ਭਦੌੜ 12 ਨਵੰਬਰ (ਸਾਹਿਬ ਸੰਧੂ) ਸਹਿਕਾਰੀ ਸਭਾ ਉਗੋਕੇ ਦੇ ਚੌਕੀਦਾਰ ਮਿਠੂ ਸਿੰਘ ਨੇ ਸਭਾ ਦੀ ਖ਼ਾਲੀ ਥਾਂ ਵਿਚ ਸਾਢੇ ਅਠ
ਫੁਟ
ਉਚੇ ਨਰਮੇ ਦੀ ਫ਼ਸਲ ਪੈਦਾ ਕਰ ਕੇ ਮਿਸਾਲ ਕਾਇਮ ਕਰ ਦਿਤੀ ਹੈ। ਸਹਿਕਾਰੀ ਸਭਾ ਦੇ ਸੈਕਟਰੀ ਭੋਲਾ ਸਿੰਘ ਮਾਨ ਨੇ ਦਸਿਆ ਕਿ ਚੌਕੀਦਾਰ ਮਿਠੂ ਸਿੰਘ ਨੇ 658 ਪੀ ਨਰਮੇ ਦਾ ਬੀਜ ਸਭਾ ਦੀ ਖ਼ਾਲੀ ਥਾਂ ਬੀਜ ਦਿਤਾ। ਉਕਤ ਨਰਮੇ ਦੇ ਬੂਟੇ ਬਿਨਾਂ ਖਾਦ ਤੋਂ ਸਪਰੇਅ ਸਾਢੇ ਅਠ
ਫੁਟ
ਵਧੇ ਹੀ ਨਹੀਂ ਫਲ ਵੀ ਆਸ ਤੋਂ ਕਿਤੇ ਵਧ
ਲਗਿਆ। ਉਨ ਦਸਿਆ ਨਰਮੇ ਨੂੰ ਚੁਗਣ ਲਈ ਮਿਠੂ ਸਿੰਘ ਨੇ ਪੌੜੀ ਦੀ ਵਰਤੋਂ ਕੀਤੀ। ਇਸ ਸਮੇਂ ਕਰਮ ਸਿੰਘ ਮੌੜ, ਰਣਧੀਰ ਸਿੰਘ ਸੰਤਪੁਰਾ ਵੀ ਹਾਜ਼ਰ ਸਨ।
Post a Comment