ਨਾਭਾ, 23 ਨਵੰਬਰ (%ਸਬੀਲ ਸਿੰ5 ਸੇ÷ੀ) ਪੰਜਾਬੀ ਯੂਨੀਵਰਸਿਟੀ ਦਾ ਲੋਕ ਮੇਲਾ 2012 ਜੋ 19, 20 ਨਵੰਬਰ ਨੂੰ ਯੂਨੀਵਰਸਿਟੀ ਕੈਂਪਸ ਵਿਖੇ ਹੋਇਆ। ਇਸ ਵਿਚ ਸਰਕਾਰੀ ਰਿਪੁਦਮਨ ਨਾਭਾ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਵਿਜੈ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ ਅਤੇ ਯੂਥ ਕੁਆਰਡੀਨੇਟਰ ਪ੍ਰੋਫੈਸਰ ਮੁਖਤਿਆਰ ਸਿੰਘ ਦੀ ਅਣਥੱਕ ਮਿਹਨਤ ਸਦਕਾ ਵੱਧ ਚੜ੍ਹਕੇ ਹਿੱਸਾ ਲਿਆ। ਜਿਸ ਵਿਚ ਸੰਗੀਤ ਵਿਭਾਗ ਦੇ ਪ੍ਰੋਫੈਸਰ ਹਰਵਿੰਦਰ ਸਿੰਘ, ਪ੍ਰੋ: ਆਮੀ ਭੱਲਾ, ਪ੍ਰੋ. ਲਲਿਤਾ ਜੈਨ ਨੇ ਆਪਣੇ ਵਿਦਿਆਰਥੀਆਂ ਨੂੰ ਲੋਕ ਸਾਜ ਵਾਦਨ ਕਵਿਸ਼ਰੀ ਗਾਇਨ ਅਤੇ ਵਾਰ ਗਾਇਨ ਦੀ ਤਿਆਰੀ ਕਰਵਾਈ, ਇਸਦੇ ਨਾਲ ਹੀ ਕਾਲਜ ਦੇ ਹੋਰ ਵਿਦਿਆਰਥੀਆਂ ਨੇ ਪਰਾਂਦਾ ਬਣਾਉਣ, ਇੰਨੂ ਸਜਾਉਣ, ਗੁੱਡੀਆਂ ਪਟੋਲੇ, ਮਿੱਟੀ ਦੇ ਖਿਡੌਣੇ, ਛਿੱਕੂ ਬਣਾਉਣ, ਰੱਸਾ ਵਟਾਈ, ਰਵਾਇਤੀ ਪਹਿਰਾਵਾ ਪ੍ਰਦਰਸ਼ਨੀ ਵਿਚ ਭਾਗ ਲਿਆ ਅਤੇ ਸ਼ਾਨਦਾਰ ਪੇਸ਼ਕਾਰੀ ਕੀਤੀ। ਇਨ੍ਹਾਂ ਵਿਚ ਕੁਲਵਿੰਦਰ ਕੌਰ ਨੇ ਪਰਾਂਦਾ ਬੁਣਾਈ ਵਿਚ ਦੂਜਾ ਸਥਾਨ, ਦਿਵਿਆ ਅਹੁਜਾ ਨੇ ਇੰਨੂ ਬਣਾਉਣ ਵਿਚ ਦੂਜਾ ਅਤੇ ਵਾਰ ਗਾਇਨ ਵਿਚ ਸਤਨਾਮ ਸਿੰਘ, ਸੇਵਕ ਸਿੰਘ, ਗੁਰਪ੍ਰੀਤ ਸਿੰਘ ਅਤੇ ਜਗਦੀਪ ਸਿੰਘ ਨੇ ਚੌਥਾ ਸਥਾਨ ਪ੍ਰਾਪਤ ਕਰਕੇ ਸਰਕਾਰੀ ਰਿਪੁਦਮਨ ਕਾਲਜ ਨਾਭਾ ਦਾ ਨਾਮ ਰੋਸ਼ਨ ਕੀਤਾ।

Post a Comment