ਨਾਭਾ , 23 ਨਵੰਬਰ (ਜਸਬੀਰ ਸਿੰਘ ਸੇਠੀ)-ਅੱਜ ਨਾਭਾ ਦੇ ਭੀਖੀ ਮੌੜ ਤੇ ਸਥਿਤ ਪੁਰਸਾਰਥੀ ਕੰਨਿਆਂ ਪਾਠਸਾਲਾ ਵਿੱਚ ਬਾਈ ਬਿਮਲਾਸੁੱਖ ਨੰਦ ਜੀ ਦੀ ੍ਰਪੇਰਨਾ ਸਦਕਾ ਸਵ.ਸ੍ਰੀ ਨੰਦ ਲਾਲ ਛਾਬੜਾ ਦੀ ਨਿੱਘੀ ਯਾਦ ਵਿੱਚ 50 ਗਰੀਬ ਤੇ ਜਰੂਰਤਮੰਦ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਵੰਡੀਆਂ ਗਈਆਂ। ਇਸ ਮੌਕੇ ਤੇ ਬਾਈ ਬਿਮਲਾਸੁੱਖ ਨੰਦ ਜੀ ( ਮਧੂ ਬਾਈ ਜੀ ) ਨੇ ਬੱਚਿਆਂ ਨੂੰ ਬੂਟ ਅਤੇ ਜੁਰਾਬਾਂ ਵੰਡੀਆਂ ਉਥੇ ਹੀ ਉਹਨਾਂ ਆਪਣੇ ਵਚਨਾਂ ਵਿੱਚ ਫਰਮਾਇਆ ਕਿ ਇਨਸਾਨ ਨੂੰ ਚਾਹੀਦਾ ਹੈ ਕਿ ਉਹ ਆਪਣੀ ਦੌਲਤ ਦਾ ਸਦਉਪਯੋਗ ਕਰੇ ਤੇ ਅਜਿਹੇ ਬੱਚਿਆਂ ਦੀ ਮੱਦਦ ਕਰੇ। ਇਸ ਮੌਕੇ ਤੇ ਸਕੂਲ ਦੀ ਪਿੰ੍ਰਸੀਪਲ ਸ੍ਰੀਮਤੀ ਵੀਨਾ ਵਰਮਾਂ ਨੇ ਪੂਜਯ ਮਧੂ ਬਾਈ ਜੀ ਦਾ ਸਕੂਲ ਪੁੱਜਣ ਤੇ ਧੰਨਵਾਦ ਕੀਤਾ। ਇਸ ਮੌਕੇ ਤੇ ਸਕੂਲ ਦੇ ਬੱਚਿਆਂ ਨੂੰ ਰੈਫਰੈਸਮੈਟ ਵੀ ਵੰਡੀ ਗਈ । ਇਸ ਮੌਕੇ ਤੇ ਪ੍ਰਸਿੱਧ ਸਮਾਜ ਸੇਵਕ ਸਾਂਤੀ ਪ੍ਰਕਾਸ ਛਾਬੜਾ, ਤੇਜਾ ਸਿੰਘ ਨਗਰ ਕੌਸਲ ਨਾਭਾ, ਵਰਿੰਦਰ ਕੁਮਾਰ ਵਰਮਾਂ, ਜਤਿੰਦਰ ਮੇਹਦੀਰੱਤਾ, ਮੋਨੂੰ ਦੁਲੱਦੀ, ਕਰਨ ਛਾਬੜਾ, ਮੈਡਮ ਸੁਨੀਤਾ ਰਾਣੀ, ਮੈਡਮ ਮੂਰਤੀ, ਕਾਤਾਂ ਰਾਣੀ ਅਤੇ ਮੈਡਮ ਸੁਨੀਤਾ ਕਾਲੜਾ ਵੀ ਮੌਜੂਦ ਸਨ।

Post a Comment