ਨਾਭਾ, 21 ਨਵੰਬਰ (ਜਸਬੀਰ ਸਿੰਘ ਸੇਠੀ) -ਵਿਧਾਨ ਸਭਾ ਹਲਕਾ ਨਾਭ੍ਯਾ ਜਦੋਂ ਤੋਂ ਰਿਜਰਵ ਹਲਕਾ ਹੋਇਆ ਹੈ ਇਥੋ ਦੇ ਅਕਾਲੀ ਵਰਕਰਾਂ ਹਲਕਾ ਇੰਚਾਰਜ ਨੂੰ ਲੈਕੇ ਨਾਮੌਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਕਿਉਕਿ ਨਾਭਾ ਹਲਕੇ ਤੋਂ ਅਕਾਲੀ ਟਿਕਟ ਤੇ ਚੋਣ ਲੜਨ ਵਾਲੇ ਸਾਬਕਾ ਵਿਧਾਇਕ ਬਲਵੰਤ ਸਿੰਘ ਸ਼ਾਹਪੁਰ ਵੱਡੇ ਫਰਕ ਨਾਲ ਹਾਰ ਗਏ ਦੂਜੇ ਪਾਸੇ ਇਸ ਹਲਕੇ ਤੋਂ ਟਿਕਟ ਦੇ ਚਾਹਵਾਨ ਮੱਖਣ ਸਿੰਘ ਲਾਲਕਾ ਵੀ ਦੁਬਾਰਾ ਆਪਣੇ ਆਪਨੂੰ ਹਲਕਾ ਇੰਚਾਰਜ ਦੱਸ ਰਹੇ ਹਨ ਜਿਸ ਕਰਕੇ ਅਕਾਲੀਦਲ ਦੇ ਟਕਸਾਲੀ ਆਗੂ ਅਤੇ ਵਰਕਰ ਦੁਵੀਧਾ ਵਿੱਚ ਹਨ ਕਿ ਉਹ ਕਿਸ ਆਗੂ ਨੂੰ ਹਲਕਾ ਇੰਚਾਰਜ ਮੰਨਣ। ਇਸ ਗੱਲ ਨੂੰ ਲੈਕੇ ਹੀ ਨਾਭਾ ਦੇ ਕਈ ਪਿੰਡਾਂ ਜਿਨ•ਾਂ ਵਿੱਚ ਥੂਹੀ, ਧਾਰੌਂਕੀ, ਅਗੇਤੀ, ਅਗੇਤਾ, ਨਿਰਮਾਣਾ, ਦੀਵਾਨਗੜ•, ਬਨੇਰਾ ਖੁਰਦ, ਬਨੇਰਾ ਕਲਾਂ, ਸੋਜਾ, ਸੰਗਤਪੁਰਾ, ਕਲੇਹਮਾਜਰਾ, ਮੈਹਸ, ਰਾਜਪੁਰ ਆਦਿ ਦੇ ਟਕਸਾਲੀ ਅਕਾਲੀ ਸਥਾਨਕ ਸ੍ਰੀ ਅਕਾਲਗੜ• ਗੁਰਦੁਆਰਾ ਸਾਹਿਬ ਸਥਿਤ ਸ੍ਰੋਮਣੀ ਅਕਾਲੀਦਲ ਦੇ ਦਫਤਰ ਵਿਖੇ ਇੱਕਠੇ ਹੋਕੇ ਚੇਅਰਮੈਨ ਗੁਰਦਿਆਲਇੰਦਰ ਸਿੰਘ ਬਿੱਲੂ ਦੀ ਅਗਵਾਈ ਹੇਠ ਮੀਟਿੰਗ ਕੀਤੀ। ਜਿਸ ਵਿੱਚ ਸਰਵਸਮੰਤੀ ਫੈਸਲਾ ਲਿਆ ਗਿਆ ਕਿ ਉਪਰੋਕਤ ਪਿੰਡਾਂ ਦੇ ਅਕਾਲੀ ਉਪਰੋਕਤ ਦੋਵਾਂ ਆਗੂਆਂ ਵਿੱਚੋਂ ਕਿਸੇ ਨੂੰ ਵੀ ਹਲਕਾ ਇੰਚਾਰਜ ਵਜੋਂ ਨਹੀਂ ਮੰਨਣਗੇ ਇਸ ਸਬੰਧੀ ਚੇਅਰਮੈਨ ਬਿੱਲੂ ਨੇ ਦੱਸਿਆ ਕਿ ਅੱਜ ਵੀ ਨਾਭਾ ਹਲਕੇ ਦੀ ਸਿਆਸਤ ਵਿੱਚ ਭਾਰੂ ਸਾਬਕਾ ਕੈਬਨਿਟ ਮੰਤਰੀ ਰਾਜਾ ਨਰਿੰਦਰ ਸਿੰਘ ਦੇ ਪੌਤੇ ਮਾਨਇੰਦਰ ਸਿੰਘ ਮਾਨੀ ਦੇ ਆਉਣ ਤੇ ਅੱਗੇ ਦੀ ਰਣਨੀਤੀ ਉਲੀਕੀ ਜਾਵੇਗੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਗੁਰਬਖਸ਼ੀਸ ਸਿੰਘ ਭੱਟੀ, ਐਡਵੋਕੇਟ ਸਿੰਕਦਰਪ੍ਰਤਾਪ ਸਿੰਘ, ਹਰਪਾਲ ਸਿੰਘ ਥੂਹੀ, ਤਾਰਾ ਸਿੰਘ ਅਗੇਤੀ, ਗੁਰਚਰਨ ਸਿੰਘ, ਮੁਖਤਿਆਰ ਸਿੰਘ ਅਗੇਤਾ,ਗੁਲਜਾਰ ਸਿੰਘ, ਅਵਤਾਰ ਸਿੰਘ, ਰਣਜੀਤ ਸਿੰਘ ਬਨੇਰਾ, ਸਰਪੰਚ ਬਬਲਾ ਬਨੇਰਾ, ਬਲਵੰਤ ਸਿੰਘ, ਸੁਦਰਸ਼ਨ ਗੋਗਾ, ਨਿਰਮਲ ਸਿੰਘ ਨਿਰਮਾਣਾ, ਗੁਰਦਿਆਲ ਸਿੰਘ, ਮੇਵਾ ਸਿੰਘ ਬਿਨਾਹੇੜੀ, ਪਰਮਾਦਾਸ, ਸਿੰਗਾਰਾ ਸਿੰਘ ਦੀਵਾਨਗੜ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਅਕਾਲੀ ਵਰਕਰ ਸ਼ਾਮਿਲ ਹੋਏ।
ਨਾਭਾ ਦੇ ਗੁਰਦੁਆਰਾ ਅਕਾਲਗੜ ਸਾਹਿਬ ਵਿਖੇ ਹਲਕਾ ਇੰਚਾਰਜ ਨੂੰ ਲੈਕੇ ਮੀਟਿੰਗ ਕਰਦੇ ਹੋਏ ਟਕਸਾਲੀ ਅਕਾਲੀ।

Post a Comment