ਨਾਭਾ, 21 ਨਵੰਬਰ (ਜਸਬੀਰ ਸਿੰਘ ਸੇਠੀ) -58ਵੀਆਂ ਨਾਭਾ ਜੋਨਲ ਐਥਲੈਟਿਕ ਖੇਡਾਂ ਅੱਜ ਥੂਹੀ ਰੋਡ ਤੇ ਸਿਲਵਰ ਸਿਟੀ ਵਿਖੇ ਧੂਮਧਾਮ ਨਾਲ ਪ੍ਰਧਾਨ ਜਰਨੈਲ ਸਿੰਘ ਕਾਲੇਕਾ ਦੀ ਅਗਵਾਈ ਵਿੱਚ ਸੂਰੁ ਹੋ ਗਈਆਂ। ਇਹਨਾਂ ਖੇਡਾਂ ਦਾ ਉਦਘਾਟਨ ਕੈਨੇਡਾ ਵਾਸੀ ਮਹੰਤ ਰੁਪਿੰਦਰ ਦਾਸ ਨੇ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਕੈਨੇਡਾ ਵਾਸੀ ਮਹੰਤ ਰੁਪਿੰਦਰ ਦਾਸ ਅਤੇ ਪ੍ਰਸਿੱਧ ਸਮਾਜ ਸੇਵਕ ਵਰਿੰਦਰ ਸਿੰਘ ਮਹੰਤ ਨੇ ਜਿਥੇ ਟੂਰਨਾਂਮੈਟ ਕਮੇਟੀ ਨੂੰ ਖੇਡਾਂ ਲਈ 5100 ਰੁਪਏ ਦਾ ਯੋਗਦਾਨ ਦਿੱਤਾ ਉਥੇ ਹੀ ਉਹਨਾਂ ਆਪਣੇ ਸੰਬੋਧਨ ਵਿੱਚ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਰੁਚੀ ਲੈਣ ਲਈ ਵੀ ਪ੍ਰੇਰਿਤ ਕੀਤਾ। ਉਧਰ ਦੂਜੇ ਪਾਸੇ ਕਮੇਟੀ ਦੇ ਜਨਰਲ ਸਕੱਤਰ ਬਲਜੀਤ ਸਿੰਘ ਧਾਰੌਕੀ ਨੇ ਦੱਸਿਆ ਕਿ 22 ਨਵੰਬਰ ਨੂੰ ਖੇਡਾਂ ਦੀ ਸਮਾਪਤੀ ਹੋਵੇਗੀ। ਇਸ ਮੌਕੇ ਤੇ ਪਹਿਲੇ ਦਿਨ ਅੰਡਰ 19 ਸਾਲ ਦੇ ਲੜਕਿਆਂ ਦੇ 100 ਮੀਟਰ ਰੇਸ ਦੇ ਮੁਕਾਬਲੇ ਵਿੱਚ ਕੰਵਰਦੀਪ ਸਿੰਘ ਡੀ ਏ ਵੀ ਫਸਟ, ਪਵਨ ਦੀਪ ਸੈਕਿੰਡ ਅਤੇ ਮਾਲਵਾ ਪਬਲਿਕ ਸਕੂਲ ਨਾਭਾ ਦੇ ਜਸਕਰਨਜੀਤ ਸਿੰਘ ਤੀਜੇ ਸਥਾਨ ਸਥਾਨ ਤੇ ਰਹੇ। ਇਸੇ ਤਰਾਂ 100 ਮੀਟਰ 17 ਸਾਲ ਲੜਕੇ ਦੇ ਮੁਕਾਬਲੇ ਵਿੱਚ ਵਿੱਚ ਦਿਲਪ੍ਰੀਤ ਫਸਟ, ਪ੍ਰਭਜੋਤ ਸੈਕਿੰਡ ਅਤੇ ਜੋਗਾ ਸਿੰਘ ਥਰਡ ਰਹੇ। ਇਸ ਤੋ ਇਲਾਵਾ 100 ਮੀਟਰ 14 ਸਾਲ ਮੁਕਾਬਲੇ ਵਿੱਚ ਸੋਨੀ ਸਿੰਘ ਮੰਡੋਰ ਹਾਈ ਸਕੂਲ ਫਸਟ, ਚਮਕੌਰ ਸਿੰਘ ਸੌਜਾ ਸੈਕਿੰਡ ਅਤੇ ਘਰਦੀਪ ਸਿੰਘ ਥਰਡ ਰਹੇ। ਸਟੇਜ ਦੀ ਕਾਰਵਾਈ ਸਟੇਟ ਅਵਾਰਡ ਵਿਜੇਤਾ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ ਨੇ ਬਾਖੂਬੀ ਚਲਾਈ। ਇਸ ਮੌਕੇ ਤੇ ਦਯਾਨੰਦ ਪਬਲਿਕ ਸਕੂਲ ਦੇ ਪਿੰ੍ਰਸੀਪਲ ਪ੍ਰਵੇਸ ਮਹਿਰਾ, ਅਕਾਲੀ ਆਗੂ ਅਤੇ ਮਾਰਕਿਟ ਕਮੇਟੀ ਨਾਭਾ ਦੇ ਸਾਬਕਾ ਚੇਅਰਮੈਨ ਧਰਮ ਸਿੰਘ ਧਾਰੌਕੀ, ਸਟੇਟ ਅਵਾਰਡੀ ਚਿੱਤਰਕਾਰ ਗੁਰਪ੍ਰੀਤ ਸਿੰਘ ਨਾਮਧਾਰੀ, ਹੈਡ ਮਾਸਟਰ ਅਮਰ ਸਿੰਘ, ਨਵੀਨ ਕੁਮਾਰ ਨੋਨੀ, ਮਾਲਵਾ ਪਬਲਿਕ ਸਕੂਲ ਦੇ ਹਬੀਬ ਖਾਨ ਅਤੇ ਅਧਿਆਪਕ ਵੀ ਮੌਜੂਦ ਸਨ।
ਨਾਭਾ ਦੇ ਥੂਹੀ ਰੋਡ ਤੇ ਸਥਿਤ ਸਿਲਵਰ ਸਿਟੀ ਵਿਖੇ 58ਵੀਆਂ ਜੋਨਲ ਖੇਡਾਂ ਦਾ ਉਦਘਾਟਨ ਕਰਦੇ ਹੋਏ ਕੈਨੇਡਾ ਨਿਵਾਸੀ ਮੁੱਖ ਮਹਿਮਾਨ ਮਹੰਤ ਰੁਪਿੰਦਰ ਦਾਸ, ਉਹਨਾਂ ਦੇ ਨਾਲ ਖੜੇ ਹਨ ਟੂਰਨਾਂਮੇਟ ਕਮੇਟੀ ਦੇ ਪ੍ਰਧਾਨ ਸ੍ਰ ਕਾਲੇਕਾ ਅਤੇ ਜਨਰਲ ਸਕੱਤਰ ਬਲਜੀਤ ਸਿੰਘ ਧਾਰੌਕੀ ਤੇ ਹੋਰ।

Post a Comment