨੇ
ਸਥਾਨਕ ਸਿਟੀ ਥਾਣੇ ਦੇ
ਏ.ਐਸ.ਆਈ.ਜਸਵੰਤ ਸਿੰਘ ਨੂੰ
ਦਿੱਤੇ ਬਿਆਨਾਂ ’ਚ ਦੱਸਿਆ
ਕਿ ਉਹ ਆਪਣੇ ਗੁਆਂਢੀਆ
ਨੂੰ ਘਰ ਮੂਹਰੇ ਕੂੜਾ
ਸੁੱਟਣ ਤੋਂ ਰੋਕਦੀ ਸੀ
ਤਾਂ ਉਸਦੇ ਗੁਆਂਢੀ ਗੋਰਾ,
ਪਵਨ ਤੇ ਦੁਰਗਾ ਨਾਂਅ
ਦੇ ਵਿਅਕਤੀਆਂ ਨੇ ਉਸ ਉਪਰ
ਹਮਲਾ ਕਰਕੇ ਉਸਨੂੰ ਜ਼ਖ਼ਮੀ
ਕਰ ਦਿੱਤਾ। ਸਿਟੀ ਥਾਣੇ
ਦੀ ਪੁਲਿਸ ਨੇ ਪੀੜ•ਤ ਦੇ ਬਿਆਨਾਂ
ਦੇ ਅਧਾਰ ’ਤੇ ਉਕਤ
ਵਿਅਕਤੀਆਂ ਖਿਲਾਫ ਅਧੀਨ ਧਾਰਾ
325/323/34 ਆਈ.ਪੀ.ਸੀ.ਤਹਿਤ
ਮਾਮਲਾ ਦਰਜ ਕਰਕੇ ਅਗਲੇਰੀ
ਕਾਰਵਾਈ ਆਰੰਭ ਦਿੱਤੀ ਹੈ।

Post a Comment