ਸਮਰਾਲਾ 21 ਨਵੰਬਰ ( ਪੱਤਰ ਪ੍ਰੇਰਕ ) ਪਿੰਡ ਘੁਲਾਲ ਦੇ ਸ਼ਹੀਦ ਭਗਤ ਸਿੰਘ ਯੂਥ ਵੈਲਫੇਅਰ ਐਂਡ ਸਪੋਰਟਸ ਕਲੱਬ, ਵੱਲੋ ਕਰਵਾਏ ਜਾ ਰਹੇ ਤਿੰਨ ਰੋਜਾ ਖੇਡ ਮੇਲੇ ਦੇ ਦੂਜੇ ਦਿਨ ਦਾ ਉਦਘਾਟਨ ਗੁਰਮੀਤ ਸਿੰਘ ਚੌਕੀ ਇੰਚਾਰਜ ਖੇੜੀ ਨੌਧ ਸਿੰਘ ਨੇ ਕੀਤਾ । ਇਸ ਖੇਡ ਮੇਲੇ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਮਾਂਗਟ ਅਤੇ ਤਰਨਜੀਤ ਸਿੰਘ ਨੇ ਦੱਸਿਆ ਕਿ ਇਸ ਖੇਡ ਮੇਲੇ ਦਾ ਜਿਸ ਵਿਚ ਕਬੱਡੀ 47, 55, 62 ਕਿੱਲੋਂ, ਤਾਸ਼ ਸੀਪ, ਕੁੱਤਿਆਂ ਦੀਆਂ ਦੌੜਾਂ, ਵਾਲੀਵਾਲ ਸੂਟਿੰਗ ਦੇ ਦਿਲਕਸ਼ ਮੁਕਾਬਲੇ ਹੋਏ ਜਿਸਦਾ ਦਰਸ਼ਕਾਂ ਵੱਲੋਂ ਖੂਬ ਮਾਣਿਆ ਗਿਆ । ਕਬੱਡੀ 47 ਕਿਲੋਂ ਵਿੱਚ ਜੱਸੋਵਾਲ ਸੂਦਾ ਪਹਿਲਾ, ਘੁਲਾਲ ਦੂਜਾ, 55 ਕਿਲੋਂ ਲੱਲ ਕਲਾਂ ਪਹਿਲਾ, ਭਾਦਸੋਂ ਦੀ ਟੀਮ ਦੂਸਰੇ ਸਥਾਨ ਤੇ ਰਹੀ । ਕੁੱਤਿਆਂ ਦੀਆਂ ਦੌੜਾਂ ਵਿਚ ਰਾਇਲ ਗਰੁੱਪ ਦੀ ਕੁੱਤੀ ਨੂਰੀ ਪਹਿਲੇ, ਸੁਖਵੀਰ ਸਿੰਘ ਮੱਲਮਾਜਰਾ ਦੀ ਕੁੱਤੀ ਦੂਜੇ, ਪਰਮਿੰਦਰ ਸਿੰਘ ਬਡਲਾ ਕੁੱਤਾ ਰੌਕ ਤੀਜੇ ਤੇ, ਹੈਪੀ ਗਹਿਲੇਵਾਲ ਦੀ ਕੁੱਤੀ ਵੇਲਣ ਚੌਥੇ ਤੇ ਰਹੀ । ਇਸ ਮੌਕੇ ਤੇ ਅੱਜ ਦੇ ਖੇਡ ਮੇਲੇ ਦੇ ਇਨਾਮਾਂ ਦੀ ਵੰਡ ਸ: ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ, ਜਤਿੰਦਰ ਸਿੰਘ ਜੋਗਾ ਮੀਤ ਪ੍ਰਧਾਨ ਜਿਲਾ ਕਾਂਗਰਸ ਕਮੇਟੀ ਲੁਧਿਆਣਾ ਦਿਹਾਤੀ ਨੇ ਕੀਤੀ । ਕਲੱਬ ਦੇ ਪ੍ਰਧਾਨ ਤਰਨਜੀਤ ਅਨੁਸਾਰ 22 ਨਵੰਬਰ ਨੂੰ ਕਬੱਡੀ 70 ਕਿਲੋਂ, ਕਬੱਡੀ ਇੱਕ ਪਿੰਡ ਦੋ ਖਿਡਾਰੀ ਬਾਹਰਲੇ ਹੋਣਗੀਆਂ । ਸ਼ਾਮ ਨੂੰ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਸ਼ਰਨਜੀਤ ਸਿੰਘ ਢਿੱਲੋਂ ਕੈਬਨਿਟ ਮੰਤਰੀ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਅਜਮੇਰ ਸਿੰਘ ਭਾਗਪੁਰਾ ਚੇਅਰਮੈਨ ਮਿਲਕ ਪਲਾਂਟ ਲੁਧਿਆਣਾ, ਪਵਨਦੀਪ ਸਿੰਘ ਮਾਦਪੁਰ ਟਰੱਕ ਯੂਨੀਅਨ ਸਮਰਾਲਾ ਕਰਨਗੇ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੁਖਬੀਰ ਸਿੰਘ ਪੱਪੀ, ਲਵੀ ਢਿੱਲੋਂ ਪੀ.ਏ., ਰਮਨਦੀਪ ਸਿੰਘ ਬਹਿਲੋਲਪੁਰ, ਹਰਮਿੰਦਰ ਸਿੰਘ ਬੱਬੂ, ਨਛੱਤਰ ਸਿੰਘ ਪ੍ਰਧਾਨ ਕੋਆ: ਸੋਸਾਇਟੀ, ਸਤਵਿੰਦਰਜੀਤ ਸਿੰਘ, ਕੁਲਦੀਪ ਸਿੰਘ ਮਾਂਗਟ, ਅਮਰੀਕ ਸਿੰਘ ਮਾਂਗਟ, ਗੁਰਮਿੰਦਰਜੀਤ ਸਿੰਘ ਲਾਡੀ, ਅਮਨਦੀਪ ਸਿੰਘ, ਜਗਪਾਲ ਸਿੰਘ, ਮਨਪ੍ਰੀਤ ਸਿੰਘ ਸੈਕਟਰੀ, ਕਬੱਡੀ ਕੋਚ ਜੀਤੀ ਰੋਹਲਾ ਆਦਿ ਸਨ । ਅੱਜ ਦੇ ਖੇਡ ਮੇਲੇ ਦੀ ਕੁਮੈਂਟਰੀ ਓਮ ਕਡਿਆਣਾ ਨੇ ਕੀਤੀ । ਉਮਰਾਉ ਮਸਤ ਤੇ ਬੀਬਾ ਸੰਦੀਪ ਸਪਨਾ ਵੱਲੋਂ ਆਏ ਦਰਸ਼ਕਾਂ ਦਾ ਮੰਨੋਰੰਜਣ ਕੀਤਾ ।

Post a Comment