ਨਾਭਾ, 24 ਨਵੰਬਰ (ਜਸਬੀਰ ਸਿੰਘ ਸੇਠੀ)-ਪੰਜਾਬ ਪਬਲਿਕ ਸਕੂਲ ਨਾਭਾ ਵਲੋਂ ਆਯੋਜਿਤ 49ਵੀਂ ਸਰਭ ਭਾਰਤੀ ਅੰਤਰ ਪਬਲਿਕ ਸਕੂਲ ਅਥਲੈਟਿਕ ਪ੍ਰਤੀਯੋਗਤਾ (ਲੜਕਿਆਂ ਲਈ) ਦੀ ਟਰਾਫੀ ਜਿੱਤ ਕੇ ਆਪਣੇ ਸਕੂਲ ਲਈ ਇੱਕ ਵੱਡਾ ਮਾਣ ਪ੍ਰਾਪਤ ਕੀਤਾ। ਦੂਜੇ ਨੰਬਰ ਤੇ ਸ੍ਰੀ ਦਸਮੇਸ ਅਕੈਡਮੀ ਆਨੰਦਪੁਰ ਸਾਹਿਬ ਦੀ ਟੀਮ ਰਹੀ। ਲੜਕਿਆਂ ਦੀ ਸ੍ਰੇਣੀ ਵਿੱਚ ਲਾਰੰਸ ਸਕੂਲ ਲਵਡੇਲ (ਊਟੀ) ਨੇ ਚੈਂਪੀਅਨਸ਼ਿਪ ਦਿੱਤੀ ਜਦੋਂ ਕਿ ਦੂਜਾ ਸਥਾਨ ਵੈਲਮ ਗਰਲਜ਼ ਸਕੂਲ ਦੇਹਰਾਦੂਨ ਦੇ ਹਿੱਸੇ ਆਇਆ। ਤਿੰਨ ਦਿਨ੍ਹ ਚੱਲੀ ਇਸ ਚੈਂਪੀਅਨਸਿਪ ਦੌਰਾਨ ਭਵਦੀਪ ਸਿੰਘ (ਪੀ.ਪੀ.ਐਸ. ਨਾਭਾ) ਅਤੇ ਅਰਸਦੀਪ ਸਿੰਘ (ਸ੍ਰੀ ਦਸਮੇਸ ਅਕੈਡਮੀ) ਨੇ 400 ਮੀਟਰ ਅੜਿੱਕਾ ਦੌੜ ਅਤੇ 5000 ਮੀਟਰ ਦੌੜ ਵਿੱਚ ਕਰਮਵਾਰ ਨਵੇਂ ਰਿਕਾਰਡ ਬਣਾਏ। ਇਸ ਪ੍ਰਤੀਯੋਗਤਾ ਦੇ ਲੜਕਿਆਂ ਦੀ ਸ੍ਰੇਣੀ ਵਿੱਚ ਸ਼ਹਿਜਾਦ ਸਿੰਘ ਸਿੱਧੂ ਅਤੇ ਲੜਕੀਆਂ ਦੀ ਸ੍ਰੇਣੀ ਵਿੱਚ ਜਸ਼ਨਜੀਤ ਕੌਰ (ਦੋਂਵੇਂ ਵਾਈ.ਪੀ.ਐਸ. ਪਟਿਆਲਾ) ਵਧੀਆ ਐਥਲੀਟ ਐਲਾਨੇ ਗਏ। ਜਲੰਧਰ ਦੇ ਐਮ.ਐਲ.ਏ. ਪਰਗਟ ਸਿੰਘ, ਸਾਬਕਾ ਖੇਡ ਡਾਇਰੈਕਟਰ ਪੰਜਾਬ ਇਸ ਮੌਕੇ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ ਅਤੇ ਇਹ ਐਲਾਨ ਕੀਤਾ ਕਿ ਅਗਲੇ ਤਿੰਨ-ਚਾਰ ਮਹੀਨਿਆਂ ਦੇ ਅੰਦਰ-ਅੰਦਰ ਪੀ.ਪੀ.ਐਸ. ਵਿਖੇ ਐਸਟਰੋ ਟਰਫ ਲਗਾ ਦਿੱਤੀ ਜਾਵੇਗੀ। ਇਸ ਪ੍ਰਤੀਯੋਗਤਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਐਨ.ਆਈ.ਐਸ. ਪਟਿਆਲਾ ਵਲੋਂ ਤਕਨੀਕੀ ਮਾਹਿਰ ਮੁਹੱਈਆ ਕਰਵਾਏ ਗਏ। ਸਕੂਲ ਦੇ ਮੁੱਖ ਅਧਿਆਪਕ ਜਗਪ੍ਰੀਤ ਸਿੰਘ ਨੇ ਮੁੱਖ ਮਹਿਮਾਨ, ਖਿਡਾਰੀਆਂ, ਮਹਿਮਾਨਾਂ ਅਤੇ ਐਨ.ਆਈ.ਐਸ. ਪਟਿਆਲਾ ਦੇ ਮਾਹਿਰਾਂ ਦਾ ਧੰਨਵਾਦ ਕੀਤਾ। ਨਤੀਜੇ ਇਸ ਪ੍ਰਕਾਰ ਰਹੇ:- ਲੜਕੇ ਪੋਲ ਵਾਲਟ-1. ਲਵਲਜੀਤ ਸਿੰਘ (ਪੀ.ਪੀ.ਐਸ.) 2. ਅਨੰਤ ਸਿੰਘ (ਪੀ.ਪੀ.ਐਸ.), 3. ਸਿਵਮ ਰਾਣਾ (ਐਮ.ਐਨ.ਐਸ.ਐਸ, ਰਾਏ), ਹੈਮਰ ਥਰੋ - ਸ਼ਹਿਜਾਦ ਸਿੱਧੂ (ਵਾਈ.ਪੀ.ਐਸ.), 2. ਲਵਪ੍ਰੀਤ ਸਿੰਘ (ਪੀ.ਪੀ.ਐਸ.) 3. ਹਰਜੋਤ ਸਿੰਘ (ਪੀ.ਪੀ.ਐਸ.), 110 ਮੀਟਰ ਅੜਿੱਕਾ ਦੌੜ - 1. ਭਵਦੀਪ ਸਿੰਘ (ਪੀ.ਪੀ.ਐਸ.), 2. ਲਵਲਜੀਤ ਸਿੰਘ (ਪੀ.ਪੀ.ਐਸ.), 3. ਅੰਕੁਰ ਅਗਰਵਾਲ (ਐਮ.ਐਸ. ਨਵੀਂ ਦਿੱਲੀ), ਟਰਿਪਲ ਜੰਪ - ਅਰਸ਼ ਬਾਂਸਲ (ਵਾਈ.ਪੀ.ਐਸ.) 2. ਬੀ. ਉਦੇ ਕੁਮਾਰ (ਹੈਦਰਾਬਾਦ ਪਬਲਿਕ ਸਕੂਲ), ਰਮਨਦੀਪ ਸਿੰਘ (ਪੀ.ਪੀ.ਐਸ) 5000 ਮੀਟਰ ਦੌੜ - 1. ਅਰਸ਼ਦੀਪ ਸਿੰਘ (ਸ੍ਰੀ ਦਸਮੇਸ ਅਕੈਡਮੀ) 2. ਏਕਾਂਤ ਤਿਆਗੀ (ਐਸ.ਐਸ. ਕੁੰਜਪੁਰਾ ) 3. ਆਸਤਿਕ ਹੂਡਾ (ਐਸ.ਐਸ. ਕੁੰਜਪੁਰਾ), ਬਰੋਡ ਜੰਪ- 1. ਬੀ.ਉਦੇ ਕੁਮਾਰ (ਹੈਦਰਾਬਾਦ ਪਬਲਿਕ ਸਕੂਲ), 2. ਕੁਲਦੀਪ ਸਿੰਘ (ਸ੍ਰੀ ਦਸਮੇਸ ਅਕੈਡਮੀ), 3. ਰਮਨਦੀਪ ਸਿੰਘ (ਪੀ.ਪੀ.ਐਸ.) ਲੜਕੀਆਂ :- 3000 ਮੀਟਰ ਦੌੜ 1. ਜਸਨਜੀਤ ਕੌਰ (ਵਾਈ.ਪੀ.ਐਸ.) 2. ਰੀਤੂ (ਪੀ.ਪੀ.ਐਸ.) 3. ਸ਼ਾਹਾਬੀਨਾ (ਲਾਰੰਸ ਸਕੂਲ) , ਸ਼ਾਟ ਪੂੱਟ- 1. ਵੈਸ਼ਨਵੀ ਝੱਲਾ (ਮਿਊ ਕਾਲਜ ਗਰਲਜ ਅਜਮੇਰ) 2. ਸਵੀਨ (ਪੀ.ਪੀ.ਐਸ.), 3. ਮੂਮਲ ਸ਼ੇਖਾਤਵਤ (ਮਿਊ ਕਾਲਜ) , ਕਰਾਸ ਕੰਟਰੀ 1. ਰੀਤੂ (ਪੀ.ਪੀ.ਐਸ.) 2. ਸਬਨਾ ਐਸ. (ਲਾਰੰਸ ਸਕੂਲ), 3.ਸਾਹਿਬਾ ਪੀ. (ਲਾਰੰਸ ਸਕੂਲ), ਹੈਮਰ ਥਰੋ:- 1. ਗੁਨੀਵ ਸਿੱਧੂ (ਵਾਈ.ਪੀ.ਐਸ.) 2. ਨਿਮਰਤ ਸਿੰਘ (ਵੈਲਮ ਗਰਲਜ਼) 3. ਸੰਜੀਤ ਕੌਰ (ਪੀ.ਪੀ.ਐਸ.) । ਇਸ ਮੌਕੇ ਸਕੂਲ ਦੀ ਬੈਂਡ ਟੀਮ ਅਤੇ ਘੋੜ ਸਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਮੁੱਖ ਮਹਿਮਾਨ ਸ. ਪਰਗਟ ਸਿੰਘ ਐਮ.ਐਲ.ਏ., ਪੰਜਾਬ ਪਬਲਿਕ ਸਕੂਲ ਨਾਭਾ ਦੀ ਟੀਮ ਨੂੰ ਅਥਲੈਟਿਕ ਟਰਾਫੀ ਪ੍ਰਦਾਨ ਕਰਦੇ ਹੋਏ। ਮੁੱਖ ਅਧਿਆਪਕ ਜਗਪ੍ਰੀਤ ਸਿੰਘ ਵੀ ਨਾਲ ਖੜੇ ਹਨ।

Post a Comment