ਨਾਭਾ , 23 ਨਵੰਬਰ (ਜਸਬੀਰ ਸਿੰਘ ਸੇਠੀ)-ਐਸ.ਐਸ.ਪੀ ਪਟਿਆਲਾ ਗੁਰਪ੍ਰੀਤ ਸਿੰਘ ਗਿੱਲ ਦੇ ਆਦੇਸ਼ਾ ਤੇ ਪੁਲਿਸ ਵੱਲੋਂ ਪਟਿਆਲਾ ਗੇਟ ਵਿਖੇ ਦੁਕਾਨਦਾਰ ਤੇ ਹਮਲੇ ਦੇ ਕੇਸ ਨੂੰ ਸੁਲਝਾ ਲਿਆ ਹੈ। ਇਸ ਸਬੰਧੀ ਅੱਜ ਥਾਣਾ ਕੋਤਵਾਲੀ ਨਾਭਾ ਦੇ ਇੰਚਾਰਜ ਇੰ: ਗੁਰਿੰਦਰ ਸਿੰਘ ਬੱਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋੲ ੇ ਦੱਸਿਆ ਕਿ ਦੁਕਾਨਦਾਰ ਮਨਪ੍ਰੀਤ ਸਿੰਘ ਤੇ ਹੋਏ ਜਾਨਲੇਵਾ ਹਮਲੇ ਵਿੱਚ ਕਥਿਤ ਸੱਤ ਨੌਜਵਾਨ ਦੋਸ਼ੀਆਂ ਨੂੰ ਪੁਲਿਸ ਪਾਰਟੀ ਨੇ ਮੁਖਬਰੀ ਦੇ ਆਧਾਰ ਤੇ ਸ਼ਾਹੀ ਸਮਾਧਾ ਸਰਕੂਲਰ ਰੋਡ ਨਾਭਾ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਨ•ਾਂ ਦੱਸਿਆ ਕਿ ਪੁਲਿਸ ਪਾਰਟੀ ਨੇ ਸਿਕੰਦਰ ਸਿੰਘ ਪੁੱਤਰ ਲਾਭ ਸਿੰਘ ਵਾਸੀ ਲੁਬਾਣਾ ਟੇਕੂ, ਸੁਖਵਿੰਦਰ ਸਿੰਘ ਉਰਫ ਗੋਲੂ ਪੁੱਤਰ ਰਣਜੀਤ ਸਿੰਘ ਵਾਸੀ ਸਹੋਲੀ, ਅਮ੍ਰਿਤਪਾਲ ਸਿੰਘ ਉਰਫ ਅ੍ਰਮਤੀ ਪੁੱਤਰ ਅਮਰੀਕ ਸਿੰਘ ਵਾਸੀ ਕੈਦੂਪੁਰ, ਸਤਨਾਮ ਸਿੰਘ ਉਰਫ ਸੱਤਾ ਵਾਸੀ ਕੈਦੂਪੁਰ, ਵਰਿੰਦਰ ਸਿੰਘ ਉਰਫ ਬੱਬਾ ਪੁੱਤਰ ਚਰਨਜੀਤ ਸਿੰਘ ਵਾਸੀ ਸਹੋਲੀ, ਕੁਲਦੀਪ ਸਿੰਘ ਉਰਫ ਜੱਸੀ ਪੁੱਤਰ ਮਲੂਕਾ ਰਾਮ ਵਾਸੀ ਬਾਜੀਗਰ ਬਸਤੀ ਨਾਭਾ, ਜਰਨੈਲ ਸਿੰਘ ਉਰਫ ਜੈਲਾ ਪੁੱਤਰ ਜੰਗ ਸਿੰਘ ਵਾਸੀ ਕੈਦੂਪੁਰ ਨੂੰ ਇਸ ਮਾਮਲੇ ਵਿੱਚ ਨਾਮਜਦ ਕੀਤਾ ਹੈ। ਥਾਣਾ ਇੰਚਾਰਜ ਗੁਰਿੰਦਰ ਸਿੰਘ ਬੱਲ ਅਨੁਸਾਰ ਵਾਰਦਾਤ ਵਿੱਚ ਇੱਕ ਔਰਤ ਸਾਨੂ ਗਾਬਾ ਪਤਨੀ ਮਨੋਜ ਕੁਮਾਰ ਵਾਸੀ ਪੁਰਾਣੀ ਨਾਭੀ ਨਾਭਾ ਨਾਲ ਨਜਾਇਜ਼ ਸਬੰਧਾ ਦੇ ਚਲਦਿਆਂ ਦੋਸ਼ੀਆਂ ਨੇ ਇਸ ਘਟਨਾਂ ਨੂੰ ਅੰਜਾਮ ਦਿੱਤਾ ਹੈ। ਉਨ•ਾਂ ਇਹ ਵੀ ਦੱਸਿਆ ਕਿ ਕਥਿਤ ਦੋਸ਼ੀਆਂ ਕੋਲੋ ਇਸ ਘਟਨਾਂ ਵਿੱਚ ਵਰਤੇ ਗਏ ਤੇਜਧਾਰ ਹਥਿਆਰ ਅਤੇ ਵਾਹਨ ਵੀ ਕਬਜੇ ਵਿੱਚ ਲੈ ਲਏ ਗਏ ਹਨ।
ਥਾਣਾ ਕੋਤਵਾਲੀ ਵਿਖੇ ਦੁਕਾਨਦਾਰ ਮਨਪ੍ਰੀਤ ਸਿੰਘ ਤੇ ਹਮਲੇ ਵਿੱਚ ਕਥਿਤ ਦੋਸ਼ੀ ਥਾਣਾ ਇੰਚਾਰਜ ਗੁਰਿੰਦਰ ਸਿੰਘ ਬੱਲ ਤੇ ਪੁਲਿਸ ਪਾਰਟੀ ਨਾਲ। ਤਸਵੀਰ : ਜਸਬੀਰ ਸਿੰਘ ਸੇਠੀ

Post a Comment