ਸ਼ਹਿਣਾ/ਭਦੌੜ ਨਵੰਬਰ (ਸਾਹਿਬ ਸੰਧੂ) ਭਦੌੜ ਦੇ ਨਜ਼ਦੀਕ ਪਿੰਡ ਨੈਣੇਵਾਲ ਵਿਖੇ ਇੱਕ ਅਣਪਛਾਤੇ ਵਿਅਕਤੀ ਵੱਲੋਂ ਇੱਕ ਪ੍ਰਵਾਸੀ ਵਿਅਕਤੀ ਨੂੰ ਟੱਕਰ ਮਾਰ ਗੰਭੀਰ ਰੂਪ ਵਿੱਚ ਜਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹਰੀ ਰਾਮ ਪ੍ਰਵਾਸ ਪੁੱਤਰ ਬੁੱਪੀ ਰਾਮ ਪ੍ਰਵਾਸੀ ਵਿਅਕਤੀ ਜੋ ਸਾਇਕਲ ਤੇ ਨੈਣੇਵਾਲ ਨੂੰ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫਤਾਰੀ ਮੋਟਰਸਾਇਕਲ ਨੇ ਨੇ ਹਰੀ ਰਾਮ ਨੂੰ ਸਾਹਮਣੇ ਤੋਂ ਟੱਕਰ ਮਾਰ ਫਰਾਰ ਹੋ ਗਿਆ। ਇਸ ਦੁਰਘਟਨਾਂ ਵਿੱਚ ਵਿਅਕਤੀ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ। ਰਾਹਗੀਰਾ ਨੇ ਤਰੁੰਤ ਇਸ ਦੀ ਸੂਚਨਾਂ 108 ਨੂੰ ਦਿੱਤੀ ਤੇ 108 ਨੇ ਮੌਕੇ ਪਰ ਪਹੁੰਚ ਉਕਤ ਵਿਅਕਤੀ ਨੂੰ ਹਸਪਤਾਲ ਵਿਖੇ ਦਾਖਿਲ ਕਰਵਾਇਆ। ਜਿਥੇ ਡਾਕਟਰਾਂ ਨੇ ਉਸ ਦੀ ਮਲੱ•ਮ ਪੱਟੀ ਕਰ ਥਾਣੇ ਰੁੱਕਾ ਭੇਜ਼ ਦਿੱਤਾ ਸੀ।

Post a Comment