ਜਸਟਿਸ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਕਥਤ ‘ਕਹਾਣੀਆਂ’ ਪੁਰ ਕੋਈ ਵਿਸ਼ਵਾਸ ਨਹੀਂ

Sunday, November 11, 20120 comments

ਨਵੀਂ ਦਿੱਲੀ : 12, ਨਵੰਬਰ, 2012 :ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਸਿੱਖ ਪੰਥ ਦੇ ਮੁੱਖੀਆਂ, ਵਿਦਵਾਨਾਂ ਅਤੇ ਸਿੱਖ ਇਤਿਹਾਸ ਦੇ ਖੋਜੀਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੇ ਵਾਰਿਸਾਂ ਦੀ ਖੋਜ ਕਰ, ਉਨ੍ਹਾਂ ਨੂੰ ਪੰਥ ਨਾਲ ਜੋੜਨ, ਉਨ੍ਹਾਂ ਅਤੇ ਉਨ੍ਹਾਂ ਪਾਸ ਸੁਰਖਿਅਤ ਚਲੀਆਂ ਆ ਰਹੀਆਂ ਸਿੱਖ ਵਿਰਾਸਤ ਨਾਲ ਸੰਬੰਧਤ ਇਤਿਹਾਸਿਕ ਨਿਸ਼ਾਨੀਆਂ ਦੀ ਸੰਭਾਲ ਕਰਨ ਦੇ ਉਪਰਾਲਿਆਂ ਨਾਲ, ਸਿੱਖ ਇਤਿਹਾਸ ਅਤੇ ਸਿੱਖੀ ਦੀ ਵਿਰਾਸਤ ਦੇ ਖਜ਼ਾਨੇ ਨੂੰ ਭਰਪੂਰ ਕਰਨ ਪ੍ਰਤੀ ਆਪਣੇ ਆਪਨੂੰ ਸਮਰਪਤ ਕਰਨਾ ਚਾਹੀਦਾ ਹੈ। ਜਸਟਿਸ ਸੋਢੀ ਨੇ ਕਿਹਾ ਕਿ ਪੰਥ ਅਜ ਤਕ ਨੀਲੇ ਘੋੜਿਆਂ ਨੂੰ, ਸ੍ਰੀ ਗੁਰੂ ਗੋੰਿਬੰਦ ਸਿੰਘ ਜੀ ਦੇ ਨੀਲੇ ਘੋੜੇ ਦੀ ਅੰਸ ਸਵੀਕਾਰ ਕਰ ਨਾ ਕੇਵਲ ਉਨ੍ਹਾਂ ਦੀ ਸੇਵਾ-ਸੰਭਾਲ ਕਰਦਾ ਚਲਿਆ ਆ ਰਿਹਾ ਹੈ, ਸਗੋਂ ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨੋਂ ਵੀ ਪਿਛੇ ਨਹੀਂ ਰਹਿ ਰਿਹਾ, ਹਾਲਾਂਕਿ ਇਹ ਨਿਸ਼ਚਿਤ ਨਹੀਂ ਕਿ ਉਹ ਸਚਮੁਚ ਹੀ ਗੁਰੂ ਸਾਹਿਬ ਦੇ ਨੀਲੇ ਘੋੜੇ ਦੀ ਹੀ ਅੰਸ ਹਨ। ਉਨ੍ਹਾਂ ਕਿਹਾ ਕਿ ਪ੍ਰੰਤੂ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੇ ਵਾਰਿਸਾਂ ਬਾਰੇ ਤਾਂ ਕੋਈ ਸ਼ੰਕਾ ਨਹੀਂ ਹੋਵੇਗੀ। ਉਨ੍ਹਾਂ ਦਸਿਆ ਕਿ ਬੀਤੇ ਦਿਨੀਂ ਇੱਕ ਖਬਰ ਆਈ ਸੀ, ਜਿਸ ਵਿੱਚ ਦਸਿਆ ਗਿਆ ਹੋਇਆ ਸੀ ਕਿ ਮਹਾਰਾਜਾ ਦਲੀਪ ਸਿੰਘ ਦੀ ਇੱਕ ਬੇਟੀ ਨੇ ਸਵਰਗਵਾਸ ਹੋਣ ਤੋਂ ਕੁਝ ਸਮਾਂ ਪਹਿਲਾਂ ਆਪਣੇ ਪਾਸ ਸੁਰਖਿਅਤ ਮਹਾਰਾਜਾ ਦਲੀਪ ਸਿੰਘ ਦੀਆਂ ਇਤਿਹਾਸਕ ਵਸਤਾਂ ਲਾਹੌਰ ਸਥਿਤ ਸਿੱਖ ਅਜਾਇਬ ਘਰ ਨੂੰ ਸੌਂਪ ਦਿੱਤੀਆਂ ਸਨ। ਇਹ ਖਬਰ ਇਸ ਗਲ ਦਾ ਪ੍ਰਤੱਖ ਸਬੂਤ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੀ ਅੰਸ ਇਸ ਧਰਤੀ ਪੁਰ ਮੌਜੂਦ ਹੈ, ਜਿਸਦੀ ਭਾਲ ਕਰ ਉਸਨੂੰ ਪੰਥ ਨਾਲ ਜੋੜ, ਉਸਦੀ ਸੰਭਾਲ ਕਰਨ ਦੀ ਬਹੁਤ ਲੋੜ ਹੈ।
ਜਸਟਿਸ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਉਨ੍ਹਾਂ ਕਥਤ ‘ਕਹਾਣੀਆਂ’ ਪੁਰ ਕੋਈ ਵਿਸ਼ਵਾਸ ਨਹੀਂ, ਜਿਨ੍ਹਾਂ ਰਾਹੀਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਸੀ ਕਿ ਜੋ ਉਨ੍ਹਾਂ ਦੇ ਜੋਤੀਜੋਤ ਸਮਾਉਣ ਵਾਲੇ ਸਥਾਨ ਤੇ ਯਾਦਗਾਰ ਕਾਇਮ ਕਰੇਗਾ, ਉਸਦੀ ਅੰਸ ਖਤਮ ਹੋ ਜਾਇਗੀ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਇਸ ਗਲ ਦਾ ਗੁਆਹ ਹੈ ਕਿ ਕਿਸੇ ਵੀ ਗੁਰੂ ਸਾਹਿਬ ਨੇ ਕਿਸੇ, ਇਥੋਂ ਤਕ ਕਿ ਜੀਵਨ ਭਰ ਦੁਸ਼ਮਣੀਆਂ ਪਾਲਦੇ ਆਇਆਂ ਵਿਚੋਂ ਵੀ ਕਿਸੇ ਨੂੰ ਬਦ-ਅਸੀਸ ਨਹੀਂ ਸੀ ਦਿੱਤੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਬੇਦਾਵਾ ਲਿਖਕੇ ਦੇ ਗਏ ਸਿਖਾਂ ਨੂੰ ਵੀ ਬਦ-ਅਸੀਸ ਨਹੀਂ ਸੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਕਰਕੇ ਇਹ ਗਲ ਕਿਵੇਂ ਸਵੀਕਾਰ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਨੇ ਆਪਣੇ ਜੋਤੀਜੋਤ ਸਮਾਉਣ ਵਾਲੇ ਸਥਾਨ ਤੇ ਸ਼ਰਧਾ ਨਾਲ ਯਾਦਗਾਰ ਬਣਾਉਣ ਵਾਲੇ ਨੂੰ, ਅੰਸ ਖਤਮ ਹੋਣ ਦੀ ਬਦ-ਅਸੀਸ ਦੇ ਦਿੱਤੀ ਹੋਵੇਗੀ? ਉਨ੍ਹਾਂ ਕਿਹਾ ਕਿ ਇਸ ਕਰਕੇ ਇਸ ਕਥਤ ਕਹਾਣੀ ਦੀ ਮਾਨਤਾ ਤੋਂ ਬਾਹਰ ਨਿਕਲ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਦੀ ਅੰਸ ਦੀ ਭਾਲ ਕਰ ਉਸਨੂੰ ਪੰਥ ਨਾਲ ਜੋੜ, ਉਸਦੀ ਸੰਭਾਲ ਕਰਨ ਦੀ ਜ਼ਿਮੇਂਦਾਰੀ ਸੰਭਾਲਣੀ ਚਾਹੀਦੀ ਹੈ।
Share this article :

Post a Comment

 
Support : Creating Website | Johny Template | Mas Template
Copyright © 2011. SAFALSOCHNEWS - All Rights Reserved
Template Created by Creating Website Published by Mas Template
Proudly powered by Blogger