ਸ਼ਹਿਣਾ/ਭਦੌੜ ਨਵੰਬਰ (ਸਾਹਿਬ ਸੰਧੂ) ਚੰਡੀਗੜ•- ਸਿਖਿਆ ਵਿਭਾਗ ਵਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਐਲ. ਸੀ. ਡੀ. ਪ੍ਰੋਜੈਕਟਰ ਲਗਾ ਕੇ ਪੜਾਈ ਕਰਵਾਈ ਜਾਵੇਗੇ, ਜਿਸ ਨਾਲ ਬਲੈਕ ਬੋਰਡ ਦੀ ਮਹ¤ਤਤਾ ਖਤਮ ਹੋ ਜਾਵੇਗੀ। ਪਹਿਲੇ ਦੌਰ ਵਿਚ 500 ਸਰਕਾਰੀ ਸਕੂਲਾਂ ਲਈ ਐਲ. ਸੀ. ਡੀ. ਭੇਜ ਵੀ ਦਿ¤ਤੇ ਗਏ ਹਨ। ਜਾਣਕਾਰੀ ਅਨੁਸਾਰ ਸਿ¤ਖਿਆ ਵਿਭਾਗ ਪੰਜਾਬ ਦੇ ਸਾਰੇ ਸਕੂਲਾਂ ਨੂੰ ਹਾਈਟੈਕ ਕਰਨਾ ਚਾਹੁੰਦਾ ਹੈ, ਜਿਸ ਲਈ ਪ੍ਰਾਈਵੇਟ ਸਕੂਲਾਂ ਦੀ ਤਰਜ਼ ‘ਤੇ ਪੰਜਾਬ ਦੇ 500 ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੀ ਜਿਆਦਾ ਹਾਈਟੈਕ ਕਰਨ ਦਾ ਕੰਮ ਸ਼ੁਰੂ ਕਰ ਦਿ¤ਤਾ ਗਿਆ ਹੈ। ਸਕੂਲਾਂ ਦੀ ਆਲੀਸ਼ਾਨ ਬਿਲਡਿੰਗ ਦੇ ਨਾਲ ਹੀ ਵਿਦਿਆਰਥੀਆਂ ਨੂੰ ਪੜਉਣ ਲਈ ਬਲੈਕ ਬੋਰਡ ਦੀ ਥਾਂ ‘ਤੇ 32 ਇੰਚ ਦੀ ਐਲ. ਸੀ. ਡੀ. ਉਪਲਬਧ ਕਰਵਾਈ ਜਾ ਰਹੀ ਹੈ, ਜਿਸ ‘ਤੇ ਪ੍ਰਾਜੈਕਟਰ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਪੜਇਆ ਜਾਵੇਗਾ। ਸਿ¤ਖਿਆ ਵਿਭਾਗ ਵਿਭਾਗ ਨੇ ਇਸ ਕੰਮ ਨੂੰ ਅਮਲੀ ਰੂਪ ਦੇਣ ਲਈ ਸਰਗਰਮੀ ਵਧਾ ਦਿ¤ਤੀ ਹੈ। ਅਧਿਆਪਕਾਂ ਦੇ ਪ੍ਰਵੇਸ਼ ਪੰਜਾਬ ਸਕੀਮ ਤਹਿਤ ਟਰੇਂਡ ਕਰਨ ਲਈ ਪੰਜ ਪੰਜ ਦਿਨਾ ਦੇ ਸੈਮੀਨਾਰ ਵੀ ਲਗਾਏ ਜਾ ਰਹੇ ਹਨ।

Post a Comment