ਸ਼ਾਹਕੋਟ 21 ਨਵੰਬਰ (ਰਣਜੀਤ ਬਹਾਦੁਰ): ਅੱਜ ਦੁਪਿਹਰ ਸ਼ਾਹਕੋਟ ਤੋ 5 ਕਿਲੋਮੀਟਰ ਦੂਰ ਪਿੰਡ ਮੂਲੇਵਾਲ ਖੈਹਰਾ ਦੇ ਫਾਟਕ ‘ਤੇ ਰਿਪੇਅਰ ਕਰਨ ਵਾਲੀ ਟਰੇਨ ਦੇ ਡਿੱਬੇ ਨਾਲ ਇੰਡੀਕਾ ਕਾਰ ਦੇ ਟਕਰਾ ਜਾਣ ਮਗਰੋਂ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਅੱਜ ਦੁਪਿਹਰ ਕਰੀਬ 11 ਵਜੇ ਸ਼ਾਹਕੋਟ ਤੋ 5 ਕਿਲੋਮੀਟਰ ਦੂਰ ਪਿੰਡ ਮੂਲੇਵਾਲ ਖੈਹਰਾ ਦੇ ਫਾਟਕ ‘ਤੇ ਉਸ ਸਮੇਂ ਇੱਕ ਵੱਢਾ ਹਾਦਸਾ ਵਾਪਰ ਗਿਆ ਜਦੋਂ ਲਾਈਨ ਰਿਪੇਅਰ ਕਰਨ ਵਾਲਾ ਟਰੇਨ ਦਾ ਡੱਬਾ ਮਲਸੀਆਂ ਤੋਂ ਲੋਹੀਆਂ ਵੱਲ ਜਾ ਰਿਹਾ ਸੀ ਕਿ ਅਚਾਨਕ ਮੂਲੇਵਾਲ ਖੈਹਰਾ ਵਾਲੇ ਪਾਸਿਓਂ ਆ ਰਹੀ ਇੰਡੀਕਾ ਕਾਰ ਨੰ: ਪੀ ਬੀ 03 ਐਲ 8005 ਜਿਸਨੂੰ ਵਿਜੇ ਕੁਮਾਰ ਪੁੱਤਰ ਦੇਵ ਰਾਜ ਵਾਸੀ ਪਿੰਡ ਮੀਏਂਵਾਲ ਅਰਾਈਆਂ ਚਲਾ ਰਿਹਾ ਸੀ, ਆਕੇ ਫਾਟਕ ਦੇ ਐਨ ਵਿਚਕਾਰ ਰੁਕ ਗਈ ਅਤੇ ਟਰੇਨ ਦੇ ਡੱਬੇ ਨਾਲ ਟਕਰਾ ਗਈ।ਟਰੇਨ ਦਾ ਡੱਬਾ ਕਾਰ ਨੂੰ ਕਰੀਬ 200 ਮੀਟਰ ਤੱਕ ਘੜੀਸਦਾ ਲੈ ਗਿਆ, ਕਾਰ ਚਾਲਕ ਦੀ ਪੁੜਪੁੜੀ ਵਿੱਚ ਗਹਿਰੀ ਸੱਟ ਲੱਗਣ ਦੇ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਨੇ ਕੇਸ ਦਰਜ ਕਰਕੇ ਲਾਸ਼ ਨੂੰ ਪੋਸਟ ਮਾਰਟਮ ਲਈ ਨਕੋਦਰ ਭੇਜ ਦਿੱਤਾ।
ਸ਼ਾਹਕੋਟ ਦੇ ਨਜਦੀਕ ਮੂਲੇਵਾਲ ਖੈਹਰਾ ਵਿਖੇ ਟਰੇਨ ਦੀ ਟੱਕਰ ਨਾਲ ਚੂਰ ਹੋ ਚੁੱਕੀ ਇੰਡੀਕਾ ਕਾਰ। ਫੋਟੋ::ਰਣਜੀਤ ਬਹਾਦੁਰ ਸ਼ਾਹਕੋਟ


Post a Comment