ਗਿੱਦੜਬਾਹਾ ਪੁਲਿਸ ਨੇ 450 ਗ੍ਰਾਮ ਸਮੈਕ ਸਮੇਤ ਤਿੰਨ ਕਾਬੂ ਕੀਤੇ‑ ਐਸ.ਐਸ.ਪੀ.

Friday, November 23, 20120 comments

ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ, 23 ਨਵੰਬਰ ( )ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਨਸ਼ਿਆਂ ਦੇ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਅਤੇ ਨਸ਼ੇ ਦੇ ਸੌਦਾਗਰਾਂ ਖਿਲਾਫ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਨੂੰ ਉਸ ਸਮੇ ਕਾਫੀ ਵੱਢੀ ਸਫਲਤਾ ਪ੍ਰਾਪਤ ਹੋਈ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਸ੍ਰ: ਸੁਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ, ਸ੍ਰ: ਦਰਸ਼ਨ ਸਿੰਘ ਉੱਪ ਕਪਤਾਨ ਪੁਲਿਸ ਗਿੱਦੜਬਾਹਾ ਦੀ ਸੁਯੋਗ ਅਗਵਾਈ ਵਿੱਚ ਅਤੇ ਸ੍ਰ: ਦਵਿੰਦਰ ਸਿੰਘ ਇੰਸਪੈਕਟਰ ਮੁੱਖ ਅਫਸਰ ਥਾਣਾ ਗਿੱਦੜਬਾਹਾ ਦੇ ਯਤਨਾਂ ਨਾਲ 450 ਗ੍ਰਾਮ ਸਮੈਕ ਬ੍ਰਾਮਦ ਕਰਨ ਅਤੇ ਇਸਨੂੰ ਸਮਗਲਿੰਗ ਕਰਨ ਦੀ ਮੰਸ਼ਾ ਨਾਲ ਲੈ ਕੇ ਆਉਣ ਵਾਲੇ ਦੋ ਲੜਕਿਆਂ ਅਤੇ ਇੱਕ ਔਰਤ ਨੂੰ ਵੱਖ ਵੱਖ ਥਾਂਵਾਂ ਤੋ ਕਾਬੂ ਕਰਨ ਵਿੱਚ ਅਹਿਮ ਪ੍ਰਾਪਤੀ ਕੀਤੀ ਹੈ । ਘਟਨਾ ਦਾ ਵੇਰਵਾ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਮੀਡੀਆ ਨੂੰ ਦੱਸਿਆ ਗਿਆ ਕਿ ਮਿਤੀ 22 ਨਵੰਬਰ 2012 ਨੂੰ ਸ਼ਾਮ ਦੇ ਸਮੇਂ ਥਾਣਾ ਗਿੱਦੜਬਾਹਾ ਦੀ ਪੁਲਿਸ ਪਾਰਟੀ ਜਿਸਦੀ ਅਗਵਾਈ ਐਸ ਆਈ ਬੇਅੰਤ ਸਿੰਘ ਕਰ ਰਿਹਾ ਸੀ, ਇਹ ਪੁਲਿਸ ਪਾਰਟੀ ਸਰਕਾਰੀ ਜਿਪਸੀ ਤੇ ਗਸ਼ਤ ਅਤੇ ਚੈਕਿੰਗ ਸਬੰਧੀ ਗਿਦੱੜਬਾਹਾ ਤੋਂ ਥਰਾਜਵਾਲਾ ਨੂੰ ਜਾ ਰਹੀ ਸੀ ਤਾਂ ਜਦ ਇਹ ਪੁਲਿਸ ਪਾਰਟੀ ਪਿੰਡ ਹੁਸਨਰ ਪੁਲ ਪੱਕੀ ਕੱਸੀ ਜੋ ਬੰਦ ਪਈ ਹੈ ਪਾਸ ਪੁੱਜੀ ਤਾਂ ਸਾਹਮਣੇ ਤੋਂ ਇੱਕ ਔਰਤ ਜਿਸਦੇ ਹੱਥ ਵਿੱਚ ਝੋਲਾ ਪਲਾਸਟਿਕ ਫੜਿਆ ਸੀ ਆਉਂਦੀ ਦਿਖਾਈ ਦਿੱਤੀ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਘਬਰਾ ਕੇ ਇੱਕ ਪਾਸੇ ਮੁੜਨ ਲੱਗੀ । ਜਿਸਨੂੰ ਪੁਲਿਸ ਪਾਰਟੀ ਵਿੱਚ ਸ਼ਾਮਿਲ ਲੇਡੀ ਪੁਲਿਸ ਦੀ ਮੱਦਦ ਨਾਲ ਰੋਕ ਕੇ ਉਸਦਾ ਨਾਮ ਪਤਾ ਪੁੱਛਿਆ ਗਿਆ ਜਿਸਨੇਂ ਆਪਣਾ ਨਾਮ ਸਿਮਰਨਜੀਤ ਕੌਰ ਪਤਨੀ ਸੁਖਪਾਲ ਸਿੰਘ ਕੌਮ ਜੱਟ ਸਿੱਖ ਵਾਸੀ ਸਾਦੁਲ ਸ਼ਹਿਰ ਮਟੀਲੀ (ਰਾਜਸਥਾਨ) ਨਹਿਰ ਕਲੌਨੀ ਵਾਰਡ ਨੰ: 20, ਹਾਲ ਅਬਾਦ ਗੁਰੂ ਤੇਗ ਬਹਾਦਰ ਨਗਰ ਵਾਰਡ ਨੰ: 2 , ਗਲੀ ਨੰ: 6/2 ਗਿੱਦੜਬਾਹਾ ਦੱਸਿਆ। ਇਸਨੂੰ ਪੁਲਿਸ ਪਾਰਟੀ ਵੱਲੋਂ ਤਲਾਸ਼ੀ ਲਏ ਜਾਣ ਬਾਰੇ ਕਹਿਣ ਤੇ ਇਸਨੇਂ ਆਪਣੀ ਤਲਾਸ਼ੀ ਕਿਸੇ ਗਗ਼ਟਿਡ ਪੁਲਿਸ ਅਫਸਰ ਸਾਹਮਣੇ ਕਰਵਾਏ ਜਾਣ ਦੇ ਕਹਿਣ ਤੇ ਸ੍ਰ: ਦਰਸ਼ਨ ਸਿੰਘ ਉੱਪ ਕਪਤਾਨ ਪੁਲਿਸ ਗਿੱਦੜਬਾਹਾ ਨੂੰ ਮੌਕਾ ਪਰ ਬੁਲਾ ਕੇ ਉਹਨਾਂ ਦੇ ਸਾਹਮਣੇ ਤਲਾਸ਼ੀ ਲਈ ਗਈ ਤਾਂ ਉਸ ਪਾਸੋਂ 400 ਗ੍ਰਾਮ ਸਮੈਕ ਬ੍ਰਾਮਦ ਹੋਈ। ਜਿਸਤੇ ਤੁਰੰਤ ਕਾਨੂੰਨੀ ਕਾਰਵਾਈ ਕਰਦੇ ਹੋਏ ਇਸ ਔਰਤ ਦੇ ਖਿਲਾਫ ਮੁ: ਨੰਬਰ ੧੫੪ ਮਿਤੀ ੨੨.੧੧.੧੨ ਅ/ਧ ੨੧/੬੧/੮੫ ਐਨ ਡੀ ਪੀ ਐਸ ਐਕਟ ਥਾਣਾ ਗਿੱਦੜਬਾਹਾ ਦਰਜ ਕਰਵਾਇਆ ਗਿਆ ਅਤੇ ਸਬੰਧਿਤ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ। ਇਸੇ ਪ੍ਰਕਾਰ ਇੱਕ ਹੋਰ ਘਟਨਾ ਵਿੱਚ ਏ ਐਸ ਆਈ ਕਾਰਜ ਸਿੰਘ ਥਾਣਾ ਗਿੱਦੜਬਾਹਾ ਤੇ ਏ ਐਸ ਆਈ ਅਮਰੀਕ ਸਿੰਘ ਇੰਚ: ਐਂਟੀ ਨਾਰਕੌਟਿਕ ਸੈੱਲ ਸ੍ਰੀ ਮੁਕਤਸਰ ਸਾਹਿਬ ਸਮੇਤ ਪੁਲਿਸ ਪਾਰਟੀ ਨੇਂ ਪਿੰਡ ਪਿਓਰੀ ਤੋਂ ਕਰੀਬ ਦੋ ਕਿਲੋਮੀਟਰ ਪਿੱਛੇ ਪੱਕੀ ਪੁਲੀ ਨਜ਼ਦੀਕ ਇੱਕ ਮੋਟਰ ਸਾਈਕਲ ਹੀਰੋ ਹਾਂਡਾ ਸੀਡੀ ਡੀਲੈਕਸ ਨੰ: ਐਚ ਆਰ ਦੋ ਬੀ –ਗਿਆਂਰਾ ਸੱਤਤਰ ਰੰਗ ਕਾਲਾ ਪਰ ਆ ਰਹੇ ਦੋ ਮੋਨੇ ਨੌਜਵਾਨਾ ਨੂੰ ਰੋਕ ਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਤਾਂ ਉਹਨਾਂ ਆਪਣਾ ਨਾਮ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਕੌਮ ਮਜ੍ਹਬੀ ਵਾਸੀ ਦੇਸੂ ਜੋਧਾ ਅਤੇ ਮੋਟਰਸਾਈਕਲ ਦੇ ਮਗਰ ਬੈਠੇ ਨੇਂ ਆਪਣਾ ਨਾਮ ਅਵਤਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਕੌਮ ਮਜ੍ਹਬੀ ਵਾਸੀ ਦੇਸੂ ਜੋਧਾ ਥਾਣਾ ਸਿਟੀ ਡੱਬਵਾਲੀ ਜਿਲਾ ਸਿਰਸਾ (ਹਰਿਆਣਾ) ਦੱਸਿਆ।ਜਿਹਨਾਂ ਦੀ ਪੁਲਿਸ ਪਾਰਟੀ ਵੱਲੋਂ ਤਲਾਸ਼ੀ ਲਏ ਜਾਣ ਤੇ ਉਹਨਾਂ ਪਾਸ ਮੋਟਰ ਸਾਈਕਲ ਦੇ ਟੂਲ ਬੌਕਸ ਵਿੱਚੋਂ ੫੦ ਗ੍ਰਾਮ ਸਮੈਕ ਬ੍ਰਾਮਦ ਹੋਈ । ਜਿਸਤੇ ਮੁੱ: ਨੰਬਰ ੧੫੩ ਮਿਤੀ ੨੨.੧੧.੧੨ ਅ/ਧ ੨੧/੬੧/੮੫ ਐਨ ਡੀ ਪੀ ਐਸ ਐਕਟ ਥਾਣਾ ਗਿੱਦੜਬਾਹਾ ਦਰਜ ਕਰਵਾਇਆ ਗਿਆ ਅਤੇ ਦੋਸ਼ੀਆਂ ਨੂੰ ਸੰਬਧਿਤ ਮੁੱਕਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ।

ਐਸ.ਐਸ.ਪੀ. ਸ: ਸੁਰਜੀਤ ਸਿੰਘ ਜਾਣਕਾਰੀ ਦਿੰਦੇ ਹੋਏ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger