ਸਬ ਸਟੇਸ਼ਨ ਸਟਾਫ ਵੈਲਫੈਅਰ ਐਸੋਸੀਏਸ਼ਨ ਪੰਜਾਬ ਵਲੋ 8 ਤਰੀਕ ਦੀ ਹੜਤਾਲ ਦੇ ਸਮਰਥਨ ਦਾ ਐਲਾਨ,

Monday, November 05, 20120 comments


ਕੋਟਕਪੁਰਾ -  ਨਵੰਬਰ /ਜੇ.ਆਰ.ਅਸੋਕ/ ਕ੍ਰਿਸ਼ਨ ਭਾਰਦਵਾਜ਼ ਜਨਰਲ  ਸੈਕਟਰੀ, ਸੰਤੋਸ਼ ਰਿਸ਼ੀ ਪ੍ਰਧਾਨ ,ਪ੍ਰਵੀਨ ਭਾਰਦਵਾ ਪਠਾਨਕੋਟ ਪ੍ਰਧਾਨ(ਟਰਾਸਕੋ ਜ਼ੋਨ ਪੀ ਐਮ) ਅਤੇ ਜਗਜੀਵਨ ਰਾਮ ਸਰਪ੍ਰੱਸਤ ਸਬ ਸਟੇਸ਼ਨ ਸਟਾਫ ਵੈਲਫੈਅਰ ਐਸੋਸੀਏਸ਼ਨ ਪੰਜਾਬ  ਵਲੋ ਪ੍ਰੈਸ਼ ਦੇ ਨਾਂ ਸਾਝਾਂ ਬਿਆਨ ਜਾਰੀ ਕਰਦੇ ਹੋਏ  ਦੱਸਿਆ ਕਿ ਐਸੋਸੀਏਸ਼ਨ ਦੀ ਸਟੈਟ ਕਮੇਟੀ ਮੈਬਰਾਂ ਦੀ ਮੀਟਿੰਗ ਹੋਈ  ,ਮੀਟਿੰਗ ਵਿਚ ਫੈਸ਼ਲਾ ਕੀਤਾ ਗਿਆ ਕਿ ਦੂਜੀਆ ਭਰਾਂਤਰੀ ਜੱਥੈਬੰਦੀਆ ਵਲੋ ਜ਼ੋ ਮੁਲਾਜਮਾਂ ਦੀਆਂ ਹੱਕੀ  ਮੰਗਾ ਖਾਤਰ  8 ਨਵੰਬਰ ਦੀ ਹੜਤਾਲ ਕੀਤੀ ਜਾ ਰਹੀ  ਹੈ ,ਦਾਂ ਸਬ ਸਟੇਸ਼ਨ ਸਟਾਫ ਵੈਲਫੈਅਰ ਐਸੋਸੀਏਸ਼ਨ ਪੰਜਾਬ ਸਮੱਰਥਨ ਕਰਦੀ ਹੈ   ਤੇ ਨਾਲ ਹੀ ਉਹਨਾਂ ਵਲੋ  ਉਠਾਈਆ ਮੰਗਾਂ ਨੂੰ ਜਾਇਜ ਤੇ ਉਚਿਤ ਸਮਝਦੀ ਹੈ ,ਐਸੋਸੀਏਸ਼ਨ ਪੰਜਾਬ ਹਰ ਪ੍ਰਕਾਰ ਦੇ ਧੱਕੇ ਦੇ ਖਿਲਾਫ ਹੈ ਭਾਵੇ ਧੱਕਾਂ ਕਿਸੇ ਵੀ ਕੈਟਾਗਰੀ ਨਾਲ ਹੋਵੇ ਪਾਵਰ ਕਾਮ ਦੀ ਮਨੈਜਮੈਟ ਵਲੋ ਲਿਖਤੀ ਸਹਿਮਤੀਆ ਕਰਕੇ  ਲਾਗੂ ਨਾ ਕਰਨਾ ਠੀਕ ਨਹੀ ਹੈ,ਗੈਰ ਕਾਨੂੰਨੀ ਹੈ ,ਐਸੋਸੀਏ ਨਾਲ ਵੀ ਪਿਛੇ ਲੱਗਭੱਗ ਢਾਈ ਸਾਲਾ ਕਈ ਲਿਖਤੀ ਸਹਿਮਤੀਆ ਕੀਤੀਆ ਪਰੰਤੂ ਲਾਗੂ ਨਹੀ ਕੀਤੀਆ,ਪਾਵਰ ਕਾਮ ਦੀ ਲਾਰੇ ਲੱਪੇ ਦੀ ਨੀਤੀ ਹਰ ਕਰਮਚਾਰੀ/ਜੱਥੇਬੰਦੀ ਦੁੱਖੀ ਹੈ ਤੇ ਉਹਨਾਂ ਦੀਆ ਗਲਤ ਨੀਤੀਆ ਕਾਰਨ ਹੀ ਮੁਲਾਜਮ ਹੜਤਾਲਾ ਵੱਲ ਰੁੱਖ ਕਰਦੇ ਹਨ,ਜਿਸ ਦੀ ਜਿੰਮੇਵਾਰ ਮਨੈਜਮੈਟ ਹੈਮਨੈਜਮੈਟ  ਵਲੋ 18 ਅਕਤੂਬਰ ਨੂੰ ਜ਼ੋ ਅਪੀਲ ਜਾਰੀ ਕੀਤੀ ਕਿ ਉਹ ਸਾਰੀਆ ਮੰਗਾਂ ਦੇ ਸਰਕੂਲਰ  31 ਅਕਤੂਬਰ  ਪਹਿਲਾ ਕਰਨ 30 ਪ੍ਰਤੀਸ਼ਤ ਏਰੀਅਰ ਦੀ ਅਦਾਇਗੀ ਲਈ ਤਿਆਰ ਸਨ ,ਪਰੰਤੂ ਮੁਲਾਜਮ ਜੱਥੇਬੰਦੀਆ ਉਠ ਕੇ ਚਲੀਆ ਗਈਆ, ਉਕਤ ਆਗੂਆਂ ਨੇ ਕਿਹਾ ਕਿ ਅਗਰ ਮਨੈਜਮੈਟ ਤਿਆਰ ਸੀ  ਤਾ ਫਿਰ 31 ਅਕਤੂਬਰ ਤੋ ਪਹਿਲਾ 30 ਪ੍ਰਤੀਸ਼ਤ ਏਰੀਅਰ ਦੀ ਅਦਾਇਗੀ ਅਤੇ ਲੋੜੀਦੇ ਸਰਕੂਲਰ ਕਿਉ ਨਹੀ ਕੀਤੇ,ਨੀਯਤ ਮਨੈਜਮੈਟ ਦੀ ਖੁੱਦ ਦੀ ਠੀਕ ਨਹੀ,ਉਹ ਪਾਵਰ ਕਾਮ ਵਿਚ ਖੁੱਦ ਡਿਸਟਰਬੈਸ਼ ਪੈਦਾ ਕਰਨਾ ਚਾਹੁਦੀ ਹੈ ਕਿਉਕਿ ਮੁਲਾਜਮਾਂ ਦਾ ਧਿਆਨ ਜ਼ੋ ਠੇਕੇਦਾਰੀ ਸਿਸਟਮ /ਆਉਟ ਸੋਰਸਿੰਗ ਪ੍ਰਣਾਲੀ  ਲਾਗੂ ਕਰਕੇ ਅਰਬਾਂ ਰੂਪੈ ਦੀ ਕੁਰੱਪਸ਼ਨ ਹੋ ਰਹੀ ਹੈ  ਤੋ ਪਾਸੇ ਕੀਤਾ ਜਾ ਸਕੇ, ਉਹਨਾਂ ਦੀਆਂ ਕਾਨੂੰਨੀ ਹੱਕਾਂ ਮੰਗਾਂ  ਜਾਣਬੁੱਝ ਕੇ ਨਾ ਲਾਗੂ ਕਰਕੇ ਮੁਲਾਜਮਾਂ ਨੂੰ ਧਰਨੇ,ਮੁਜਾਹਰੇ   ਅਤੇ ਹੜਤਾਲਾ ਵਿਚ ਉਲਝਾਈ ਰੱਖਣਾ ਚਾਹੀੁੰਦੀ ਹੈ ਉਕਤ ਆਗੂਆਂ ਨੇ ਅੱਗੇ ਆਖਿਆ ਕਿ ਮੁਲਜਮ  ਜੱਥੇਬੰਦੀਆ ਇੱਕ ਦੂਸਰੇ ਨਾਲ ਭਰਮ ਭੁਲੇਖੇ ਦੂਰ ਕਰਕੇ ਇੱਕ ਪਲੇਟ ਫਾਰਮ ਤੇ ਇੱਕਠੇ ਹੋਣ (ਪੀਟੀਐਸ ਤੋ ਲੈਕੇ ਮੁੱਖ ਇੰਜਨੀਅਰ ਤੱਕਤਾ ਜ਼ੋ ਬੋਰਡ ਦੀ ਮੂੜ ਸੁਰਜੀਤੀ ਵਾਸਤੇ ਲੜਾਈ ਦਿੱਤੀ ਜਾ ਸਕੇ,ਐਸੋਸੀਏਸ਼ਨ ਪੰਜਾਬ ਮੁਲਾਜਮਾਂ ਦੇ ਹਿੱਤਾਂ ਨੂੰ ਪਹਿਲ ਦਿੰਦੀ ਹੈ ਅਤੇ ਉਸ ਦੀ ਸੋਚ ਸਿਰਫ ਮੁਲਾਜਮਾਂ ਦੇ ਹਿੱਤਾਂ ਦੀ ਰਾਖੀਕਰਨ ਦੀ ਹੈ , ਉਹ ਮੁਲਾਜਮ ਜੱਥੈਬੰਦੀਆ ਨੂੰ ਸੂਚਿਤ ਕਰਨਾ ਚਾਹੁੰਦੀ ਹੈ ਕਿ ਬੋਰਡ ਦੀ ਮੂਝ ਸੁਰਜੀਤੀ ਲਈ ਅਗਰ ਅਣਮਿੱਥੇ ਸਮੈ ਦੀ ਹੜਤਾਲ ਦੀ ਉਹ ਕਾਲ ਦਿੰਦੀਆ ਹਨ ਤਾ ਐਸੋਸੀਏਸ਼ਨ ਪੰਜਾਬ  ਉਸ ਵਿਚ ਹਿੱਸਾਂ ਲਵੇਗੀ ਉਹਨਾਂ ਆਗੂਆਂ ਨੇ ਪਾਵਰ ਕਾਮ ਦੀ ਮਨੈਜਮੈਟ ਤੋ ਮੰਗ ਕੀਤੀ ਕਿ 1 ਸਾਲ ਬਕਾਇਆ ਪਏ ਉਵਰ ਟਾਈਮ ਦੀ ਅਦਾਇਗੀ ਦਿਵਾਲੀ ਤੋ ਪਹਿਲਾ ਕਰੇ,10/6/2012 ਦੀ ਜ਼ੋ ਐਸੋਸੀਏਸ਼ਨ ਦੀ ਮੀਟਿੰਗ ਮਨੈਜਮੈਟ ਨਾਲ ਪਟਿਆਲਾ ਹੋਈ ਸੀ,ਵਿਚ ਹੋਈਆ ਸਹਿਮਤੀਆ ਲਾਗੂ ਕਰੇ,ਜ਼ੋ 18 ਅਕਤੂਬਰ ਦੀ ਅਪੀਲ ਜਾਰੀ ਕੀਤੀ ਗਈ ਸੀ,ਵਿਚ ਮੰਨੀਆ ਮੰਗਾ 8 ਤਰੀਕ ਤੋ ਲਾਗੂ ਕਰੇ  ਨਹੀ ਤਾਂ ਐਸੋਸੀਏਸ਼ਨ ਪੰਜਾਬ ,ਸਾਰੇ ਪੰਜਾਬ ਅੰਦਰ ਦਿਵਾਲੀ ਵਾਲੇ ਦਿਨ ਗਜਟਿਡ ਛੁੱਟੀ ਕਰੇਗੀ,ਨਿਕਲਣ ਵਾਲੇ ਸਿਟਿਆ ਲਈ ਮਨੈਜਮੈਟ ਜਿੰਮੇਵਾਰ ਹੋਵੇਗੀ ਉਹਨਾਂ ਦੱਸਿਆ ਕਿ ਐਸੋਸੀਏਸ਼ਨ ਦੀ ਸਟੈਟ ਕਮੇਟੀ ਦੀ 6 ਤਰੀਕ ਨੂੰ ਚੰਡੀਗ ਵਿਖੇ ਮੀਟਿੰਗ ਹੈ ,ਇਸ ਵਿਚ ਅਗਲੇ ਐਕਸ਼ਨ ਪ੍ਰਗਰਾਮ ਦਾ ਐਲਾਨ ਕੀਤਾ ਜਾਵੇਗਾ ,ਸਬ ਸਟੇਸ਼ਨ ਸਟਾਫ ਵੈਲਫੈਅਰ ਐਸੋਸੀਏਸ਼ਨ ਪੰਜਾਬ, 8 ਤਰੀਕ ਦੀ ਹੜਤਾਲ ਦਾ ਫੁੱਲ ਸਮਰਥਨ ਕਰਦੀ ਹੈ,ਉਹਨਾਂ ਕੰਨਟਰੈਕਟ ਅਧਾਰ  ਤੇ( :: ਐਸਐਸਏ) ਨੂੰ ਅਪੀਲ ਕੀਤੀ ਕਿ ਉਹ ਹੜਤਾਲ ਵਾਲੇ ਦਿਨ ਸਿਰਫ 8 ਘੰਟੇ ਹੀ ਡਿਉਟੀ ਕਰਨ,ਅਗਰ ਉਹਨਾਂ ਨਾਲ ਕੋਈ ਅਧਿਕਾਰੀ ਧੱਕੇ ਨਾਲ ਵੱਧ ਡਿਉਟੀ ਲੈਣ ਦੀ ਕੋਸਿਸ ਕਰਦਾ ਹੈ ਤਾ ਤੁਰੰਤ 9646114429 ਜਾਂ 9646696724,ਜਾ 9646117050  ਤੇ ਸੂਚਿਤ ਕਰਨ ਤਾਂ ਤੁਰੰਤ ਐਸੋਸੀਏਸ਼ਨ ਵਲੋ ਲੇਬਰ ਕਮਿਸ਼ਨਰ ਪੰਜਾਬ ਤੇ ਮਾਨਯੋਗ ਹਾਈ ਕੋਰਟ ਦੇ ਧਿਆਨ ਵਿਚ ਲਿਆਾਂਦਾ ਜਾਵੇਗਾ ,ਉਹਨਾਂ ਪਾਵਰ ਕਾਮ ਦੇ ਅਧਿਕਾਰੀਆ ਨੂੰ ਕਿਹਾ ਕਿ ਉਹ ਹੜਤਾਲ ਵਾਲੇ ਦਿਨ ਬਾਕੀ ਸਟਾਫ ਦੇ ਹੜਤਾਲ ਤੇ ਜਾਣ ਤੇ ਕੰਨਟਰੈਕਟ ਅਧਾਰਤ( ::/ ਐਸਐਸਏ ) 8 ਘੰਟੇ ਵੱਧ ਡਿਉਟੀ ਨਾ ਲੈਣ ,ਨਹੀ ਤਾ ਲੇਬਰ ਐਕਟ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger