ਮੇ ਸਮੇ ਤੋਂ ਇਲਾਜ਼ ਲਈ ਤਰਸ ਰਹੀ ਗਰਮੀਤ ਕੌਰ ਧੌਲਾ ਨੂੰ ਮਿਲੀ 50 ਹਜ਼ਾਰ ਦੀ ਦਾਨ ਰਾਸ਼ੀ

Sunday, November 11, 20120 comments

ਪੇਟ ਦੇ ਬਾਹਰ ਮਲ ਤਿਆਗ ਲਈ ਲੱਗੀ ਥੈਲੀ ਹੋਈ ਲੀਕ, ਲੱਖਾ ਰੁਪਏ ਖਰਚ ਆਉਣ ਦੀ ਸੰਭਾਵਨਾ
ਸ਼ਹਿਣਾ/ਭਦੌੜ 12 ਨਵੰਬਰ (ਸਾਹਿਬ ਸੰਧੂ) ਪਿਛਲੇ ਦਿਨੀ ਮੀਡੀਆ ਰਾਹੀ ਬਰਨਾਲਾ ਜਿਲ ਦੇ ਪਿੰਡ ਧੌਲਾ ਦੀ ਗੁਰਮੀਤ ਕੌਰ ਪਤਨੀ ਬਲੌਰ ਸਿੰਘ ਦੀ ਤਰਸਯੋਗ ਹਾਲਤ ਅਤੇ ਇਲਾਜ਼ ਲਈ ਪੈਸਾ ਨਾ ਹੋਣ ਦੀ ਹਾਲਤ ਬਾਰੇ ਛਾਪਿਆ ਗਿਆ ਸੀ ਤੇ ਉਕਤ ਔਰਤ ਗੁਰਮੀਤ ਕੌਰ ਦੀ ਹਾਲਤ ਬਾਰੇ ਪਤਾ ਲੱਗਣ ਤੇ ਵਿਦੇਸ਼ਾਂ ਵਿੱਚੋਂ ਦਾਨੀਆਂ ਵਿਅਕਤੀਆਂ ਨੇ ਇਸ ਦੇ ਇਲਾਜ਼ ਲਈ ਸਹਾਇਤਾ ਰਾਸ਼ੀ ਉਕਤ ਔਰਤ ਨੂੰ ਭੇਜ਼ੀ।
      ਇਹ 50 ਹਜ਼ਾਰ ਦੀ ਦਾਨ ਰਾਸ਼ੀ ਗੁਰੂ ਨਾਨਕ ਭਲਾਈ ਟਰੱਸਟ ਹਾਗਕਾਂਗ ਦੀ ਸੰਗਤ ਵੱਲੋਂ ਇੱਕਠੀ ਕਰਕੇ ਭੇਜ਼ੀ ਗਈ। ਜਿਸ ਨੂੰ ਮਹਿਰਾਜ਼ ਪੱਤੀ ਕਰਮਚੰਦ ਕੋਠੇ ਕਪਾਹ ਵਾਲੇ ਦੇ ਪਤਵੰਤੇ ਸ਼ਜਣਾ ਕੁਲਵੰਤ ਸਿੰਘ, ਵਕੀਲ ਸਿੰਘ ਐਸ. ਐਸ. , ਜਗਸੀਰ ਸਿੰਘ, ਨਾਜਮ ਸਿੰਘ, ਗੁਰਪ੍ਰੀਤ ਸਿੰਘ ਮੰਗਾ ਰਾਹੀ ਭਾਈ ਜਗਸੀਰ ਸਿੰਘ ਮੌੜ ਨਾਭਾ ਮੈਂਬਰ ਪ੍ਰਚਾਰਿਕ ਗੁਰਮਿਤ ਸੇਵਾ ਲਹਿਰ ਅਤੇ ਧੌਲਾ ਦੇ ਲੋਕ ਸੇਵਾ ਯੂਥ ਕਲੱਬ ਦੇ ਪ੍ਰਧਾਨ ਸਤਪਾਲ ਸਿੰਘ ਦੀ ਹਾਜ਼ਰੀ ਵਿੱਚ ਉਕਤ ਪਰਿਵਾਰ ਨੂੰ ਸੌਂਪਿਆਂ। ਜ਼ਿਕਰਯੋਗ ਹੈ ਕਿ ਧੌਲਾ ਦੀ ਦਲਿਤ ਗਰੀਬ ਪਰਿਵਾਰ ਦੀ ਗੁਰਮੀਤ ਕੌਰ ਜੋ ਪਿੰਡ ਧੌਲਾ ਸਿਲੇਮਾ ਪੱਤੀ ਨੇੜੇ ਆਟਾ ਚੱਕੀ ਧੌਲਾ ਦੀ ਰਹਿਣ ਵਾਲੀ ਹੈ ਤੇ ਇਸ ਦੀ ਪੇਟ ਦੀ ਪਿਨਟਿਕਸ ਦੀ ਨਾੜ ਫਟ ਜਾਣ ਕਾਰਨ ਡਾਕਟਰਾਂ ਨੇ ਮਲ ਤਿਆਗ ਲਈ ਇਸ ਦੇ ਬਾਹਰ ਥੈਲੀ ਲਗਾ ਦਿੱਤੀ ਸੀ ਤੇ ਇਸ ਉਤੇ ਸਵਾ ਕੁ ਦੋ ਲੱਖ ਰੁਪਏ ਦਾ ਖਰਚ ਆਇਆ ਸੀ ਤੇ ਹੁਣ ਇਹ ਥੈਲੀ ਲੀਕ ਹੋ ਜਾਣ ਕਾਰਨ ਡਾਕਟਰਾਂ ਵੱਲੋਂ ਅਪ੍ਰੇਸ਼ਨ ਹੀ ਇਲਾਜ਼ ਦੱਸਿਆ ਜਿਸ ਉਤੇ ਵੀ ਡੇਢ ਦੋ ਕੁ ਲੱਖ ਰੁਪਏ ਖਰਚ ਆਉਣ ਦੀ ਸੰਭਾਵਨਾ ਹੈ।  ਗੁਰਮਿਤ ਸੇਵਾ ਲਹਿਰ ਦੇ ਮੈਂਬਰਾਂ ਤੋਂ ਇਹ ਪਰਿਵਾਰ ਏਨਾ ਪ੍ਰਭਾਵਿਤ ਹੋਇਆ ਕਿ ਇਸ ਪਰਿਵਾਰ ਨੇ ਹੁਣ ਤੋਂ ਪੂਰਨ ਰੂਪ ਵਿੱਚ ਸਿੱਖੀ ਗ੍ਰਹਿਣ ਕਰ ਜੀਵਨ ਜੀਣ ਦਾ ਪ੍ਰਣ ਕੀਤਾ ਹੈ।
 
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger